ਆਸਾਮ : ਡਿਸਪੈਂਸਰੀ ਲਿਜਾਂਦੇ ਸਮੇਂ ਔਰਤ ਨੇ ਮੰਜੇ ''ਤੇ ਹੀ ਦਿੱਤਾ ਬੱਚੇ ਨੂੰ ਜਨਮ (ਵੀਡੀਓ)

Monday, Sep 09, 2019 - 10:46 AM (IST)

ਆਸਾਮ : ਡਿਸਪੈਂਸਰੀ ਲਿਜਾਂਦੇ ਸਮੇਂ ਔਰਤ ਨੇ ਮੰਜੇ ''ਤੇ ਹੀ ਦਿੱਤਾ ਬੱਚੇ ਨੂੰ ਜਨਮ (ਵੀਡੀਓ)

ਗੁਹਾਟੀ— ਆਸਾਮ 'ਚ ਐਤਵਾਰ ਨੂੰ ਜਦੋਂ ਇਕ ਗਰਭਵਤੀ ਔਰਤ ਨੂੰ ਹਸਪਤਾਲ ਲਿਜਾਉਣ ਲਈ ਐਂਬੂਲੈਂਸ ਨਹੀਂ ਮਿਲੀ ਤਾਂ ਘਰ ਵਾਲੇ ਉਸ ਨੂੰ ਮੰਜੇ 'ਤੇ 5 ਕਿਲੋਮੀਟਰ ਦੂਰ ਸਿਹਤ ਕੇਂਦਰ ਲੈ ਕੇ ਗਏ। ਦਰਦ ਨਾਲ ਤੜਫਦੀ ਔਰਤ ਨੇ ਰਸਤੇ 'ਚ ਮੰਜੇ 'ਤੇ ਹੀ ਇਕ ਬੱਚੇ ਨੂੰ ਜਨਮ ਦੇ ਦਿੱਤਾ। ਇਹ ਮਾਮਲਾ ਆਸਾਮ ਦੇ ਚਿਰਾਂਗ ਸਥਿਤ ਉਦਲਗੁਰੀ ਪਿੰਡ ਦਾ ਹੈ। ਐਤਵਾਰ ਨੂੰ ਇਕ ਔਰਤ ਦਰਦ ਨਾਲ ਤੜਫ ਰਹੀ ਸੀ। ਉਸ ਨੂੰ ਹਸਪਤਾਲ ਲਿਜਾਉਣ ਲਈ ਐਂਬੂਲੈਂਸ ਨਹੀਂ ਮਿਲ। ਆਖਰ ਘਰ ਦੇ ਲੋਕਾਂ ਨੇ ਮੰਜੇ ਨੂੰ ਇਕ ਪਲਾਸਟਿਕ ਸ਼ੀਟ ਨਾਲ ਢੱਕਿਆ। ਇਸ ਪਲਾਸਟਿਕ ਸ਼ੀਟ ਨੂੰ ਇਕ ਲੰਬੇ ਬਾਂਸ ਨਾਲ ਚੁੱਕ ਕੇ ਰੱਸੀ ਦੀ ਮਦਦ ਨਾਲ ਬੰਨ੍ਹਿਆ। ਮੰਜੇ ਨੂੰ ਇਕ ਡੋਲੀ ਦਾ ਰੂਪ ਦਿੱਤਾ ਗਿਆ ਤਾਂ ਕਿ ਦਰਦ ਨਾਲ ਤੜਫਦੀ ਔਰਤ ਢੱਕ ਸਕੇ। ਔਰਤ  ਨੂੰ ਢੱਕਣ ਤੋਂ ਬਾਅਦ ਘਰ ਵਾਲਿਆਂ ਨੇ ਇਹ ਮੰਜਾ ਆਪਣੇ ਮੋਢੇ 'ਤੇ ਚੁੱਕਿਆ ਅਤੇ ਸਿਹਤ ਕੇਂਦਰ ਵੱਲ ਚੱਲ ਪਏ।

ਲੋਕਾਂ ਨੇ ਦੱਸਿਆ ਕਿ ਔਰਤ ਦੇ ਪਿੰਡ ਤੋਂ ਸਿਹਤ ਕੇਂਦਰ ਦੀ ਦੂਰੀ ਲਗਭਗ 5 ਕਿਲੋਮੀਟਰ ਦੂਰ ਹੈ। ਅਜਿਹੇ 'ਚ ਉਨ੍ਹਾਂ ਨੂੰ ਹਸਪਤਾਲ ਲਿਜਾਉਣ ਲਈ ਕੋਈ ਸਾਧਨ ਨਹੀਂ ਮਿਲਿਆ ਤਾਂ ਮਜ਼ਬੂਰੀ 'ਚ ਔਰਤ ਨੂੰ ਮੰਜੇ 'ਤੇ ਲਿਜਾਉਣਾ ਪਿਆ। 5 ਕਿਲੋਮੀਟਰ ਦੀ ਦੂਰੀ ਅਤੇ ਖਰਾਬ ਰਸਤੇ ਕਾਰਨ ਘਰ ਵਾਲਿਆਂ ਨੂੰ ਸਿਹਤ ਕੇਂਦਰ ਤੱਕ ਪਹੁੰਚਣ 'ਚ ਕਾਫੀ ਸਮਾਂ ਲੱਗਾ। ਰਸਤੇ 'ਚ ਔਰਤ ਨੇ ਮੰਜੇ 'ਤੇ ਹੀ ਇਕ ਬੱਚੇ ਨੂੰ ਜਨਮ ਦੇ ਦਿੱਤਾ। ਹਾਲਾਂਕਿ ਬਾਅਦ 'ਚ ਔਰਤ ਅਤੇ ਉਸ ਦੇ ਬੱਚੇ ਨੂੰ ਹਸਪਤਾਲ 'ਚ ਭਰਤੀ ਕੀਤਾ ਗਿਆ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਰਾਹੀਂ ਲੋਕ ਸਿਹਤ ਸੇਵਾਵਾਂ ਨੂੰ ਲੈ ਕੇ ਸਵਾਲ ਚੁੱਕ ਰਹੇ ਹਨ।


author

DIsha

Content Editor

Related News