CM ਕੇਜਰੀਵਾਲ ਦੇ ਵਰਤ 'ਤੇ ਪ੍ਰਕਾਸ਼ ਜਾਵਡੇਕਰ ਦਾ ਹਮਲਾ- ਇਹ ਨਿਰਾ ਪਖੰਡ ਹੈ

Monday, Dec 14, 2020 - 12:47 PM (IST)

CM ਕੇਜਰੀਵਾਲ ਦੇ ਵਰਤ 'ਤੇ ਪ੍ਰਕਾਸ਼ ਜਾਵਡੇਕਰ ਦਾ ਹਮਲਾ- ਇਹ ਨਿਰਾ ਪਖੰਡ ਹੈ

ਨਵੀਂ ਦਿੱਲੀ- ਸੂਚਨਾ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਸਾਨ ਅੰਦੋਲਨ ਦੇ ਸਮਰਥਨ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਇਕ ਦਿਨ ਦੇ ਵਰਤ ਨੂੰ ਪਖੰਡ ਦੱਸਿਆ ਹੈ। ਜਾਵਡੇਕਰ ਨੇ ਸੋਮਵਾਰ ਨੂੰ ਟਵੀਟ ਕਰ ਕੇ ਕਿਹਾ,''ਕੇਜਰੀਵਾਲ ਜੀ, ਇਹ ਤੁਹਾਡਾ ਪਖੰਡ ਹੈ। ਤੁਸੀਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਵਾਅਦਾ ਕੀਤਾ ਸੀ ਕਿ ਜਿੱਤਣ 'ਤੇ ਖੇਤੀਬਾੜੀ ਉਤਪਾਦ ਬਜ਼ਾਰ ਕਮੇਟੀ (ਏ.ਪੀ.ਐੱਮ.ਸੀ.) ਕਾਨੂੰਨ 'ਚ ਸੋਧ ਕੀਤਾ ਜਾਵੇਗਾ। ਨਵੰਬਰ 2020 'ਚ ਤੁਸੀਂ ਦਿੱਲੀ 'ਚ ਖੇਤੀਬਾੜੀ ਕਾਨੂੰਨਾਂ ਨੂੰ ਨੋਟੀਫਾਈਡ ਵੀ ਕੀਤਾ ਅਤੇ ਅੱਜ ਤੁਸੀਂ ਵਰਤ ਦਾ ਪਖੰਡ ਕਰ ਰਹੇ ਹੋ। ਇਹ ਕੁਝ ਹੋਰ ਨਹੀਂ ਸਗੋਂ ਪਖੰਡ ਹੀ ਹੈ।'' 

ਇਹ ਵੀ ਪੜ੍ਹੋ : ਵਰਤ ਪਵਿੱਤਰ ਹੁੰਦਾ ਹੈ, ਕਿਸਾਨਾਂ ਲਈ ਸਾਰੇ ਲੋਕ ਰੱਖਣ ਵਰਤ : ਕੇਜਰੀਵਾਲ

PunjabKesariਦੱਸਣਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਦੇ ਸਮਰਥਨ 'ਚ ਸੋਮਵਾਰ ਨੂੰ ਇਕ ਦਿਨ ਦਾ ਵਰਤ ਰੱਖ ਰਹੇ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਕਈ ਸਮਰਥਕਾਂ ਨੂੰ ਵੀ ਇਕ ਦਿਨ ਦਾ ਵਰਤ ਰੱਖਣ ਦੀ ਅਪੀਲ ਕੀਤੀ ਹੈ। ਕੇਜਰੀਵਾਲ ਨੇ ਟਵੀਟ ਕੀਤਾ,''ਉਪਵਾਸ (ਵਰਤ) ਪਵਿੱਤਰ ਹੁੰਦਾ ਹੈ। ਤੁਸੀਂ ਜਿੱਥੇ ਹੋ, ਉੱਥੇ ਹੀ ਸਾਡੇ ਕਿਸਾਨ ਭਰਾਵਾਂ ਲਈ ਵਰਤ ਕਰੋ। ਪ੍ਰਭੂ ਤੋਂ ਉਨ੍ਹਾਂ ਦੇ ਸੰਘਰਸ਼ ਦੀ ਪ੍ਰਾਰਥਨਾ ਕਰੋ। ਅੰਤ 'ਚ ਕਿਸਾਨਾਂ ਦੀ ਜ਼ਰੂਰੀ ਜਿੱਤ ਹੋਵੇਗੀ।''

ਇਹ ਵੀ ਪੜ੍ਹੋ : ਸਰਕਾਰ ਦਾ ਆਰਥਿਕ ਪੈਕੇਜ ਵੀ ਜੁਮਲਾ ਸਾਬਤ ਹੋਇਆ : ਰਾਹੁਲ ਗਾਂਧੀ

ਨੋਟ : ਪ੍ਰਕਾਸ਼ ਜਾਵਡੇਕਰ ਨੇ ਕੇਜਰੀਵਾਲ ਦੀ ਭੁੱਖ-ਹੜਤਾਲ ਨੂੰ ਦੱਸਿਆ ਢੋਂਗ, ਕੁਮੈਂਟ ਬਾਕਸ 'ਚ ਦਿਓ ਆਪਣਾ ਜਵਾਬ


author

DIsha

Content Editor

Related News