ਆਸਾਮ ਸਕਾਰ ਬੰਦ ਕਰੇਗੀ 614 ਮਦਰਸੇ ਅਤੇ 101 ਸੰਸਕ੍ਰਿਤ ਸਕੂਲ

02/13/2020 12:17:13 PM

ਗੁਹਾਟੀ— ਆਸਾਮ ਸਰਕਾਰ ਨੇ ਰਾਜ 'ਚ ਸਰਕਾਰ ਵਲੋਂ ਸੰਚਾਲਤ ਸਾਰੇ ਮਦਰਸਿਆਂ ਅਤੇ ਧਾਰਮਿਕ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਰਾਜ 'ਚ ਚੱਲ ਰਹੇ ਧਾਰਮਿਕ ਸਕੂਲਾਂ ਨੂੰ ਕੁਝ ਮਹੀਨਿਆਂ ਦੇ ਅੰਦਰ ਹਾਈ ਸਕੂਲਾਂ ਅਤੇ ਹਾਈ ਸੈਕੰਡਰੀ ਸਕੂਲਾਂ 'ਚ ਬਦਲ ਦਿੱਤਾ ਜਾਵੇਗਾ। ਆਸਾਮ ਦੇ ਸਿੱਖਿਆ ਮੰਤਰੀ ਹੇਮੰਤ ਵਿਸ਼ਵ ਸ਼ਰਮਾ ਨੇ ਕਿਹਾ ਕਿ ਅਸੀਂ ਸਾਰੇ ਮਦਰਸਿਆਂ ਅਤੇ ਸੰਸਕ੍ਰਿਤ ਸਕੂਲਾਂ ਨੂੰ ਹਾਈ ਸਕੂਲਾਂ ਅਤੇ ਹਾਈ ਸੈਕੰਡਰੀ ਸਕੂਲਾਂ 'ਚ ਬਦਲਣ ਦਾ ਫੈਸਲਾ ਲਿਆ ਹੈ, ਕਿਉਂਕਿ ਰਾਜ ਧਾਰਮਿਕ ਸੰਸਥਾਵਾਂ ਨੂੰ ਫੰਡ ਨਹੀਂ ਦੇ ਸਕਦੇ। ਹਾਲਾਂਕਿ ਗੈਰ ਸਰਕਾਰੀ ਸੰਗਠਨਾਂ/ਸਮਾਜਿਕ ਸੰਗਠਨਾਂ ਵਲੋਂ ਸੰਚਾਲਤ ਮਦਰਸੇ ਜਾਰੀ ਰਹਿਣਗੇ ਪਰ ਇਕ ਨਿਯਾਮਕ (ਰੈਗੂਲੇਟਰ) ਢਾਂਚੇ ਦੇ ਅੰਦਰ।

ਪੜ੍ਹਾਈ ਕਰਵਾਉਣਾ ਸਰਕਾਰ ਦਾ ਕੰਮ ਨਹੀਂ ਹੈ
ਹੇਮੰਤ ਵਿਸ਼ਵ ਸ਼ਰਮਾ ਨੇ ਕਿਹਾ ਕਿ ਧਾਰਮਿਕ ਉਦੇਸ਼ਾਂ ਲਈ ਧਰਮ, ਧਾਰਮਿਕ ਸ਼ਾਸਤਰ, ਅਰਬੀ ਅਤੇ ਹੋਰ ਭਾਸ਼ਾਵਾਂ ਦੀ ਪੜ੍ਹਾਈ ਕਰਵਾਉਣਾ ਸਰਕਾਰ ਦਾ ਕੰਮ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਗੈਰ-ਸਰਕਾਰੀ ਸੰਗਠਨ ਜਾਂ ਸਮਾਜਿਕ ਸੰਗਠਨ ਆਪਣੇ ਪੈਸੇ ਖਰਚ ਕਰ ਕੇ ਧਰਮ ਦੀ ਪੜ੍ਹਾਈ ਕਰਵਾਉਂਦਾ ਹੈ ਤਾਂ ਕੋਈ ਸਮੱਸਿਆ ਨਹੀਂ ਹੈ ਪਰ ਉਸ ਨੂੰ ਵੀ ਇਕ ਨਿਯਾਮਕ (ਰੈਗੂਲੇਟਰ) ਢਾਂਚੇ ਦੇ ਅੰਦਰ ਕੰਮ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਮਦਰਸਿਆਂ 'ਚ ਜੇਕਰ ਕੁਰਾਨ ਨੂੰ ਪੜ੍ਹਾਉਣ ਲਈ ਰਾਜ ਦੇ ਧਨ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਸਾਨੂੰ ਗੀਤਾ, ਬਾਈਬਲ ਵੀ ਸਿਖਾਉਣਾ ਹੋਵੇਗਾ।

