ਅਸੀਂ ਕਿਰਾਏ ਤੇ ਕੁਰਸੀਆਂ ਲਿਆਉਂਦੇ ਹਾਂ ਤੇ ਕਾਂਗਰਸ ਨੇਤਾ : ਫੜਨਵੀਸ

04/13/2019 11:25:43 PM

ਮੁੰਬਈ— ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਨੰਦੇੜ 'ਚ ਇਕ ਚੋਣ ਜਨ ਸਭਾ 'ਚ ਐੱਮ.ਐੱਨ.ਐੱਸ. ਤੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਨੇਤਾਵਾਂ ਨੂੰ ਕਿਰਾਏ 'ਤੇ ਲਿਆਉਣ ਦਾ ਸਿਹਰਾ ਕਾਂਗਰਸ ਦੇ ਅਸ਼ੋਕ ਚੌਹਾਨ ਨੂੰ ਜਾਂਦਾ ਹੈ। ਉਹ ਉਨ੍ਹਾਂ ਨੇਤਾਵਾਂ ਨੂੰ ਐੱਮ.ਐੱਨ.ਐੱਸ. ਤੋਂ ਲਿਆ ਰਹੇ ਹਨ। ਐੱਮ.ਐੱਨ.ਐੱਸ. 'ਤੇ ਤੰਜ ਕੱਸਦੇ ਹੋਏ ਉਨ੍ਹਾਂ ਕਿਹਾ ਕਿ ਐੱਮ.ਐੱਨ.ਐੱਸ. ਪਹਿਲਾਂ ਮਹਾਰਾਸ਼ਟਰ ਨਵੀਂ ਫੌਜ ਸੀ ਫਿਰ ਐੱਮ.ਐੱਨ.ਐੱਸ. 'ਮਤਦਾਤਾ ਨਹੀਂ ਫੌਜ' ਬਣ ਗਿਆ ਤੇ ਹੁਣ ਉਹ ਯੂ.ਐੱਨ.ਐੱਸ. 'ਉਮੀਦਵਾਰ ਨਹੀਂ ਫੌਜ' ਬਣ ਗਿਆ ਹੈ।

ਫੜਨਵੀਸ ਨੇ ਕਾਂਗਰਸ ਨੂੰ ਘੇਰਦੇ ਹੋਏ ਕਿਹਾ ਕਿ ਪ੍ਰਦੇਸ਼ 'ਚ ਬੀਜੇਪੀ-ਸ਼ਿਵਸੇਨਾ ਗਠਜੋੜ ਦੇ ਪੱਖ 'ਚ ਮਾਹੌਲ ਅਜਿਹਾ ਹੈ ਕਿ ਕਾਂਗਰਸ ਦੇ ਅਸ਼ੋਕ ਚੌਹਾਨ ਲੋਕਾਂ ਨੂੰ ਰੈਲੀਆਂ 'ਚ ਲਿਆਉਣ ਲਈ ਕਿਰਾਇਆ ਦੇ ਰਹੇ ਹਨ। ਅਸੀਂ ਕਿਰਾਏ 'ਤੇ ਮੰਚ ਤੇ ਕੁਰਸੀਆਂ ਲਿਆਉਂਦੇ ਹਾਂ, ਪਰ ਅਸ਼ੋਕ ਚੌਹਾਨ ਦੀ ਸ਼ੁੱਕਰਵਾਰ ਦੀ ਰੈਲੀ 'ਚ ਨੇਤਾਵਾਂ ਨੂੰ ਕਿਰਾਏ 'ਤੇ ਲਿਆਉਣਾ ਪੈ ਰਿਹਾ ਹੈ। ਪੂਰਾ ਮਾਹੌਲ ਐੱਨ.ਡੀ.ਏ. ਦੇ ਪੱਖ 'ਚ ਹੈ।


Inder Prajapati

Content Editor

Related News