ਅਸਾਮ: ਨਾਗਰਿਕਤਾ ਸੋਧ ਬਿੱਲ ਖਿਲਾਫ 46 ਸੰਗਠਨਾਂ ਨੇ ਬੁਲਾਇਆ ਬੰਦ, ਸੁਰੱਖਿਆ ਵਿਵਸਥਾ ਸਖ਼ਤ

Tuesday, Oct 23, 2018 - 10:44 AM (IST)

ਨਵੀਂ ਦਿੱਲੀ— ਵੱਖ-ਵੱਖ ਸਥਾਨਕ ਸਮੁਦਾਇ ਨਾਲ ਸੰਬੰਧਿਤ ਘੱਟ ਤੋਂ ਘੱਟ 46 ਸੰਗਠਨਾਂ ਨੇ ਨਾਗਰਿਕਤਾ ਸੋਧ ਬਿੱਲ 2016 ਦੇ ਵਿਰੋਧ ਲਈ 23 ਅਕਤੂਬਰ ਯਾਨੀ ਅੱਜ ਅਸਾਮ ਬੰਦ ਦਾ ਸੱਦਾ ਦਿੱਤਾ ਹੈ। ਕੇ.ਐੱਮ.ਐੱੋਸ.ਐੱਸ ਦੇ ਨੇਤਾ ਅਖਿਲ ਗੋਗੋਈ ਨੇ ਇਸ ਮਾਮਲੇ 'ਤੇ ਕਿਹਾ ਕਿ ਅਸਾਮ ਜਾਤੀਵਾਦੀ ਨੌਜਵਾਨ ਵਿਦਿਆਰਥੀ ਕੌਂਸਲ ਅਤੇ ਹੋਰ 40 ਸੰਗਠਨਾਂ ਨੇ ਬੰਦ ਲਈ ਹੱਥ ਮਿਲਾਇਆ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਹੁਣ ਸਭ ਨਾਲ ਮਿਲ ਕੇ ਅਸਾਮ ਲਈ ਸੰਘਰਸ਼ ਕਰਾਂਗੇ। ਦੱਸ ਦਈਏ ਕਿ ਦਿੱਲੀ 'ਚ ਅੱਜ ਜੇ.ਪੀ.ਸੀ. ਦੀ ਬੈਠਕ ਹੈ। ਅਸਾਮ ਬੰਦ ਦੇ ਸਮਰਥਕਾਂ ਨੂੰ ਡਰ ਹੈ ਕਿ ਕਿਤੇ ਇਸ ਬੈਠਕ 'ਚ ਨਾਗਰਿਕਤਾ ਸੋਧ ਬਿੱਲ ਨੂੰ ਕਾਨੂੰਨ 'ਚ ਤਬਦੀਲ ਕਰਨ ਦਾ ਫੈਸਲਾ ਨਾ ਲਿਆ ਜਾਵੇ। 

ਅਸਾਮ ਜਾਤੀਵਾਦੀ ਨੌਜਵਾਨ ਵਿਦਿਆਰਥੀ ਕੌਂਸਲ ਦੇ ਮਹਾ ਸਕੱਤਰ ਪਲਾਸ਼ ਛਾਂਗਮਈ ਨੇ ਕਿਹਾ ਕਿ ਜੇਕਰ ਇਹ ਬਿੱਲ ਕਾਨੂੰਨ ਬਣ ਗਿਆ ਤਾਂ ਅਸਾਮ ਨੂੰ ਉਥੇ ਗੈਰ-ਕਾਨੂੰਨੀ ਤੌਰ 'ਤੇ ਰਹਿਣ ਵਾਲੇ ਬੰਗਲਾਦੇਸ਼ੀਆਂ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਇਹ ਸਮੱਸਿਆ ਸਮਾਜਿਕ-ਆਰਥਿਕ ਅਤੇ ਰਾਜਨੀਤਿਕ ਜ਼ਿੰਦਗੀ ਨਾਲ ਜੁੜੀ ਹੋ ਸਕਦੀ ਹੈ। ਇਸ ਬੰਦ ਦੇ ਚੱਲਦੇ ਅਸਾਮ ਦੇ ਮੁੱਖਮੰਤਰੀ ਸਰਵਾਨੰਦ ਸੋਨੋਵਾਲ ਵੀ ਚਿੰਤਾ 'ਚ ਹੈ। ਦੂਜੇ ਪਾਸੇ ਅਸਾਮ ਬੰਦ ਦੇ ਸੱਦੇ 'ਤੇ ਅਖਿਲ ਗੋਗੋਈ ਨੇ ਕਿਹਾ ਕਿ ਭਾਜਪਾ ਸਰਕਾਰ ਅਸਾਮ ਦੀ ਜਾਤੀ ਅਤੇ ਮਿੱਟੀ ਦੀ ਰੱਖਿਆ ਦਾ ਵਾਅਦਾ ਕਰਕੇ ਸੱਤਾ 'ਚ ਆਈ ਸੀ ਪਰ ਉਹ ਬਹੁਤ ਜਲਦੀ ਹੀ ਆਪਣੇ ਵਾਅਦੇ ਤੋਂ ਮੁਕਰ ਗਈ ਅਤੇ ਸਥਾਨਕ ਸਮੁਦਾਇ ਖਿਲਾਫ ਇਕ ਸਾਜਿਸ਼ ਰਚ ਰਹੀ ਹੈ।

 


Related News