ਸਹੁੰ ਚੁੱਕਣ ਤੋਂ ਪਹਿਲਾਂ ਕੇਜਰੀਵਾਲ ਦਾ ਟਵੀਟ- ''ਆਪਣੇ ਬੇਟੇ ਨੂੰ ਆਸ਼ੀਰਵਾਦ ਦੇਣ ਜ਼ਰੂਰ ਆਉਣਾ''

Sunday, Feb 16, 2020 - 10:37 AM (IST)

ਨਵੀਂ ਦਿੱਲੀ— ਦਿੱਲੀ ਵਿਧਾਨ ਚੋਣਾਂ 'ਚ ਵੱਡੀ ਲੀਡ ਨਾਲ ਜਿੱਤ ਹਾਸਲ ਕਰ ਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਤੀਜੀ ਵਾਰ ਰਾਮਲੀਲਾ ਮੈਦਾਨ 'ਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ ਕੇਜਰੀਵਾਲ ਨੇ ਟਵਿੱਟਰ 'ਤੇ ਟਵੀਟ ਕਰ ਕੇ ਕਿਹਾ ਕਿ ਅੱਜ ਤੀਜੀ ਵਾਰ ਦਿੱਲੀ ਦੇ ਸੀ. ਐੱਮ. ਦੀ ਸਹੁੰ ਚੁੱਕਾਂਗਾ। ਆਪਣੇ ਬੇਟੇ ਨੂੰ ਆਸ਼ੀਰਵਾਦ ਦੇਣ ਰਾਮਲੀਲਾ ਮੈਦਾਨ ਜ਼ਰੂਰ ਆਉਣਾ।

PunjabKesari

ਕੇਜਰੀਵਾਲ ਦੇ ਸਹੁੰ ਚੁੱਕ ਸਮਾਰੋਹ ਤੋਂ ਪਹਿਲਾਂ ਰਾਮਲੀਲਾ ਮੈਦਾਨ ਦੇ ਆਲੇ-ਦੁਆਲੇ ਦਾ ਇਲਾਕਾ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ ਹੈ। ਚੱਪੇ-ਚੱਪੇ 'ਤੇ ਨਜ਼ਰ ਰੱਖੀ ਜਾ ਰਹੀ ਹੈ। ਦਿੱਲੀ ਪੁਲਸ ਅਤੇ ਨੀਮ ਫੌਜੀ ਬਲਾਂ ਸਮੇਤ 5000 ਤੋਂ ਵਧ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਰਾਮਲੀਲਾ ਮੈਦਾਨ 'ਚ ਸਮਰਥਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਹੈ। ਜਾਣਕਾਰੀ ਮੁਤਾਬਕ ਕੇਜਰੀਵਾਲ ਦੁਪਹਿਰ ਕਰੀਬ 12 ਵਜੇ ਸਹੁੰ ਚੁੱਕਣਗੇ।

ਕੇਜਰੀਵਾਲ ਨੇ ਦਸੰਬਰ 2013 ਅਤੇ ਫਰਵਰੀ 2015 'ਚ ਇਸੇ ਮੈਦਾਨ 'ਚ ਸੀ. ਐੱਮ. ਅਹੁਦੇ ਦੀ ਸਹੁੰ ਚੁੱਕੀ ਸੀ। ਇੱਥੇ ਦੱਸ ਦੇਈਏ ਕਿ ਕੇਜਰੀਵਾਲ, ਸਾਬਕਾ ਸੀ. ਐੱਮ ਸਵ. ਸ਼ੀਲਾ ਦੀਕਸ਼ਤ ਤੋਂ ਬਾਅਦ ਦੂਜੇ ਅਜਿਹੇ ਵਿਅਕਤੀ ਹਨ, ਜੋ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਬਣਨ ਜਾ ਰਹੇ ਹਨ। ਦਿੱਲੀ ਵਿਧਾਨ ਸਭਾ ਦੀਆਂ ਕੁੱਲ 70 ਸੀਟਾਂ 'ਚੋਂ 'ਆਪ' ਪਾਰਟੀ ਨੇ 63 ਸੀਟਾਂ ਜਿੱਤੀਆਂ।


Tanu

Content Editor

Related News