ਗੋਲਡ ETF ਫੰਡਾਂ ''ਚੋਂ ਨਿਕਲੇ 510 ਕਰੋੜ ਰੁਪਏ, ਜਾਣੋ ਕੀ ਰਹੀ ਅਹਿਮ ਵਜ੍ਹਾ
Tuesday, Jun 09, 2026 - 02:03 PM (IST)
ਬਿਜ਼ਨੈੱਸ ਡੈਸਕ : ਭਾਰਤੀ ਗੋਲਡ ਐਕਸਚੇਂਜ ਟ੍ਰੇਡਡ ਫੰਡਾਂ (Gold ETFs) ਵਿੱਚ ਪਿਛਲੇ ਇਕ ਸਾਲ ਤੋਂ ਜਾਰੀ ਵਾਧੇ 'ਤੇ ਬ੍ਰੇਕ ਲੱਗ ਗਈ ਹੈ। ਸਾਲ 2026 ਦੇ ਮਈ ਮਹੀਨੇ ਵਿੱਚ ਭਾਰਤੀ ਗੋਲਡ ਈ.ਟੀ.ਐਫ. ਵਿੱਚੋਂ ਲਗਭਗ 510 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਦਰਜ ਕੀਤੀ ਗਈ ਹੈ। ਮਈ 2025 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਨਿਵੇਸ਼ਕਾਂ ਨੇ ਸੋਨੇ ਦੇ ਇਹਨਾਂ ਫੰਡਾਂ ਵਿੱਚੋਂ ਪੈਸਾ ਵਾਪਸ ਕੱਢਿਆ ਹੈ।
ਇਹ ਵੀ ਪੜ੍ਹੋ : ਤੇਲ ਕੰਪਨੀਆਂ ਦੀ ਚਲਾਕੀ 'ਤੇ ਸਰਕਾਰ ਦੀ ਸਖ਼ਤੀ, ਪੈਕੇਜਿੰਗ ਨੂੰ ਲੈ ਕੇ ਜਾਰੀ ਕੀਤੇ ਨਿਯਮ
ਇਹ ਵਜ੍ਹਾ ਆਈ ਸਾਹਮਣੇ
ਵਰਲਡ ਗੋਲਡ ਕੌਂਸਲ (WGC) ਦੇ ਅੰਕੜਿਆਂ ਅਨੁਸਾਰ ਅਪ੍ਰੈਲ ਮਹੀਨੇ 297.2 ਮਿਲੀਅਨ ਡਾਲਰ ਦਾ ਵੱਡਾ ਨਿਵੇਸ਼ ਆਇਆ ਸੀ। ਮਾਹਰਾਂ ਮੁਤਾਬਕ ਸਰਕਾਰ ਵੱਲੋਂ ਸੋਨੇ 'ਤੇ ਇੰਪੋਰਟ ਡਿਊਟੀ ਵਧਾਉਣ ਦੇ ਐਲਾਨ ਕਾਰਨ ਘਰੇਲੂ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਵਧੀਆਂ, ਜਿਸ ਦਾ ਫਾਇਦਾ ਨਿਵੇਸ਼ਕਾਂ ਨੇ ਮੁਨਾਫ਼ਾ ਵਸੂਲੀ (Profit-taking) ਨਾਲ ਲਿਆ।
ਇਹ ਵੀ ਪੜ੍ਹੋ : ਦੇਸ਼ 'ਚ ਇਕ ਹੋਰ ਹੋ ਗਿਆ ਕਰੋੜਾਂ ਦਾ ਮਹਾ-ਘੁਟਾਲਾ, ਸਰਕਾਰੀ ਕੰਪਨੀ LIC ਨੂੰ ਵੀ ਦੇ'ਤਾ ਝਟਕਾ
ਕੀਮਤਾਂ ਵਿੱਚ ਉਤਾਰ-ਚੜ੍ਹਾਅ ਜਾਰੀ
ਸੋਨੇ ਦੀਆਂ ਕੀਮਤਾਂ ਵਿੱਚ ਲਗਾਤਾਰ ਤੀਜੇ ਮਹੀਨੇ ਗਿਰਾਵਟ ਦੇਖਣ ਨੂੰ ਮਿਲੀ ਹੈ। ਮਾਰਚ ਵਿੱਚ 11.6 ਫੀਸਦੀ ਅਤੇ ਅਪ੍ਰੈਲ ਵਿੱਚ 1.1 ਫੀਸਦੀ ਦੀ ਗਿਰਾਵਟ ਤੋਂ ਬਾਅਦ ਮਈ ਵਿੱਚ ਵੀ ਸੋਨੇ ਦੀਆਂ ਕੀਮਤਾਂ 1.7 ਫੀਸਦੀ ਹੇਠਾਂ ਆਈਆਂ ਹਨ।
