ਹੜ੍ਹ ਦੀ ਲਪੇਟ 'ਚ ਆਇਆ ਆਸਾਮ; 3 ਲੋਕਾਂ ਦੀ ਮੌਤ, 5.35 ਲੱਖ ਲੋਕ ਪ੍ਰਭਾਵਿਤ

Monday, Jun 03, 2024 - 11:19 AM (IST)

ਹੜ੍ਹ ਦੀ ਲਪੇਟ 'ਚ ਆਇਆ ਆਸਾਮ; 3 ਲੋਕਾਂ ਦੀ ਮੌਤ, 5.35 ਲੱਖ ਲੋਕ ਪ੍ਰਭਾਵਿਤ

ਗੁਹਾਟੀ- ਮੋਹਲੇਧਾਰ ਮੀਂਹ ਨੇ ਪੂਰਬੀ-ਉੱਤਰ ਵਿਚ ਕਹਿਰ ਵਰ੍ਹਾਇਆ ਹੈ। ਆਸਾਮ 'ਚ ਇਸ ਸਮੇਂ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਮੀਂਹ ਨਾਲ ਜੁੜੀਆਂ ਘਟਨਾਵਾਂ ਵਿਚ 3 ਲੋਕਾਂ ਦੀ ਮੌਤ ਹੋ ਗਈ ਹੈ। ਸੂਬੇ ਵਿਚ ਕਈ ਇਲਾਕੇ ਪਾਣੀ ਨਾਲ ਭਰ ਗਏ ਹਨ। ਹਾਲਾਂਕਿ ਇਕ ਅਧਿਕਾਰਤ ਬੁਲੇਟਿਨ ਵਿਚ ਦੱਸਿਆ ਗਿਆ ਹੈ ਕਿ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਵਿਚ ਮਾਮੂਲੀ ਕਮੀ ਆਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸੂਬੇ 'ਚ ਨਦੀਆਂ ਹੁਣ ਵੀ ਉਫ਼ਾਨ 'ਤੇ ਹਨ ਅਤੇ ਵੱਖ-ਵੱਖ ਇਲਾਕਿਆਂ 'ਚ ਪ੍ਰਭਾਵਿਤ ਲੋਕਾਂ ਨੇ ਰਾਹਤ ਕੈਂਪਾਂ ਵਿਚ ਸ਼ਰਣ ਲਈ ਹੈ। ਆਸਾਮ ਸੂਬਾ ਆਫ਼ਤ ਪ੍ਰਬੰਧਨ ਅਥਾਰਟੀ ਦੇ ਇਕ ਬੁਲੇਟਿਨ 'ਚ ਐਤਵਾਰ ਰਾਤ ਨੂੰ ਦੱਸਿਆ ਗਿਆ ਕਿ ਹੜ੍ਹ ਤੋਂ 13 ਜ਼ਿਲ੍ਹਿਆਂ ਵਿਚ 5,35,246 ਲੋਕ ਹੁਣ ਵੀ ਪ੍ਰਭਾਵਿਤ ਹਨ। ਸ਼ਨੀਵਾਰ ਨੂੰ 10 ਜ਼ਿਲ੍ਹਿਆਂ ਵਿਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਗਿਣਤੀ 6,01,642 ਸੀ।

ਇਹ ਵੀ ਪੜ੍ਹੋ-  ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਬੁਲਾਈ ਪ੍ਰੈੱਸ ਕਾਨਫਰੰਸ

PunjabKesari

28 ਮਈ ਤੋਂ ਲੈ ਕੇ ਹੁਣ ਤੱਕ ਹੜ੍ਹ ਅਤੇ ਤੂਫ਼ਾਨ ਵਿਚ ਮਾਰੇ ਗਏ ਲੋਕਾਂ ਦੀ ਗਿਣਤੀ 18 ਹੋ ਗਈ ਹੈ। ਆਸਾਮ ਸੂਬਾ ਆਫ਼ਤ ਪ੍ਰਬੰਧਨ ਅਥਾਰਟੀ ਦੇ ਬੁਲੇਟਿਨ ਮੁਤਾਬਕ 3 ਪ੍ਰਮੁੱਖ ਨਦੀਆਂ- ਕੋਪਲੀ, ਬਰਾਕ ਅਤੇ ਕੁਸ਼ੀਆਰਾ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਾ ਨਾਗਾਂਵ ਹੈ, ਜਿੱਥੇ 3,03,567 ਲੋਕ ਪ੍ਰਭਾਵਿਤ ਹੋਏ ਹਨ। ਇਸ ਤੋਂ ਬਾਅਦ ਕਛਾਰ ਵਿਚ 1,09,798 ਅਤੇ ਹੋਜਾਈ ਵਿਚ 86,382 ਲੋਕ ਪ੍ਰਭਾਵਿਤ ਹੋਏ ਹਨ।

ਇਹ ਵੀ ਪੜ੍ਹੋ- ਨਹੀਂ ਭੁੱਲਣਗੀਆਂ ਲੋਕ ਸਭਾ ਚੋਣਾਂ 2024, ਲੰਮੇ ਸਮੇਂ ਤਕ ਯਾਦ ਰੱਖੇ ਜਾਣਗੇ ਇਕ-ਦੂਜੇ ’ਤੇ ਕੱਸੇ ਗਏ ਤਨਜ਼

PunjabKesari

ਵੱਖ-ਵੱਖ ਜ਼ਿਲ੍ਹਿਆਂ ਵਿਚ 39,000 ਤੋਂ ਵੱਧ ਬੇਘਰ ਲੋਕਾਂ ਨੇ 193 ਰਾਹਤ ਕੈਂਪਾਂ ਵਿਚ ਸ਼ਰਣ ਲਈ ਹੈ। ਇਸ ਦੇ ਨਾਲ ਹੀ 82 ਹੋਰ ਰਾਹਤ ਵੰਡ ਕੇਂਦਰ ਵੀ ਬਣਾਏ ਗਏ ਹਨ। ਰਾਸ਼ਟਰੀ ਆਫ਼ਤ ਮੋਚਨ ਬਲ (NDRF), ਸੂਬਾ ਆਫ਼ਤ ਮੋਚਨ ਫੋਰਸ (SDRF) ਸਮੇਤ ਕਈ ਏਜੰਸੀਆਂ ਅਤੇ ਸਥਾਨਕ ਪ੍ਰਸ਼ਾਸਨ ਰਾਹਤ ਅਤੇ ਬਚਾਅ ਮੁਹਿੰਮ ਚਲਾ ਰਹੇ ਹਨ, ਜਦਕਿ ਪ੍ਰਭਾਵਿਤ ਇਲਾਕਿਆਂ ਵਿਚ ਮੈਡੀਕਲ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਹੜ੍ਹ ਕਾਰਨ ਵੱਖ-ਵੱਖ ਜ਼ਿਲ੍ਹਿਆਂ ਤੋਂ ਸੜਕਾਂ, ਪੁਲਾਂ ਅਤੇ ਹੋਰ ਜਾਇਦਾਦ ਸਮੇਤ ਬੁਨਿਆਂਦੀ ਢਾਂਚੇ ਨੂੰ ਨੁਕਸਾਨ ਦੀਆਂ ਖ਼ਬਰਾ ਆਈਆਂ ਹਨ।

ਇਹ ਵੀ ਪੜ੍ਹੋ- CM ਅਰਵਿੰਦ ਕੇਜਰੀਵਾਲ ਨੇ ਤਿਹਾੜ ਜੇਲ੍ਹ 'ਚ ਕੀਤਾ ਆਤਮਸਮਰਪਣ

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Tanu

Content Editor

Related News