ਸਰਕਾਰ ਦਾ ਵੱਡਾ ਫ਼ੈਸਲਾ; ਹੁਣ ਮੁਲਾਜ਼ਮਾਂ ਨੂੰ ਵਿਆਹ ਲਈ ਲੈਣੀ ਪਵੇਗੀ ਸਰਕਾਰ ਤੋਂ ਮਨਜ਼ੂਰੀ

Saturday, Oct 28, 2023 - 11:54 AM (IST)

ਸਰਕਾਰ ਦਾ ਵੱਡਾ ਫ਼ੈਸਲਾ; ਹੁਣ ਮੁਲਾਜ਼ਮਾਂ ਨੂੰ ਵਿਆਹ ਲਈ ਲੈਣੀ ਪਵੇਗੀ ਸਰਕਾਰ ਤੋਂ ਮਨਜ਼ੂਰੀ

ਗੁਹਾਟੀ- ਆਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਸਰਕਾਰੀ ਮੁਲਾਜ਼ਮਾਂ ਨੂੰ ਲੈ ਕੇ ਵੱਡਾ ਫ਼ੈਸਲਾ ਲਿਆ ਹੈ। ਹੁਣ ਸਰਕਾਰੀ ਮੁਲਾਜ਼ਮ ਦੀ ਜੇਕਰ ਪਤਨੀ ਜਿਊਂਦੀ ਹੈ ਅਤੇ ਉਹ ਦੂਜਾ ਵਿਆਹ ਕਰਨਾ ਚਾਹੁੰਦੇ ਹਨ ਤਾਂ ਉਸ ਲਈ ਸਰਕਾਰ ਦੀ ਮਨਜ਼ੂਰੀ ਲੈਣੀ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਸਾਰੇ ਸਰਕਾਰੀ ਮੁਲਾਜ਼ਮਾਂ ਨੂੰ ਦੂਜੇ ਵਿਆਹ ਲਈ ਮਨਜ਼ੂਰੀ ਲੈਣੀ ਹੋਵੇਗੀ, ਭਾਵੇਂ ਹੀ ਉਨ੍ਹਾਂ ਦਾ ਧਰਮ ਇਸ ਦੀ ਇਜਾਜ਼ਤ ਦਿੰਦਾ ਹੋਵੇ। ਇਸ ਤਰ੍ਹਾਂ ਕੋਈ ਵੀ ਮਹਿਲਾ ਸਰਕਾਰੀ ਕਰਮਚਾਰੀ ਜਿਸਦਾ ਪਤੀ ਜ਼ਿੰਦਾ ਹੈ, ਸਰਕਾਰ ਦੀ ਆਗਿਆ ਤੋਂ ਬਿਨਾਂ ਦੁਬਾਰਾ ਵਿਆਹ ਨਹੀਂ ਕਰੇਗੀ।

ਇਹ ਵੀ ਪੜ੍ਹੋ-  ਵੀਜ਼ਾ 'ਚ ਦੇਰੀ ਦੇ ਬਾਵਜੂਦ ਭਾਰਤੀਆਂ ਨੇ ਅਮਰੀਕਾ ਵੱਲ ਘੱਤੀਆਂ ਵਹੀਰਾਂ, ਜਾਣੋ ਅੰਕੜੇ

ਜਾਰੀ ਹੁਕਮ ਮੁਤਾਬਕ ਕੋਈ ਵੀ ਸਰਕਾਰੀ ਮੁਲਾਜ਼ਮ ਜਿਸ ਦੀ ਪਤਨੀ ਜਿਊਂਦੀ ਹੈ। ਸਰਕਾਰ ਦੀ ਇਜਾਜ਼ਤ ਦੇ ਬਿਨਾਂ ਦੂਜਾ ਵਿਆਹ ਨਹੀਂ ਕਰੇਗਾ। ਜੇਕਰ ਉਹ ਵਿਆਹ ਕਰਦੇ ਹਨ ਤਾਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪਰਸਨਲ ਲਾਅ 'ਚ ਭਾਵੇਂ ਹੀ ਦੂਜਾ ਵਿਆਹ ਕਰਨ ਦੀ ਇਜਾਜ਼ਤ ਹੋਵੇ ਤਾਂ ਵੀ ਦੂਜਾ ਵਿਆਹ ਕਰਨ ਦੀ ਆਗਿਆ ਨਹੀਂ ਹੋਵੇਗੀ। ਮੁਲਾਜ਼ਮਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਜੇਕਰ ਪਤੀ ਜਾਂ ਪਤਨੀ ਜਿਊਂਦੇ ਹਨ ਤਾਂ ਕਿਸੇ ਹੋਰ ਨਾਲ ਵਿਆਹ ਕਰਨ ਤੋਂ ਪਹਿਲਾਂ ਸਰਕਾਰ ਦੀ ਮਨਜ਼ੂਰੀ ਲੈਣੀ ਜ਼ਰੂਰੀ ਹੈ। ਇਸ 'ਚ ਤਲਾਕ ਦੇ ਮਾਪਦੰਡ ਬਾਰੇ ਜ਼ਿਕਰ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ-  ਸ਼ਰਧਾ ਦਾ ਸੈਲਾਬ, 1 ਕਰੋੜ ਦੇ ਕਰੀਬ ਪੁੱਜੀ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ

