ਏਸ਼ੀਆਈ ਹਾਥੀ, ਗੋਡਾਵਨ ਤੇ ਬੰਗਾਲ ਫਲੋਰੀਕਨ ''ਤੇ ਭਾਰਤ ਦੇ ਪ੍ਰਸਤਾਵ ਮਨਜ਼ੂਰ

02/20/2020 1:58:52 PM

ਗਾਂਧੀਨਗਰ— ਏਸ਼ੀਆਈ ਹਾਥੀ, ਗੋਡਾਵਨ ਅਤੇ ਬੰਗਾਲ ਫਲੋਰੀਕਨ ਨੂੰ ਅਲੋਪ ਹੋਣ ਦੀ ਕਗਾਰ 'ਤੇ ਪਹੁੰਚ ਚੁਕੇ ਪ੍ਰਵਾਸੀ ਜੀਵਾਂ ਦੀ ਸੂਚੀ 'ਚ ਸ਼ਾਮਲ ਕਰਨ ਦੇ ਭਾਰਤ ਦੇ ਪ੍ਰਸਤਾਵਾਂ ਨੂੰ ਅੱਜ ਯਾਨੀ ਵੀਰਵਾਰ ਨੂੰ ਬਿਨਾਂ ਵਿਰੋਧ ਮਨਜ਼ੂਰੀ ਮਿਲ ਗਈ। ਪ੍ਰਵਾਸੀ ਜੀਵਾਂ 'ਤੇ ਸੰਯੁਕਤ ਰਾਸ਼ਟਰ ਦੇ ਸੰਮੇਲਨ (ਸੀ.ਐੱਮ.ਐੱਸ.) ਦੇ ਮੈਂਬਰ ਦੇਸ਼ਾਂ ਦੀ ਇੱਥੇ ਹੋ ਰਹੀ 13ਵੀਂ ਬੈਠਕ 'ਚ ਭਾਰਤ ਵਲੋਂ ਪੇਸ਼ ਇਨ੍ਹਾਂ ਪ੍ਰਸਤਾਵਾਂ ਨੂੰ ਸਾਰਿਆਂ ਦੀ ਸਹਿਮਤੀ ਨਾਲ ਸਵੀਕਾਰ ਕੀਤਾ ਗਿਆ। ਸੀ.ਐੱਮ.ਐੱਸ. ਦੀ ਪੂਰਨ ਕਮੇਟੀ ਨੇ ਇਨ੍ਹਾਂ ਪ੍ਰਸਤਾਵਾਂ ਨੂੰ ਮਨਜ਼ੂਰੀ ਪ੍ਰਦਾਨ ਕੀਤੀ। ਪੂਰੀ ਕਮੇਟੀ ਦੀ ਸਿਫਾਰਿਸ਼ 'ਤੇ 22 ਫਰਵਰੀ ਨੂੰ ਰਸਮੀ ਰੂਪ ਨਾਲ ਇਹ ਪ੍ਰਜਾਤੀਆਂ ਸੀ.ਐੱਮ.ਐੱਸ. ਦੀ ਸੂਚੀ 'ਚ ਸ਼ਾਮਲ ਹੋ ਜਾਣਗੀਆਂ। ਭਾਰਤ ਨੇ ਬੈਠਕ ਦੇ ਪਹਿਲੇ ਦਿਨ 17 ਫਰਵਰੀ ਨੂੰ ਏਸ਼ੀਆਈ ਹਾਥੀ ਨੂੰ ਸੀ.ਐੱਮ.ਐੱਸ. ਦੇ ਏਪੈਂਡਿਕਸ-1 'ਚ ਸ਼ਾਮਲ ਕਰਨ ਦਾ ਪ੍ਰਸਤਾਵ ਦਿੱਤਾ ਸੀ। ਇਸ ਸੂਚੀ 'ਚ ਉਨ੍ਹਾਂ ਜੀਵਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ, ਜਿਨ੍ਹਾਂ ਦੇ ਅਲੋਪ ਹੋਣ ਦਾ ਖਤਰਾ ਹੁੰਦਾ ਹੈ। ਇਸ ਸੂਚੀ 'ਚ ਸ਼ਾਮਲ ਹੋਣ ਤੋਂ ਬਾਅਦ ਸਾਰੇ ਮੈਂਬਰ ਦੇਸ਼ਾਂ ਲਈ ਉਸ ਪ੍ਰਜਾਤੀ ਦੇ ਜੀਵਾਂ ਦੀ ਸੁਰੱਖਿਆ ਜ਼ਰੂਰੀ ਹੋ ਜਾਂਦੀ ਹੈ।

