ਅਸਮ : 2.9 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ, ਇਕ ਗ੍ਰਿਫਤਾਰ
Tuesday, Jun 23, 2026 - 04:35 PM (IST)
ਗੁਹਾਟੀ : ਅਸਮ ਪੁਲਸ ਨੇ ਕਛਾਰ ਜ਼ਿਲ੍ਹੇ ਵਿਚ ਤਕਰੀਬਨ 2.9 ਕਰੋੜ ਰੁਪਏ ਮੁੱਲ ਦੀ ਯਾਬਾ ਟੈਬਲੇਟ ਜ਼ਬਤ ਕੀਤੀ ਹੈ। ਇਸ ਮਾਮਲੇ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੂਬੇ ਦੇ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੇ ਮੰਗਲਵਾਰ ਨੂੰ ਇਹ ਜਾਣਕਰੀ ਦਿੱਤੀ। ਸ਼ਰਮਾ ਨੇ ਕਿਹਾ ਕਿ 29000 ਯਾਬਾ ਟੈਬਲੇਟ ਜ਼ਬਤ ਕੀਤੀਆਂ ਗਈਆਂ ਹਨ ਤੇ ਨਸ਼ੀਲੇ ਪਦਾਰਥਾਂ ਦੇ ਖਿਲਾਫ ਕਾਰਵਾਈ ਜਾਰੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਐਕਸ ਉੱਤੇ ਇਕ ਪੋਸਟ ਵਿਚ ਕਿਹਾ ਕਿ ਨਸ਼ੀਲੇ ਪਦਾਰਥ ਨੈੱਟਵਰਕ ਨੂੰ ਇਕ ਹੋਰ ਵੱਡਾ ਝਟਕਾ ਲੱਗਿਆ ਹੈ। ਕਛਾਰ ਪੁਲਸ ਨੇ ਸਿਲਚਰ ਵਿਚ ਤਕਰੀਬਨ 2.9 ਕਰੋੜ ਰੁਪਏ ਦੀ ਕੀਮਤ ਦੀਆਂ 29,200 ਸ਼ੱਕੀ ਯਾਬਾ ਟੈਬਲੇਟ ਜ਼ਬਤ ਕੀਤੀਆਂ ਹਨ। ਇਸ ਮਾਮਲੇ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਨਸ਼ੀਲੇ ਪਦਾਰਥ ਦੇ ਖਿਲਾਫ ਸਾਡੀ ਕਾਰਵਾਈ ਬਿਨਾਂ ਰੁਕੇ ਜਾਰੀ ਹੈ। ਯਾਬਾ ਟੈਬਲੇਟ ਨੂੰ ਥਾਈ ਭਾਸ਼ਾ ਵਿਚ ਕ੍ਰੇਜ਼ੀ ਮੈਡੀਸਿਨ ਕਿਹਾ ਜਾਂਦਾ ਹੈ। ਇਹ ਇਕ ਨਸ਼ੀਲਾ ਪਦਾਰਥ ਹੈ, ਜੋ ਮੈਥਾਮਫੇਟਾਈਨ ਤੇ ਕੈਫੀਨ ਦੇ ਮਿਸ਼ਰਨ ਨਾਲ ਤਿਆਰ ਕੀਤਾ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
