ਓਵੈਸੀ ਨੂੰ ਦੇਸ਼ਧ੍ਰੋਹ ਦਾ ਕੇਸ ਕਰ ਕੇ ਜੇਲ ਭੇਜਿਆ ਜਾਣਾ ਚਾਹੀਦਾ : ਭਾਜਪਾ ਸੰਸਦ ਮੈਂਬਰ

12/27/2019 3:14:19 PM

ਨਿਜਾਮਾਬਾਦ— ਤੇਲੰਗਾਨਾ ਦੇ ਨਿਜਾਮਾਬਾਦ ਤੋਂ ਭਾਜਪਾ ਸੰਸਦ ਮੈਂਬਰ ਅਰਵਿੰਦ ਧਰਮਪੁਰੀ ਨੇ ਏ.ਆਈ.ਐੱਮ.ਆਈ.ਐੱਮ. ਨੇਤਾ ਅਸਦੁਦੀਨ ਓਵੈਸੀ 'ਤੇ ਜੰਮ ਕੇ ਹਮਲਾ ਬੋਲਿਆ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਓਵੈਸੀ ਦੇਸ਼ਧ੍ਰੋਹੀ ਦੀ ਤਰ੍ਹਾਂ ਵਤੀਰਾ ਕਰ ਰਹੇ ਹਨ ਅਤੇ ਉਨ੍ਹਾਂ ਵਿਰੁੱਧ ਦੇਸ਼ਧ੍ਰੋਹ ਦਾ ਕੇਸ ਦਰਜ ਕਰ ਕੇ ਜੇਲ ਭੇਜਿਆ ਜਾਣਾ ਚਾਹੀਦਾ। ਦੱਸਣਯੋਗ ਹੈ ਕਿ ਨਿਜਾਮਾਬਾਦ 'ਚ ਓਵੈਸੀ ਜਨਸਭਾ ਕਰਨ ਜਾ ਰਹੇ ਸਨ। ਧਰਮਪੁਰੀ ਨੇ ਕਿਹਾ ਹੈ,''ਓਵੈਸੀ ਨੇ ਕਿਹਾ ਕਿ ਸੀ.ਏ.ਏ. ਫਿਰਕੂ ਅਤੇ ਗੈਰ-ਸੰਵਿਧਾਨਕ ਹਨ ਤਾਂ ਇੱਥੇ ਜਨ ਸਭਾ ਨੂੰ ਸੰਬੋਧਨ ਨਹੀਂ ਕਰ ਸਕਦੇ, ਕਿਉਂਕਿ ਇੱਥੇ ਤੇਲੰਗਾਨਾ ਬਾਡੀ ਚੋਣਾਂ ਕਾਰਨ ਨਿਜਾਮਾਬਾਦ 'ਚ ਕੋਡ ਆਫ ਕੰਡਕਟ (ਚੋਣ ਜ਼ਾਬਤਾ) ਲਾਗੂ ਹੈ। ਮੈਂ ਜ਼ਿਲਾ ਕਲੈਕਟਰ, ਚੋਣ ਕਮਿਸ਼ਨ ਅਤੇ ਪੁਲਸ ਨੂੰ ਇਸ ਨੂੰ ਲੈ ਕੇ ਚਿੱਠੀ ਲਿਖੀ ਹੈ।

ਓਵੈਸੀ ਨੂੰ ਜੇਲ ਭੇਜ ਦੇਣਾ ਚਾਹੀਦਾ
ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਓਵੈਸੀ ਦੇਸ਼ ਨੂੰ ਵੰਡਣ ਆ ਰਹੇ ਹਨ। ਧਰਮਪੁਰੀ ਨੇ ਸਵਾਲ ਕੀਤਾ,''ਕੀ ਉਹ ਉਨ੍ਹਾਂ ਲੋਕਾਂ ਲਈ ਲੜਨਾ ਚਾਹੁੰਦੇ ਹਨ, ਜੋ ਬੰਗਲਾਦੇਸ਼ ਅਤੇ ਪਾਕਿਸਤਾਨ ਤੋਂ ਆ ਰਹੇ ਹਨ। ਉਹ ਇਕ ਦੇਸ਼ਧ੍ਰੋਹੀ ਦੀ ਤਰ੍ਹਾਂ ਐਕਟ ਕਰ ਰਹੇ ਹਨ। ਉਨ੍ਹਾਂ ਵਿਰੁੱਧ ਦੇਸ਼ਧ੍ਰੋਹ ਦਾ ਕੇਸ ਹੋਣਾ ਚਾਹੀਦਾ ਅਤੇ ਹਮੇਸ਼ਾ ਲਈ ਜੇਲ ਭੇਜ ਦੇਣਾ ਚਾਹੀਦਾ।''

ਘਰ ਦੇ ਬਾਹਰ ਤਿਰੰਗਾ ਲਹਿਰਾਉਣ ਲੋਕ- ਓਵੈਸੀ
ਦੱਸਣਯੋਗ ਹੈ ਕਿ ਹੈਦਰਾਬਾਦ ਦੇ ਸੰਸਦ ਮੈਂਬਰ ਓਵੈਸੀ ਨੇ ਕਿਹਾ ਸੀ,''ਜੋ ਵੀ ਐੱਨ.ਆਰ.ਸੀ. ਅਤੇ ਸੀ.ਏ.ਏ. ਵਿਰੁੱਧ ਹਨ, ਉਹ ਆਪਣੇ ਘਰ ਦੇ ਬਾਹਰ ਤਿਰੰਗਾ ਲਹਿਰਾਉਣ। ਇਸ ਨਾਲ ਭਾਜਪਾ ਨੂੰ ਇਕ ਸੰਦੇਸ਼ ਜਾਵੇਗਾ ਕਿ ਉਨ੍ਹਾਂ ਨੇ ਇਕ ਗਲਤ ਅਤੇ ਕਾਲਾ ਕਾਨੂੰਨ ਬਣਾ ਦਿੱਤਾ ਹੈ।'' ਓਵੈਸੀ ਨੇ ਇਸ ਰੈਲੀ 'ਚ ਹੀ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹੀ ਅਤੇ ਲੋਕਾਂ ਨੇ ਉਨ੍ਹਾਂ ਦੇ ਪਿੱਛੇ-ਪਿੱਛੇ ਇਸ ਨੂੰ ਪੜ੍ਹ ਕੇ ਦੋਹਰਾਇਆ।


DIsha

Content Editor

Related News