ਅਧਿਆਪਕਾਂ ਦੀ ਨੌਕਰੀ ਨਹੀਂ ਜਾਵੇਗੀ
ਮੰਤਰੀ ਨੇ ਸਾਫ਼ ਕਰ ਦਿੱਤਾ ਕਿ ਸਿਰਫ਼ ਸਰਕਾਰ ਵਲੋਂ ਸੰਚਾਲਤ ਧਾਰਮਿਕ ਸਕੂਲਾਂ ਨੂੰ ਬੰਦ ਕੀਤਾ ਜਾ ਰਿਹਾ ਹੈ। ਮਦਰਸਿਆਂ ਅਤੇ ਸਕੂਲਾਂ 'ਚ ਕੰਮ ਕਰਨ ਵਾਲੇ ਅਧਿਆਪਕਾਂ ਦੀ ਨੌਕਰੀ ਨਹੀਂ ਜਾਵੇਗੀ। ਇਨ੍ਹਾਂ ਅਧਿਆਪਕਾਂ ਨੂੰ ਘਰ ਬੈਠੇ ਹੀ ਰਿਟਾਇਰ ਹੋਣ ਤੱਕ ਤਨਖਾਹ ਮਿਲੇਗੀ। ਹੋਰ ਵਿਸ਼ਿਆਂ ਦੇ ਅਧਿਆਪਕ ਬਦਲ ਆਮ ਸਕੂਲਾਂ 'ਚ ਆਪਣੇ ਵਿਸ਼ੇ ਪੜ੍ਹਾਉਣਾ ਜਾਰੀ ਰੱਖਣਗੇ।

612 ਮਦਰਸੇ ਅਤੇ 101 ਸੰਸਕ੍ਰਿਤ ਸਕੂਲ ਹੋਣਗੇ ਬੰਦ
ਦੱਸਣਯੋਗ ਹ ੈਕਿ ਆਸਾਮ ਸਰਕਾਰ ਦੇ ਮਦਰਸਾ ਸਿੱਖਿਆ ਬੋਰਡ ਅਨੁਸਾਰ ਰਾਜ ਸਰਕਾਰ ਵਲੋਂ ਸੰਚਾਲਤ ਕੁੱਲ 612 ਮਦਰਸੇ ਹਨ। ਇਨ੍ਹਾਂ ਮਦਰਸਿਆਂ 'ਚ ਇਸਲਾਮਿਕ ਸਿੱਖਿਆ ਦੇਣ ਦੇ ਨਾਲ-ਨਾਲ ਹੋਰ ਵਿਸ਼ਿਆਂ ਦੀ ਵੀ ਪੜ੍ਹਾਈ ਹੁੰਦੀ ਹੈ। ਮਦਰਸਾ ਦੇ ਨਾਲ-ਨਾਲ ਸਰਕਾਰ ਨੇ ਸਰਕਾਰੀ ਗਰਾਂਟ 'ਤੇ ਚੱਲਣ ਵਾਲੇ 101 ਸੰਸਕ੍ਰਿਤ ਸਕੂਲਾਂ ਨੂੰ ਵੀ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਸੰਸਕ੍ਰਿਤ ਸਕੂਲਾਂ 'ਚ ਵੈਦਿਕ ਸਿੱਖਿਆ ਦੇ ਨਾਲ-ਨਾਲ ਹੋਰ ਵਿਸ਼ਿਆਂ ਦੀ ਵੀ ਪੜ੍ਹਾਈ ਹੁੰਦੀ ਹੈ।


DIsha

Content Editor

Related News