ਇਹ ਵੀ ਪੜ੍ਹੋ : PAN ਬਣਵਾਉਣ ਦੇ ਅੱਜ ਤੋਂ ਬਦਲ ਗਏ ਨਿਯਮ, ਹੁਣ ਇਨ੍ਹਾਂ ਦਸਤਾਵੇਜ਼ਾਂ ਤੋਂ ਬਿਨਾਂ ਨਹੀਂ ਬਣੇਗਾ Card
ਇਨ੍ਹਾਂ ਫੰਡਾਂ 'ਚੋਂ ਨਿਕਲਿਆ ਸਭ ਤੋਂ ਵੱਧ ਪੈਸਾ
ਨਿੱਪਨ ਇੰਡੀਆ ETF ਗੋਲਡ ਬੀਈਐਸ (Nippon India ETF Gold BeES): ਇਸ ਫੰਡ ਵਿੱਚੋਂ ਸਭ ਤੋਂ ਵੱਧ 110 ਮਿਲੀਅਨ ਡਾਲਰ ਦੀ ਨਿਕਾਸੀ ਹੋਈ।
ਟਾਟਾ ਗੋਲਡ ETF: 28.24 ਮਿਲੀਅਨ ਡਾਲਰ ਬਾਹਰ ਨਿਕਲੇ।
ਕੋਟਕ ਗੋਲਡ ETF: 9.2 ਮਿਲੀਅਨ ਡਾਲਰ ਦੀ ਨਿਕਾਸੀ ਦਰਜ ਕੀਤੀ ਗਈ।
ਦੂਜੇ ਪਾਸੇ, HSBC ਗੋਲਡ ETF ਨੇ ਸਭ ਤੋਂ ਵੱਧ 61.5 ਮਿਲੀਅਨ ਡਾਲਰ ਦਾ ਨਵਾਂ ਨਿਵੇਸ਼ ਖਿੱਚਿਆ।
ਇਹ ਵੀ ਪੜ੍ਹੋ : ਦੇਸ਼ ਭਰ 'ਚ ਹੋ ਗਈ Cash ਦੀ ਕਮੀ, ਕਈ ਸੂਬਿਆਂ ਦੇ ATM 'ਤੇ ਨਹੀਂ ਮਿਲ ਰਹੀ ਨਕਦੀ
ਗਲੋਬਲ ਬਾਜ਼ਾਰ ਦਾ ਹਾਲ
ਸਿਰਫ਼ ਭਾਰਤ ਹੀ ਨਹੀਂ, ਬਲਕਿ ਵਿਸ਼ਵ ਪੱਧਰ 'ਤੇ ਵੀ ਗੋਲਡ ਈ.ਟੀ.ਐਫ. ਵਿੱਚੋਂ ਮਈ ਦੌਰਾਨ 2 ਬਿਲੀਅਨ ਡਾਲਰ ਦੀ ਨਿਕਾਸੀ ਹੋਈ ਹੈ। ਇਸ ਦਾ ਮੁੱਖ ਕਾਰਨ ਨਿਵੇਸ਼ਕਾਂ ਦਾ ਮੁੜ ਤੋਂ ਜੋਖਮ ਭਰੇ ਸੈਕਟਰਾਂ (ਜਿਵੇਂ ਕਿ ਟੈਕਨਾਲੋਜੀ) ਵੱਲ ਰੁਝਾਨ ਵਧਣਾ ਮੰਨਿਆ ਜਾ ਰਿਹਾ ਹੈ। ਏਸ਼ੀਆਈ ਦੇਸ਼ਾਂ ਵਿੱਚੋਂ ਚੀਨ ਵਿੱਚ ਸਭ ਤੋਂ ਵੱਧ ਗਿਰਾਵਟ ਦੇਖੀ ਗਈ, ਜਿੱਥੇ ਸੋਨੇ ਦੀਆਂ ਘਰੇਲੂ ਕੀਮਤਾਂ ਵਿੱਚ ਨਰਮੀ ਕਾਰਨ ਨਿਵੇਸ਼ਕਾਂ ਨੇ ਪੈਸਾ ਕੱਢਿਆ ਹੈ।
ਇਹ ਵੀ ਪੜ੍ਹੋ : ਸਰਕਾਰੀ ਮੁਲਾਜ਼ਮਾਂ ਦੀ ਲੱਗੀ ਲਾਟਰੀ, ਹੁਣ ਉਮਰ ਦੇ ਨਾਲ ਆਪਣੇ-ਆਪ ਵਧੇਗੀ ਪੈਨਸ਼ਨ, ਜਾਣੋ ਨਵਾਂ ਅਪਡੇਟ
ਇਹ ਵੀ ਪੜ੍ਹੋ : ਰਾਤੋਂ-ਰਾਤ ਬੰਦ ਹੋ ਗਈ ਦੇਸ਼ ਦੀ ਮਸ਼ਹੂਰ ਕੰਪਨੀ, 700 ਮੁਲਾਜ਼ਮ ਹੋ ਗਏ ਬੇਰੁਜ਼ਗਾਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
