‘ਆਪ’ ਹਿਮਾਚਲ ਪ੍ਰਦੇਸ਼ ਪ੍ਰਧਾਨ ਭਾਜਪਾ ’ਚ ਸ਼ਾਮਲ, ਕੇਜਰੀਵਾਲ ਨੇ ਟਵੀਟ ਕਰ ਵਿੰਨ੍ਹਿਆ ਨਿਸ਼ਾਨਾ

Saturday, Apr 09, 2022 - 04:35 PM (IST)

ਨਵੀਂ ਦਿੱਲੀ-  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ’ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ। ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ, ‘‘ਇਹ ਲੋਕ ਮੇਰੇ ਤੋਂ ਨਹੀਂ, ਜਨਤਾ ਤੋਂ ਡਰਦੇ ਹਨ। ਭਾਜਪਾ ਵਾਲਿਓ, ਜੇਕਰ ਈਮਾਨਦਾਰੀ ਨਾਲ ਜਨਤਾ ਲਈ ਕੰਮ ਕੀਤਾ ਹੁੰਦਾ ਤਾਂ ਇੰਨਾ ਖ਼ੌਫ ਨਾ ਹੁੰਦਾ। ਸੀ. ਐੱਮ. ਬਦਲਣ ਦੀ ਨੌਬਤ ਨਾ ਆਉਂਦੀ, ਦੂਜੀ ਪਾਰਟੀ ਦੇ ਦਾਗੀਆਂ ਦੇ ਪੈਰੀਂ ਪੈਣ ਦੀ ਲੋੜ ਨਾ ਪੈਂਦੀ। ‘ਆਪ’ ’ਤੇ ਲੋਕਾਂ ਨੂੰ ਭਰੋਸਾ ਹੈ। ‘ਆਪ’ ਹਿਮਾਚਲ ਨੂੰ ਇਕ ਈਮਾਨਦਾਰ ਸਰਕਾਰ ਦੇਵੇਗੀ।’’

ਇਹ ਵੀ ਪੜ੍ਹੋ: ਹਿਮਾਚਲ ’ਚ ‘ਆਪ’ ਨੂੰ ਝਟਕਾ, ਪ੍ਰਦੇਸ਼ ਪ੍ਰਧਾਨ ਅਤੇ ਸੰਗਠਨ ਮੰਤਰੀ ਨੇ ਫੜਿਆ BJP ਦਾ ਪੱਲਾ

PunjabKesari

ਕੇਜਰੀਵਾਲ ਨੇ ਆਪਣੇ ਟਵੀਟ ਨਾਲ ਦਿੱਲੀ ਦੇ ਮੰਤਰੀ ਮਨੀਸ਼ ਸਿਸੋਦੀਆ ਦੇ ਟਵੀਟ ਨੂੰ ਰੀਟਵੀਟ ਕੀਤਾ ਹੈ। ਸਿਸੋਦੀਆ ਨੇ ਲਿਖਿਆ, ‘‘ਭਾਜਪਾ ਦੀ ਉੱਚ ਲੀਡਰਸ਼ਿਪ ’ਚ ਕੇਜਰੀਵਾਲ ਜੀ ਦਾ ਜ਼ਬਰਦਸਤ ਖ਼ੌਫ। ਭਾਜਪਾ ਪ੍ਰਧਾਨ ਨੱਢਾ ਅਤੇ ਹੋਣ ਵਾਲੇ ਨਵੇਂ ਸੀ. ਐੱਮ. ਚਿਹਰਾ ਅਨੁਰਾਗ ਠਾਕੁਰ ਦੌੜ ਕੇ ਹਿਮਾਚਲ ਪਹੁੰਚੇ ਅਤੇ ਰਾਤ 12 ਵਜੇ ‘ਆਪ’ ਦੇ ਅਹੁਦਾ ਅਧਿਕਾਰੀਆਂ ਨੂੰ ਭਾਜਪਾ ’ਚ ਸ਼ਾਮਲ ਕਰਵਾਇਆ। ਮਹਿਲਾਵਾਂ ਖ਼ਿਲਾਫ ਗੰਦੀ ਹਰਕਤ ਦੇ ਦੋਸ਼ ’ਚ ਪਾਰਟੀ ਇਨ੍ਹਾਂ ਨੂੰ ਅੱਜ ਕੱਢਣ ਵਾਲੀ ਸੀ, ਅਜਿਹੇ ਲੋਕਾਂ ਦੀ ਥਾਂ ਭਾਜਪਾ ’ਚ ਹੀ ਹੈ। 

ਇਹ ਵੀ ਪੜ੍ਹੋ: ‘ਪੁਸ਼ਪਾ ਦਾ ਅਜਿਹਾ ਬੁਖ਼ਾਰ’, 10ਵੀਂ ਦੇ ਪੇਪਰ ’ਚ ਵਿਦਿਆਰਥੀ ਨੇ ਲਿਖਿਆ- ‘ਅਪੁਨ ਲਿਖੇਗਾ ਨਹੀਂ’

ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦੀ ਹਿਮਾਚਲ ਪ੍ਰਦੇਸ਼ ਇਕਾਈ ਦੇ ਪ੍ਰਧਾਨ ਅਨੂਪ ਕੇਸਰੀ ਆਪਣੇ ਸਮਰਥਕਾਂ ਸਮੇਤ ਸ਼ੁੱਕਰਵਾਰ ਦੇਰ ਰਾਤ ਭਾਜਪਾ ’ਚ ਸ਼ਾਮਲ ਹੋ ਗਏ। ਕੇਸਰੀ, ‘ਆਪ’ ਪਾਰਟੀ ਦੇ ਸੰਗਠਨ ਜਨਰਲ ਸਕੱਤਰ ਸਤੀਸ਼ ਠਾਕੁਰ ਅਤੇ ਊਨਾ ਪ੍ਰਧਾਨ ਇਕਬਾਲ ਸਿੰਘ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਅਤੇ ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਦੀ ਮੌਜੂਦਗੀ ’ਚ ਭਾਜਪਾ ’ਚ ਸ਼ਾਮਲ ਹੋਏ ਹਨ। ਅਨੂਪ ਕੇਸਰੀ ਨੇ ‘ਆਪ’ ਆਗੂਆਂ ’ਤੇ ਕਾਰਕੁੰਨਾ ਦੀ ਅਣਦੇਖੀ ਦਾ ਦੋਸ਼ ਲਾਇਆ। ਆਗੂਆਂ ਦੇ ਭਾਜਪਾ ’ਚ ਸ਼ਾਮਲ ਹੋਣ ਨੂੰ ਲੈ ਕੇ ਕੇਜਰੀਵਾਲ ਨੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ। 


Tanu

Content Editor

Related News