ਭਾਰਤ ਵਲੋਂ ਪੇਸ਼ ਪ੍ਰਸਤਾਵਾਂ 'ਚ ਸਭ ਤੋਂ ਪਹਿਲਾਂ ਏਸ਼ੀਆਈ ਹਾਥੀ 'ਤੇ ਵਿਚਾਰ ਕੀਤਾ ਗਿਆ। ਸ਼੍ਰੀਲੰਕਾ, ਬੰਗਲਾਦੇਸ਼ ਅਤੇ ਯੂਰਪੀ ਸੰਘ ਦੇ ਨਾਲ ਹੀ ਕਈ ਸੋਇਮ ਸੇਵੀ ਸੰਸਥਾਵਾਂ ਨੇ ਵੀ ਪ੍ਰਸਤਾਵ ਦਾ ਸਮਰਥਨ ਕੀਤਾ। ਕਿਸੇ ਨੇ ਵੀ ਇਸ ਦਾ ਵਿਰੋਧ ਨਹੀਂ ਕੀਤਾ। ਇਸ ਸਮੇਂ ਦੁਨੀਆ ਦੇ 13 ਦੇਸ਼ਾਂ 'ਚ ਕਰੀਬ 50 ਹਜ਼ਾਰ ਹਾਥੀ ਹਨ। ਇਨ੍ਹਾਂ 'ਚੋਂ 30 ਹਜ਼ਾਰ ਭਾਰਤ 'ਚ ਹਨ। ਸ਼੍ਰੀਲੰਕਾ ਨੇ ਕਿਹਾ ਕਿ ਹਾਲਾਂਕਿ ਉਸ ਦੇ ਇੱਥੇ ਏਸ਼ੀਆਈ ਹਾਥੀਆਂ ਦੀ ਗਿਣਤੀ ਪੂਰੀ ਹੈ, ਇਸ ਦੇ ਬਾਵਜੂਦ ਉਹ ਇਸ ਦਾ ਸਮਰਥਨ ਕਰਦਾ ਹੈ। ਬੰਗਲਾਦੇਸ਼ ਨੇ ਕਿਹਾ ਕਿ ਏਕੀਕ੍ਰਿਤ ਕੋਸ਼ਿਸ਼ ਰਾਹੀਂ ਇਨਸਾਨ ਅਤੇ ਹਾਥੀਆਂ ਦਰਮਿਆਨ ਸੰਘਰਸ਼ ਘੱਟ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਗੋਡਾਵਨ ਯਾਨੀ ਗ੍ਰੇਟ ਇੰਡੀਅਨ ਬਸਟਡਰ ਨੂੰ ਸੂਚੀ 'ਚ ਸ਼ਾਮਲ ਕਰਨ ਦੇ ਪ੍ਰਸਤਾਵ ਦਾ ਯੂਰਪੀ ਸੰਘ, ਸਾਊਦੀ ਅਰਬ ਅਤੇ ਮਾਰਿਸ਼ਸ ਸਮੇਤ ਕਈ ਮੈਂਬਰਾਂ ਨੇ ਸਮਰਥਨ ਕੀਤਾ। ਬੰੰਗਾਲ ਫਲੋਰੀਕਨ ਦੇ ਪ੍ਰਸਤਾਵ ਦਾ ਵੀ ਯੂਰਪੀ ਸੰਘ, ਬੰਗਲਾਦੇਸ਼ ਅਤੇ ਕੋਸਟਾਰੀਕਾ ਨੇ ਸਮਰਥਨ ਕੀਤਾ। ਕਿਸੇ ਵੀ ਮੈਂਬਰ ਨੇ ਭਾਰਤ ਦੇ ਪ੍ਰਸਤਾਵਾਂ ਦਾ ਵਿਰੋਧ ਨਹੀਂ ਕੀਤਾ। ਇਹ ਪੰਛੀ ਹਿਮਾਲਿਆ ਦੀ ਤਰਾਈ ਵਾਲੇ ਖੇਤਰ 'ਚ ਆਸਾਮ 'ਚ ਬ੍ਰਹਮਾਪੁੱਤਰ ਨਦੀ ਦੇ ਉਤਰੀ ਕਿਨਾਰੇ 'ਤੇ ਪਾਏ ਜਾਂਦੇ ਹਨ ਅਤੇ ਇੱਥੋਂ ਨੇਪਾਲ ਅਤੇ ਭੂਟਾਨ ਤੱਕ ਵੀ ਜਾਂਦੇ ਹਨ।


DIsha

Content Editor

Related News