ਕੇਜਰੀਵਾਲ ਦੀ ਪ੍ਰਵਾਸੀ ਮਜ਼ਦੂਰਾਂ ਨੂੰ ਭਾਵੁਕ ਅਪੀਲ, ''ਦਿੱਲੀ ਛੱਡ ਕੇ ਨਾ ਜਾਓ''

Monday, Apr 19, 2021 - 05:47 PM (IST)

ਕੇਜਰੀਵਾਲ ਦੀ ਪ੍ਰਵਾਸੀ ਮਜ਼ਦੂਰਾਂ ਨੂੰ ਭਾਵੁਕ ਅਪੀਲ, ''ਦਿੱਲੀ ਛੱਡ ਕੇ ਨਾ ਜਾਓ''

ਨਵੀਂ ਦਿੱਲੀ- ਕੋਰੋਨਾ ਲਾਗ਼ ਨਾਲ ਨਜਿੱਠਣ ਲਈ ਇਕ ਹਫ਼ਤੇ ਦਾ ਲਾਕਡਾਊਨ ਲਗਾਉਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਭਾਵੁਕ ਅਪੀਲ ਕੀਤੀ ਹੈ। ਕੇਜਰੀਵਾਲ ਨੇ ਕਿਹਾ,''ਪ੍ਰਵਾਸੀ ਮਜ਼ਦੂਰਾਂ ਨੂੰ ਹੱਥ ਜੋੜ ਕੇ ਅਪੀਲ ਕਰਨਾ ਚਾਹੁੰਦਾ ਹਾਂ ਕਿ ਦਿੱਲੀ ਛੱਡ ਕੇ ਨਾ ਜਾਓ। ਇਹ ਛੋਟਾ ਜਿਹਾ ਲਾਕਡਾਊਨ ਹੈ। ਸਰਕਾਰ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਦਾ ਧਿਆਨ ਰੱਖੇਗੀ।

ਇਹ ਵੀ ਪੜ੍ਹੋ : ਦਿੱਲੀ 'ਚ ਲੱਗਾ ਇਕ ਹਫ਼ਤੇ ਲਈ ਲਾਕਡਾਊਨ, ਕੇਜਰੀਵਾਲ ਨੇ ਕੀਤਾ ਐਲਾਨ (ਵੀਡੀਓ)

ਲਾਕਡਾਊਨ ਦੇ ਐਲਾਨ ਤੋਂ ਬਾਅਦ ਕੇਜਰੀਵਾਲ ਨੇ ਕਿਹਾ,''ਪਿਛਲੀ ਵਾਰ ਜਦੋਂ ਲਾਕਡਾਊਨ ਲਗਾਇਆ ਗਿਆ ਸੀ, ਵੱਡੀ ਗਿਣਤੀ 'ਚ ਪ੍ਰਵਾਸੀ ਮਜ਼ਦੂਰ ਆਪਣੇ ਘਰ ਜਾਣ ਲੱਗੇ ਸਨ। ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਤੁਸੀਂ ਦਿੱਲੀ ਛੱਡ ਕੇ ਨਾ ਜਾਣ। ਤੁਹਾਡਾ ਖਿਆਲ ਸੂਬਾ ਸਰਕਾਰ ਰੱਖੇਗੀ। ਅਸੀਂ ਸਾਰੇ ਮਿਲ ਕੇ ਇਸ ਸਥਿਤੀ ਦਾ ਸਾਹਮਣਾ ਕਰਾਂਗੇ।''

ਇਹ ਵੀ ਪੜ੍ਹੋ : ਲਾਕਡਾਊਨ ਦੇ ਐਲਾਨ ਮਗਰੋਂ ਪਿਆਕੜਾਂ ’ਚ ਵਧੀ ਟੈਨਸ਼ਨ, ਠੇਕਿਆਂ ਦੇ ਬਾਹਰ ਲੱਗੀਆਂ ਲਾਈਨਾਂ

ਉਨ੍ਹਾਂ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਕਿਹਾ,''ਆਉਣ-ਜਾਣ 'ਚ ਇੰਨਾ ਸਮਾਂ ਖ਼ਰਾਬ ਹੋ ਜਾਵੇਗਾ। ਸਰਕਾਰ ਪੂਰੀ ਤਰ੍ਹਾਂ ਤੁਹਾਡੇ ਨਾਲ ਹੈ। ਇਹ ਛੋਟਾ ਜਿਹਾ ਲਾਕਡਾਊਨ ਹੈ ਅਤੇ ਛੋਟਾ ਹੀ ਰਹੇਗਾ। ਸ਼ਾਇਦ ਇਸ ਨੂੰ ਵਧਾਉਣ ਦੀ ਜ਼ਰੂਰਤ ਨਹੀਂ ਪਵੇਗੀ। ਤੁਸੀਂ ਲੋਕ ਦਿੱਲੀ ਛੱਡ ਕੇ ਨਾ ਜਾਓ। ਇਹ ਫ਼ੈਸਲਾ ਅਸੀਂ ਬਹੁਤ ਮਜ਼ਬੂਰੀ 'ਚ ਲਿਆ ਹੈ। ਇਨ੍ਹਾਂ 6 ਦਿਨਾਂ ਦੇ ਲਾਕਡਾਊਨ 'ਚ ਅਸੀਂ ਦਿੱਲੀ 'ਚ ਵੱਡੇ ਪੱਧਰ 'ਤੇ ਬੈੱਡ ਦੀ ਵਿਵਸਥਾ ਕਰਾਂਗੇ। ਕੇਂਦਰ ਸਰਕਾਰ ਸਾਡੀ ਮਦਦ ਕਰ ਰਹੀ ਹੈ। ਅਸੀਂ ਇਸ ਲਈ ਸ਼ੁਕਰਗੁਜ਼ਾਰ ਹਾਂ।''

ਨੋਟ : ਕੇਜਰੀਵਾਲ ਦੀ ਇਸ ਅਪੀਲ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News