ਦਿੱਲੀ ਦੇ ਤੀਜੀ ਵਾਰ ਸੀ. ਐੱਮ. ਬਣੇ ਕੇਜਰੀਵਾਲ, AAP ''ਚ ਜਸ਼ਨ ਦਾ ਮਾਹੌਲ

02/16/2020 4:37:49 PM

ਨਵੀਂ ਦਿੱਲੀ— ਆਮ ਆਦਮੀ ਪਾਰਟੀ (ਆਪ) ਦੀ ਜਿੱਤ ਦੇ 'ਨਾਇਕ' ਰਹੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਤਵਾਰ ਭਾਵ ਅੱਜ ਲਗਾਤਾਰ ਤੀਜੀ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ ਹੈ। ਇਤਿਹਾਸਕ ਰਾਮਲੀਲਾ ਮੈਦਾਨ 'ਚ ਪਾਰਟੀ ਦੇ ਹਜ਼ਾਰਾਂ ਸਮਰਥਕਾਂ ਅਤੇ ਵੱਡੀ ਗਿਣਤੀ ਵਿਚ ਆਏ ਲੋਕਾਂ ਵਿਚਾਲੇ ਉੱਪ ਰਾਜਪਾਲ ਅਨਿਲ ਬੈਜਲ ਨੇ ਕੇਜਰੀਵਾਲ ਨੇ ਅਹੁਦੇ ਦੀ ਸਹੁੰ ਚੁੱਕਾਈ। ਕੇਜਰੀਵਾਲ ਤੋਂ ਬਾਅਦ 'ਆਪ' ਨੇਤਾ ਮਨੀਸ਼ ਸਿਸੋਦੀਆ, ਸੱਤਿਯੇਂਦਰ ਜੈਨ, ਗੋਪਾਲ ਰਾਏ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਅਤੇ ਰਾਜਿੰਦਰ ਪਾਲ ਗੌਤਮ ਨੂੰ ਵੀ ਬੈਜਲ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕਾਈ।

PunjabKesari
ਸਹੁੰ ਚੁੱਕ ਸਮਾਰੋਹ 'ਚ ਪੁੱਜੇ ਭਗਵੰਤ ਮਾਨ—
ਸਹੁੰ ਚੁੱਕ ਸਮਾਗਮ 'ਚ ਸੰਗਰੂਰ ਤੋਂ ਲੋਕ ਸਭਾ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਭਗਵੰਤ ਮਾਨ ਉਚੇਚੇ ਤੌਰ 'ਤੇ ਪੁੱਜੇ। ਰਾਮਲੀਲਾ ਮੈਦਾਨ 'ਚ ਇਸ ਦੌਰਾਨ ਜਸ਼ਨ ਦਾ ਮਾਹੌਲ ਦੇਖਿਆ ਗਿਆ। ਸਹੁੰ ਚੁੱਕ ਸਮਾਰੋਹ ਕਈ ਮਾਇਨਿਆਂ 'ਚ ਖਾਸ ਹੈ, ਕਿਉਂਕਿ ਕੇਜਰੀਵਾਲ ਵਲੋਂ ਪੂਰੀ ਦਿੱਲੀ ਦੇ ਲੋਕਾਂ ਨੂੰ ਸੱਦਾ ਦਿੱਤਾ ਗਿਆ। ਸਮਾਰੋਹ ਦੇ ਮੰਚ 'ਤੇ 'ਦਿੱਲੀ ਨੂੰ ਸੰਵਾਰਨ' 'ਚ ਯੋਗਦਾਨ ਦੇਣ ਵਾਲੇ 50 ਵਿਸ਼ੇਸ਼ ਮਹਿਮਾਨ ਉੱਚੇਚੇ ਤੌਰ 'ਤੇ ਸ਼ਾਮਲ ਹੋਏ।

 

PunjabKesari

ਇਨ੍ਹਾਂ 'ਚ ਡਾਕਟਰ, ਅਧਿਆਪਕ, ਬਾਈਕ ਐਂਬੂਲੈਂਸ ਰਾਈਡਰਜ਼, ਸਫਾਈ ਕਰਮਚਾਰੀ, ਸਿਗਨੇਚਰ ਬ੍ਰਿਜ ਦੇ ਕੰਸਟ੍ਰਕਸ਼ਨ ਵਰਕਰਜ਼, ਬੱਸ ਮਾਰਸ਼ਲ, ਆਟੋ ਡਰਾਈਵਰ ਆਦਿ ਸ਼ਾਮਲ ਹੋਏ। 
PunjabKesari

'ਛੋਟਾ ਮਫਲਰਮੈਨ' ਵੀ ਪੁੱਜਾ—
ਅਰਵਿੰਦ ਕੇਜਰੀਵਾਲ ਦੇ ਸਹੁੰ ਚੁੱਕ ਸਮਾਰੋਹ 'ਚ ਪੁੱਜਾ 'ਛੋਟਾ ਮਫਲਰਮੈਨ' ਲੋਕਾਂ ਵਿਚਾਲੇ ਖਿੱਚ ਦਾ ਕੇਂਦਰ ਰਿਹਾ।
 

PunjabKesariਸ਼ੀਲਾ ਦੀਕਸ਼ਤ ਦੇ ਰਿਕਾਰਡ ਦੀ ਕੀਤੀ ਬਰਾਬਰੀ—
ਇੱਥੇ ਦੱਸ ਦੇਈਏ ਕਿ ਕੇਜਰੀਵਾਲ ਨੇ ਤੀਜੀ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਮਰਹੂਮ ਸ਼ੀਲਾ ਦੀਕਸ਼ਤ ਦੇ ਰਿਕਾਰਡ ਦੀ ਬਰਾਬਰੀ ਕੀਤੀ ਹੈ। ਸ਼ੀਲਾ ਦੀਕਸ਼ਤ 1998 ਤੋਂ 2013 ਤਕ ਲਗਾਤਾਰ 3 ਵਾਰ 15 ਸਾਲਾਂ ਤਕ ਮੁੱਖ ਮੰਤਰੀ ਦੇ ਅਹੁਦੇ 'ਤੇ ਰਹੀ। ਕੇਜਰੀਵਾਲ ਪਹਿਲੀ ਵਾਰ 2013 'ਚ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ। ਉਨ੍ਹਾਂ ਨੇ ਕਾਂਗਰਸ ਦੀ ਮਦਦ ਨਾਲ ਸਰਕਾਰ ਬਣਾਈ ਸੀ ਪਰ ਲੋਕਪਾਲ ਦੇ ਮੁੱਦੇ 'ਤੇ ਮਤਭੇਦ ਹੋਣ ਤੋਂ ਬਾਅਦ 49 ਦਿਨਾਂ 'ਚ ਹੀ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ 2015 'ਚ ਵਿਧਾਨ ਸਭਾ ਚੋਣਾਂ 'ਚ 60 'ਚੋਂ 67 ਸੀਟਾਂ ਜਿੱਤ ਕੇ ਰਿਕਾਰਡ ਬਣਾਇਆ। ਹੁਣ 2020 'ਚ ਇਕ ਵਾਰ ਫਿਰ 70 'ਚੋਂ 62 ਸੀਟਾਂ ਜਿੱਤ ਕੇ ਦਿੱਲੀ ਦੀ ਸੱਤਾ 'ਤੇ ਕਾਬਜ਼ ਹੋਏ ਹਨ।

 


Tanu

Content Editor

Related News