ਜਬਰ-ਜ਼ਿਨਾਹ ਮਾਮਲੇ ’ਚ ਆਸਾਰਾਮ ਬਾਪੂ ਦੋਸ਼ੀ ਕਰਾਰ, ਕੱਲ੍ਹ ਹੋਵੇਗਾ ਸਜ਼ਾ ਦਾ ਐਲਾਨ

Monday, Jan 30, 2023 - 08:51 PM (IST)

ਨੈਸ਼ਨਲ ਡੈਸਕ : ਗੁਜਰਾਤ ’ਚ ਗਾਂਧੀਨਗਰ ਦੀ ਇਕ ਅਦਾਲਤ ਨੇ ਆਸਾਰਾਮ ਬਾਪੂ ਨੂੰ ਆਪਣੀ ਇਕ ਪੈਰੋਕਾਰ ਨਾਲ ਜਬਰ-ਜ਼ਿਨਾਹ ਮਾਮਲੇ ’ਚ ਸੋਮਵਾਰ ਨੂੰ ਦੋਸ਼ੀ ਠਹਿਰਾਇਆ ਹੈ। ਆਸਾਰਾਮ ਖ਼ਿਲਾਫ਼ ਇਹ ਮਾਮਲਾ 2013 ’ਚ ਦਰਜ ਕੀਤਾ ਗਿਆ ਸੀ। ਸੈਸ਼ਨ ਜੱਜ ਡੀ.ਕੇ. ਸੋਨੀ ਮੰਗਲਵਾਰ (31 ਜਨਵਰੀ) ਨੂੰ ਸਜ਼ਾ ਸੁਣਾਉਣਗੇ। ਅਦਾਲਤ ਨੇ ਸਬੂਤਾਂ ਦੀ ਘਾਟ ’ਚ ਆਸਾਰਾਮ ਦੀ ਪਤਨੀ ਸਮੇਤ ਛੇ ਹੋਰ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਭ੍ਰਿਸ਼ਟਾਚਾਰ ਖ਼ਿਲਾਫ਼ ਵਿਜੀਲੈਂਸ ਦੀ ਕਾਰਵਾਈ, BDPO ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਅਹਿਮਦਾਬਾਦ ਦੇ ਚਾਂਦਖੇੜਾ ਪੁਲਸ ਸਟੇਸ਼ਨ ’ਚ ਦਰਜ ਐੱਫ. ਆਈ. ਆਰ. ਮੁਤਾਬਕ ਆਸਾਰਾਮ ਨੇ 2001 ਤੋਂ 2006 ਦਰਮਿਆਨ ਔਰਤ ਨਾਲ ਕਈ ਵਾਰ ਜਬਰ-ਜ਼ਿਨਾਹ ਕੀਤਾ, ਜਦੋਂ ਉਹ ਸ਼ਹਿਰ ਦੇ ਬਾਹਰੀ ਇਲਾਕੇ ’ਚ ਸਥਿਤ ਉਸ ਦੇ ਆਸ਼ਰਮ ’ਚ ਰਹਿੰਦੀ ਸੀ। ਸਰਕਾਰੀ ਵਕੀਲ ਆਰ.ਸੀ. ਕੋਡੇਕਰ ਨੇ ਸੋਮਵਾਰ ਨੂੰ ਕਿਹਾ, “ਅਦਾਲਤ ਨੇ ਇਸਤਗਾਸਾ ਦੇ ਮਾਮਲੇ ਨੂੰ ਸਵੀਕਾਰ ਕਰ ਲਿਆ ਅਤੇ ਆਸਾਰਾਮ ਨੂੰ ਭਾਰਤੀ ਦੰਡਾਵਲੀ ਦੀ ਧਾਰਾ 376 (2) (ਸੀ), 377 (ਗ਼ੈਰ-ਕੁਦਰਤੀ ਸੈਕਸ) ਅਤੇ ਗ਼ੈਰ-ਕਾਨੂੰਨੀ ਤੌਰ ’ਤੇ ਬੰਧਕ ਬਣਾਉਣ ਨਾਲ ਜੁੜੀ ਧਾਰਾ ’ਚ ਦੋਸ਼ੀ ਠਹਿਰਾਇਆ।”

ਇਹ ਖ਼ਬਰ ਵੀ ਪੜ੍ਹੋ : ਲਾਭਪਾਤਰੀ ਪਰਿਵਾਰਾਂ ਨੂੰ ਕਣਕ ਵੰਡਣ ਬਦਲੇ ਪੈਸੇ ਲੈਣ ਵਾਲੇ ਡਿੱਪੂ ਹੋਲਡਰਾਂ ਖ਼ਿਲਾਫ਼ ਹੋਵੇਗੀ FIR

ਵਿਵਾਦਿਤ ਬਾਬਾ ਇਸ ਸਮੇਂ ਜਬਰ-ਜ਼ਿਨਾਹ ਦੇ ਇਕ ਹੋਰ ਮਾਮਲੇ ’ਚ ਰਾਜਸਥਾਨ ਦੀ ਜੋਧਪੁਰ ਜੇਲ੍ਹ ’ਚ ਬੰਦ ਹੈ। ਅਕਤੂਬਰ 2013 ’ਚ ਸੂਰਤ ਦੀ ਇਕ ਔਰਤ ਨੇ ਆਸਾਰਾਮ ਅਤੇ 7 ਹੋਰਾਂ ’ਤੇ ਜਬਰ ਜ਼ਿਨਾਹ ਅਤੇ ਨਾਜਾਇਜ਼ ਤੌਰ ’ਤੇ ਨਜ਼ਰਬੰਦ ਰੱਖਣ ਦਾ ਦੋਸ਼ ਲਾਉਂਦਿਆਂ ਮਾਮਲਾ ਦਰਜ ਕਰਵਾਇਆ ਸੀ। ਮੁਕੱਦਮੇ ਦੀ ਸੁਣਵਾਈ ਦੌਰਾਨ ਇਕ ਮੁਲਜ਼ਮ ਦੀ ਮੌਤ ਹੋ ਗਈ। ਇਸ ਮਾਮਲੇ ’ਚ ਜੁਲਾਈ 2014 ’ਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ।

ਇਹ ਖ਼ਬਰ ਵੀ ਪੜ੍ਹੋ : ਡਰੇਨ ਨਾਲੇ ’ਚ ਡਿੱਗੇ ਦੋ ਨੌਜਵਾਨਾਂ ’ਚੋਂ ਇਕ ਦੀ ਗਈ ਜਾਨ, ਜੱਦੋ-ਜਹਿਦ ਮਗਰੋਂ ਮਿਲੀ ਲਾਸ਼


Manoj

Content Editor

Related News