ਮਰਿਆਂ ਦੇ ਖਾਤਿਆਂ ''ਚ ਪਾ''ਤੇ 128 ਕਰੋੜ ਰੁਪਏ, ਫਿਰ ਰਿਸ਼ਤੇਦਾਰ ਹੌਲੀ-ਹੌਲੀ...
Wednesday, Jun 10, 2026 - 03:27 PM (IST)
ਨੈਸ਼ਨਲ ਡੈਸਕ- ਕਰਨਾਟਕ ਸਰਕਾਰ ਦੀਆਂ ਸਭ ਤੋਂ ਵੱਡੀਆਂ ਯੋਜਨਾਵਾਂ 'ਚੋਂ ਇਕ "ਗ੍ਰਹਿਲਕਸ਼ਮੀ ਯੋਜਨਾ" 'ਚ ਇਕ ਵੱਡਾ ਘਪਲਾ ਸਾਹਮਣੇ ਆਇਆ ਹੈ। ਰਾਜ 'ਚ ਲਗਭਗ 1.48 ਲੱਖ ਅਜਿਹੀਆਂ ਔਰਤਾਂ ਦੇ ਖਾਤਿਆਂ 'ਚ ਪਿਛਲੇ 5 ਮਹੀਨਿਆਂ ਤੋਂ ਪੈਸੇ ਟਰਾਂਸਫਰ ਹੋ ਰਹੇ ਸਨ, ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ। ਇਸ ਲਾਪਰਵਾਹੀ ਦੇ ਨਤੀਜੇ ਵਜੋਂ ਸਰਕਾਰ ਨੇ 128 ਕਰੋੜ ਰੁਪਏ ਦੀ ਦੁਰਵਰਤੋਂ ਕੀਤੀ। ਮਾਮਲੇ ਦਾ ਪਤਾ ਲੱਗਣ 'ਤੇ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਨੇ ਪੂਰੀ ਲਿਸਟ ਨੂੰ ਹੋਲਡ 'ਤੇ ਰੱਖਣ ਦਾ ਫੈਸਲਾ ਕੀਤਾ ਅਤੇ ਨਿਯਮਾਂ ਨੂੰ ਸਖ਼ਤ ਕਰਨ ਦੇ ਨਿਰਦੇਸ਼ ਦਿੱਤੇ।
ਦਰਅਸਲ ਇਸ ਪੂਰੇ ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ, ਜਦੋਂ ਰਾਜ ਗਾਰੰਟੀ ਯੋਜਨਾ ਲਾਗੂਕਰਨ ਕਮੇਟੀ ਦੇ ਡਿਪਟੀ ਚੇਅਰਮੈਨ ਦਿਨੇਸ਼ ਗੁਲੀਗੌੜਾ ਨੇ ਯੋਜਨਾ ਦਾ 'ਟੈਕਨੀਕਲ ਆਡਿਟ' (ਬਾਰੀਕੀ ਨਾਲ ਨਿਰੀਖਣ) ਕੀਤਾ। ਜਾਂਚ ਰਿਪੋਰਟ 'ਚ ਖੁਲਾਸਾ ਹੋਇਆ ਕਿ ਜਿਹੜੀਆਂ ਔਰਤਾਂ ਦਾ ਦਿਹਾਂਤ ਹੋ ਚੁੱਕਾ ਸੀ, ਉਨ੍ਹਾਂ ਦੇ ਖਾਤਿਆਂ 'ਚ ਹਰ ਮਹੀਨੇ 2,000 ਰੁਪਏ ਦੀ ਕਿਸ਼ਤ ਜਾ ਰਹੀ ਸੀ। ਮ੍ਰਿਤਕ ਔਰਤਾਂ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਏਟੀਐੱਮ ਅਤੇ ਯੂਪੀਆਈ ਰਾਹੀਂ ਇਹ ਪੈਸੇ ਲਗਾਤਾਰ ਕਢਵਾ ਰਹੇ ਸਨ। ਜਾਂਚ 'ਚ ਇਹ ਵੀ ਪਾਇਆ ਗਿਆ ਕਿ ਯੋਜਨਾ ਤਹਿਤ ਰਜਿਸਟਰ ਕੀਤੇ ਬੈਂਕ ਖਾਤਿਆਂ ਦੇ ਨਾਮ ਅਤੇ ਮੋਬਾਈਲ ਨੰਬਰ ਮੇਲ ਨਹੀਂ ਖਾ ਰਹੇ ਸਨ। ਇਕ ਹੀ ਖਾਤੇ ਤੋਂ ਕਈ ਵੱਖ-ਵੱਖ ਮੋਬਾਈਲ ਨੰਬਰ ਲਿੰਕ ਸਨ, ਜਿਸਦਾ ਧੋਖੇਬਾਜ਼ਾਂ ਨੇ ਫਾਇਦਾ ਚੁੱਕਿਆ।
ਹੁਣ ਲਾਗੂ ਹੋਣਗੇ ਇਹ ਨਵੇਂ ਨਿਯਮ
ਜਿਵੇਂ ਹੀ ਇਸ ਵੱਡੇ ਘਪਲੇ ਦਾ ਪਰਦਾਫਾਸ਼ ਹੋਇਆ, ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਤੁਰੰਤ ਐਕਸ਼ਨ 'ਚ ਆ ਗਏ ਅਤੇ ਮਹਿਲਾ ਅਤੇ ਬਾਲ ਭਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਇਕ ਐਮਰਜੈਂਸੀ ਮੀਟਿੰਗ ਕੀਤੀ। ਸਰਕਾਰ ਹੁਣ ਸਿਸਟਮ ਨੂੰ ਪੂਰੀ ਤਰ੍ਹਾਂ ਸਾਫ਼ ਕਰਨ ਲਈ ਇਹ ਵੱਡੇ ਕਦਮ ਚੁੱਕ ਰਹੀ ਹੈ।
- ਪੁਰਾਣੀ ਲਾਭਪਾਤਰੀ ਸੂਚੀ ਨੂੰ ਰੋਕ ਦਿੱਤਾ ਜਾਵੇਗਾ ਅਤੇ ਨਵੀਆਂ ਅਰਜ਼ੀਆਂ ਸਿਰਫ਼ ਯੋਗ ਅਤੇ ਲੋੜਵੰਦ ਔਰਤਾਂ ਤੋਂ ਹੀ ਸਵੀਕਾਰ ਕੀਤੀਆਂ ਜਾਣਗੀਆਂ।
- ਹੁਣ ਮੌਤ ਦਾ ਸਰਟੀਫਿਕੇਟ ਸਿੱਧੇ ਬੈਂਕ ਖਾਤਿਆਂ ਨਾਲ ਜੋੜਿਆ ਜਾਵੇਗਾ। ਜਿਵੇਂ ਹੀ ਕਿਸੇ ਲਾਭਪਾਤਰੀ ਦੀ ਮੌਤ ਹੋ ਜਾਂਦੀ ਹੈ, ਸਿਸਟਮ ਆਪਣੇ ਆਪ ਹੀ ਉਸ ਦਾ ਪੈਸਾ ਰੋਕ ਦੇਵੇਗਾ।
- ਹਰ ਸਾਲ, ਲਾਭਪਾਤਰੀਆਂ ਨੂੰ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਕਰਵਾਉਣੀ ਹੋਵੇਗੀ ਜਾਂ ਉਹ ਜ਼ਿੰਦਾ ਸਾਬਤ ਕਰਨ ਲਈ 'ਜੀਵਨ ਸਰਟੀਫਿਕੇਟ' ਜਮ੍ਹਾ ਕਰਵਾਉਣਾ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
