ਓਵੈਸੀ ਦੇ ਦਿੱਲੀ ਸਥਿਤ ਘਰ ’ਤੇ ਵਿਖਾਵਾਕਾਰੀਆਂ ਨੇ ਕੀਤਾ ਪਥਰਾਅ

Tuesday, Feb 21, 2023 - 01:17 PM (IST)

ਓਵੈਸੀ ਦੇ ਦਿੱਲੀ ਸਥਿਤ ਘਰ ’ਤੇ ਵਿਖਾਵਾਕਾਰੀਆਂ ਨੇ ਕੀਤਾ ਪਥਰਾਅ

ਨਵੀਂ ਦਿੱਲੀ (ਭਾਸ਼ਾ)– ਆਲ ਇੰਡੀਆ ਮਜਲਿਸ-ਏ-ਇੱਤੇਹਾਦ-ਉਲ ਮੁਸਲਮੀਨ (ਏ. ਆਈ. ਐੱਮ. ਆਈ. ਐੱਮ.) ਦੇ ਪ੍ਰਧਾਨ ਅਸਦੂਦੀਨ ਓਵੈਸੀ ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ ਰਾਸ਼ਟਰੀ ਰਾਜਧਾਨੀ ਵਿਚ ਉਨ੍ਹਾਂ ਦੇ ਘਰ ’ਤੇ ਅਣਪਛਾਤੇ ਬਦਮਾਸ਼ਾਂ ਨੇ ਹਮਲਾ ਕੀਤਾ। ਓਵੈਸੀ ਰਾਜਸਥਾਨ ਦੇ ਦੌਰੇ ’ਤੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਘਟਨਾ ਦੇ ਸੰਬੰਧ ਵਿਚ ਦਿੱਲੀ ਪੁਲਸ ਨੂੰ ਇਕ ਸ਼ਿਕਾਇਤ ਸੌਂਪੀ ਹੈ।

ਓਵੈਸੀ ਨੇ ਲੜੀਵਾਰ ਟਵੀਟ ਕਰਦੇ ਹੋਏ ਕਿਹਾ ਕਿ ਦਿੱਲੀ ਸਥਿਤ ਮੇਰੇ ਘਰ ’ਤੇ ਫਿਰ ਹਮਲਾ ਕੀਤਾ ਗਿਆ ਹੈ। 2014 ਤੋਂ ਬਾਅਦ ਇਹ ਚੌਥੀ ਘਟਨਾ ਹੈ। ਅੱਜ ਰਾਤ ਮੈਂ ਜੈਪੁਰ ਤੋਂ ਪਰਤਿਆ ਅਤੇ ਮੇਰੇ ਘਰੇਲੂ ਸਹਾਇਕ ਨੇ ਸੂਚਿਤ ਕੀਤਾ ਕਿ ਬਦਮਾਸ਼ਾਂ ਦੇ ਇਕ ਸਮੂਹ ਨੇ ਪਥਰਾਅ ਕੀਤਾ, ਜਿਸ ਨਾਲ ਖਿੜਕੀਆਂ ਟੁੱਟ ਗਈਆਂ। ਦਿੱਲੀ ਪੁਲਸ ਨੂੰ ਉਨ੍ਹਾਂ ਨੂੰ ਤੁਰੰਤ ਫੜਣਾ ਚਾਹੀਦਾ ਹੈ। ਓਵੈਸੀ ਨੇ ਕਿਹਾ ਕਿ ਇਹ ਚਿੰਤਾਜਨਕ ਹੈ ਕਿ ਅਜਿਹਾ ਉੱਚ ਸੁਰੱਖਿਆ ਵਾਲੇ ਖੇਤਰ ਵਿਚ ਹੋਇਆ ਹੈ। ਮੈਂ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ।


author

Rakesh

Content Editor

Related News