ਕਿਉਂ ਲਿਆ ਗਿਆ ਇਹ ਫ਼ੈਸਲਾ?

ਮੁੱਖ ਮੰਤਰੀ ਬਿਸਵਾ ਨੇ ਦੱਸਿਆ ਕਿ ਹਾਲਾਂਕਿ ਕੁਝ ਧਰਮਾਂ 'ਚ ਦੂਜਾ ਵਿਆਹ ਕਰਨ ਦੀ ਇਜਾਜ਼ਤ ਹੈ ਪਰ ਅਜਿਹੇ ਮਾਮਲਿਆਂ 'ਚ ਸਰਕਾਰੀ ਮੁਲਾਜ਼ਮਾਂ ਨੂੰ ਦੂਜੇ ਵਿਆਹ ਲਈ ਸਰਕਾਰ ਦੀ ਮਨਜ਼ੂਰੀ ਲੈਣੀ ਹੋਵੇਗੀ। ਫਿਰ ਇਹ ਸਰਕਾਰ ਤੈਅ ਕਰੇਗੀ ਕਿ ਇਜਾਜ਼ਤ ਦੇਣੀ ਹੈ ਜਾਂ ਨਹੀਂ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ਸਾਹਮਣੇ ਅਕਸਰ ਅਜਿਹੇ ਮਾਮਲੇ ਆਉਂਦੇ ਹਨ, ਜਦੋਂ ਪਤੀ ਦੀ ਮੌਤ ਮਗਰੋਂ ਦੋਹਾਂ ਪਤਨੀਆਂ ਵਿਚ ਪੈਨਸ਼ਨ ਨੂੰ ਲੈ ਕੇ ਝਗੜਾ ਹੋਣ ਲੱਗਦਾ ਹੈ।

ਉਨ੍ਹਾਂ ਕਿਹਾ ਕਿ ਅਜਿਹੇ ਕੇਸਾਂ ਨੂੰ ਸੁਲਝਾਉਣ ਵਿਚ ਕਾਫੀ ਮੁਸ਼ਕਲ ਆਉਂਦੀ ਹੈ। ਅਜਿਹੀ ਸਥਿਤੀ 'ਚ ਕਈ ਵਿਧਵਾਵਾਂ ਪੈਨਸ਼ਨ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ। ਸਰਮਾ ਨੇ ਦਾਅਵਾ ਕੀਤਾ ਕਿ ਇਹ ਨਿਯਮ ਪਹਿਲਾਂ ਹੀ ਸੀ, ਇਸ ਨੂੰ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਾਵੇਂ ਹਿੰਦੂ ਹੋਵੇ ਜਾਂ ਮੁਸਲਿਮ, ਸਰਕਾਰੀ ਮੁਲਾਜ਼ਮ ਨੂੰ ਦੂਜੇ ਵਿਆਹ ਲਈ ਸਰਕਾਰ ਤੋਂ ਮਨਜ਼ੂਰੀ ਲੈਣੀ ਪਵੇਗੀ।

ਇਹ ਵੀ ਪੜ੍ਹੋ-  ਪਸੰਦ ਦੇ ਵਿਅਕਤੀ ਨਾਲ ਵਿਆਹ ਦਾ ਅਧਿਕਾਰ ਸੰਵਿਧਾਨ ਦੇ ਅਧੀਨ, ਪਰਿਵਾਰ ਨਹੀਂ ਜਤਾ ਸਕਦੈ ਇਤਰਾਜ਼

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Tanu

Content Editor

Related News