ਅਮਰੀਕਾ 'ਚ H-1B ਵੀਜ਼ਾ ਵਾਲੇ ਮੁਲਕ ਛੱਡਣ ਲਈ ਮਜ਼ਬੂਰ, ਏਸ਼ੀਆਈ ਲੋਕਾਂ ਦੀਆਂ ਨੌਕਰੀਆਂ 'ਤੇ ਸੰਕਟ

Thursday, May 06, 2021 - 11:40 PM (IST)

ਅਮਰੀਕਾ 'ਚ H-1B ਵੀਜ਼ਾ ਵਾਲੇ ਮੁਲਕ ਛੱਡਣ ਲਈ ਮਜ਼ਬੂਰ, ਏਸ਼ੀਆਈ ਲੋਕਾਂ ਦੀਆਂ ਨੌਕਰੀਆਂ 'ਤੇ ਸੰਕਟ

ਵਾਸ਼ਿੰਗਟਨ - ਕੋਰੋਨਾ ਕਾਰਣ ਇਨੀਂ ਦਿਨੀਂ ਅਮਰੀਕਾ ਵਿਚ ਰਹਿ ਰਹੇ ਪ੍ਰਵਾਸੀ ਭਾਰਤੀਆਂ ਦੀਆਂ ਮੁਸ਼ਕਿਲਾਂ ਬਹੁਤ ਵਧ ਗਈਆਂ ਹਨ ਕਿਉਂਕਿ ਮਹਾਮਾਰੀ ਕਾਰਣ ਉਨ੍ਹਾਂ ਦੀਆਂ ਨੌਕਰੀਆਂ ਜਾ ਰਹੀਆਂ ਹਨ। ਅਜਿਹੇ ਵਿਚ ਐੱਚ-1ਬੀ ਵੀਜ਼ਾ 'ਤੇ ਉਥੇ ਰਹਿ ਰਹੇ ਲੋਕਾਂ ਲਈ 2 ਹੀ ਰਾਹ ਬਚੇ ਹਨ। ਪਹਿਲਾਂ ਨੌਕਰੀ ਲੱਭ ਕੇ ਵੀਜ਼ੇ ਦੀ ਮਿਆਦ ਵਧਾਉਣਾ ਅਤੇ ਦੂਜਾ ਅਮਰੀਕਾ ਛੱਡ ਕੇ ਚਲੇ ਜਾਣਾ।

ਉਂਝ ਤਾਂ ਇਸ ਸ਼੍ਰੇਣੀ ਦੇ ਵੀਜ਼ਾ ਦਾ ਗ੍ਰੇਸ ਪੀਰੀਅਡ ਮਿਲਦਾ ਹੈ ਪਰ ਇਸ ਦੌਰਾਨ ਦੂਜੀ ਨੌਕਰੀ ਲੱਭਣੀ ਲਾਜ਼ਮੀ ਹੁੰਦੀ ਹੈ। ਮਹਾਮਾਰੀ ਨਾਲ ਡਗਮਗਾਈ ਅਰਥ ਵਿਵਸਥਾ ਕਾਰਣ ਲੋਕਾਂ ਨੂੰ ਦੂਜੀ ਨੌਕਰੀ ਮਿਲ ਨਹੀਂ ਰਹੀ, ਇਸ ਲਈ ਅਜਿਹੇ ਲੋਕ ਅਮਰੀਕਾ ਛੱਡ ਕੇ ਜਾਣ ਨੂੰ ਮਜ਼ਬੂਰ ਹੋ ਰਹੇ ਹਨ।

ਇਹ ਵੀ ਪੜ੍ਹੋ - ਭਾਰਤੀ ਦੂਤਘਰਾਂ ਦੇ 'ਮੁਰੀਦ' ਹੋਏ ਇਮਰਾਨ ਖਾਨ, ਪਾਕਿਸਤਾਨੀਆਂ ਦੀ ਲਾਈ ਕਲਾਸ

ਚੀਜ਼ਾਂ ਵੇਚਣ ਨੰ ਮਜ਼ਬੂਰ ਹੋ ਰਹੇ ਲੋਕ
ਕਈ ਭਾਰਤੀ ਪ੍ਰੋਫੈਸ਼ਨਲ ਨੌਕਰੀ ਗੋਆ ਦੇਣ ਤੋਂ ਉਹ ਆਪਣੇ ਬੈੱਡ, ਸੋਫਾ ਅਤੇ ਦੂਜਾ ਸਮਾਨ ਵੇਚਣ ਨੂੰ ਮਜ਼ਬੂਰ ਹੋ ਰਹੇ ਹਨ। ਪਿਛਲੇ ਇਕ ਸਾਲ ਵੱਡੀ ਗਿਣਤੀ ਵਿਚ ਵਿਦੇਸ਼ੀ ਪ੍ਰੋਫੈਸ਼ਨਲਸ ਬੇਰੋਜ਼ਗਾਰ ਹੋਏ ਹਨ। ਇਕ ਭਾਰਤੀ ਇੰਜੀਨੀਅਰ ਮੁਤਾਬਕ ਉਸ ਨੂੰ ਸਿਰਫ ਇਸ ਲਈ ਉਸ ਦਾ ਵੀਜ਼ਾ ਸਟੇਟੱਸ ਦੇਖ ਕੇ ਰਿਜੈੱਕਟ ਕਰ ਦਿੱਤਾ ਗਿਆ।

ਦੁਨੀਆ ਭਰ ਤੋਂ ਪ੍ਰੋਫੈਸ਼ਨਲਸ ਕੰਮ ਦੀ ਭਾਲ ਵਿਚ ਐੱਚ-1 ਵੀਜ਼ਾ 'ਤੇ ਅਮਰੀਕਾ ਪਹੁੰਚਦੇ ਹਨ। ਇਨ੍ਹਾਂ ਵਿਚ ਭਾਰਤੀਆਂ ਦੀ ਗਿਣਤੀ ਸਭ ਤੋਂ ਵਧ ਹੁੰਦੀ ਹੈ। ਅਮਰੀਕੀ ਇਮੀਗ੍ਰੇਸ਼ਨ ਐਸੋਸੀਏਸ਼ਨ ਦੇ ਮੁਖੀ ਨੇ ਆਖਿਆ ਕਿ ਇਸ ਵੇਲੇ ਨੌਕਰੀ ਗੁਆ ਦੇਣ ਨਾਲ ਜੁੜੀ ਅਨਿਸ਼ਚਿਤਤਾ ਬਹੁਤ ਹੈ, ਫਿਰ ਭਾਵੇਂ ਤੁਸੀਂ ਕੋਈ ਵੀ ਹੋਵੋ। ਇਸ ਹਾਲ ਵਿਚ ਇਕ ਅਪ੍ਰਵਾਸੀ ਲਈ ਤਾਂ ਇਹ ਅਨਿਸ਼ਚਿਤਤਾ ਯਕੀਨੀ ਰੂਪ ਨਾਲ ਵਧ ਜਾਂਦੀ ਹੈ।

ਇਹ ਵੀ ਪੜ੍ਹੋ - ਤਾਲਿਬਾਨੀ ਅੱਤਵਾਦੀਆਂ ਨੇ 5 ਪੁਲਸ ਅਧਿਕਾਰੀਆਂ ਦੀ ਕੀਤੀ ਹੱਤਿਆ


author

Khushdeep Jassi

Content Editor

Related News