ਕੇਜਰੀਵਾਲ ਨੇ ਦਿੱਲੀ ਨਾਲ 70 ਵਾਅਦੇ ਕੀਤੇ ਪਰ ਪੂਰੇ ਨਹੀਂ ਕੀਤੇ : ਮਨੋਜ ਤਿਵਾੜੀ

Monday, Jun 03, 2019 - 04:54 PM (IST)

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਔਰਤਾਂ ਨੂੰ ਡੀ.ਟੀ.ਸੀ. ਅਤੇ ਦਿੱਲੀ ਮੈਟਰੋ 'ਚ ਮੁਫ਼ਤ ਸਫ਼ਰ ਦੇ ਐਲਾਨ 'ਤੇ ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਨੇ ਕਿਹਾ ਹੈ ਕਿ ਜੇਕਰ ਅਸੀਂ ਸਰਕਾਰ 'ਚ ਆਏ ਤਾਂ ਸਾਰਿਆਂ ਲਈ ਅਜਿਹੀ ਵਿਵਸਥਾ ਦੀ ਕੋਸ਼ਿਸ਼ ਕਰਨਗੇ। ਮਨੋਜ ਨੇ ਕਿਹਾ ਹੈ ਕਿ ਕੇਜਰੀਵਾਲ ਨੇ ਦਿੱਲੀ ਨਾਲ 70 ਵਾਅਦੇ ਕੀਤੇ ਸਨ ਪਰ ਪੂਰੇ ਨਹੀਂ ਕੀਤੇ। ਰਾਜ ਨੂੰ ਪ੍ਰਦੂਸ਼ਣ 'ਚ ਨੰਬਰ1 ਬਣਾ ਦਿੱਤਾ ਪਰ ਸਾਡੀ ਚੌਕੀਦਾਰੀ ਜਾਰੀ ਹੈ। ਹੁਣ ਦਿੱਲੀ ਵਾਲਿਆਂ ਨੂੰ ਬੇਵਕੂਫ ਨਹੀਂ ਬਣਨ ਦੇਵਾਂਗੇ। ਮਨੋਜ ਤਿਵਾੜੀ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਨੂੰ 52 ਮਹੀਨੇ ਹੋ ਚੁਕੇ ਹਨ। ਹੁਣ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਜ਼ਮੀਨ ਖਿੱਸਕ ਰਹੀ ਹੈ ਤਾਂ ਅਜਿਹੇ ਫੈਸਲੇ ਲਏ ਜਾ ਰਹੇ ਹਨ।

ਕੇਜਰੀਵਾਲ ਵਲੋਂ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਯੋਜਨਾ ਨੂੰ ਮਨੋਜ ਨੂੰ ਚੰਗਾ ਦੱਸਿਆ ਹੈ ਪਰ ਉਸ 'ਤੇ ਸਵਾਲ ਵੀ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਦਿੱਲੀ 'ਚ 20 ਹਜ਼ਾਰ ਬੱਸਾਂ ਦੀ ਲੋੜ ਹੈ ਪਰ ਕੁੱਲ ਬੱਸਾਂ 3500 ਤੋਂ 3800 ਤੱਕ ਹਨ। ਉਹ ਕਿਵੇਂ ਇਸ ਯੋਜਨਾ ਨੂੰ ਲਾਗੂ ਕਰਨਗੇ। ਕੇਜਰੀਵਾਲ ਨੇ ਤਾਂ ਇਹ ਵੀ ਕਿਹਾ ਸੀ ਕਿ ਬੱਸਾਂ 'ਚ ਮਾਰਸ਼ਲ ਦੀ ਵਿਵਸਥਾ ਕਰਵਾਉਣਗੇ, ਉਸ ਦਾ ਕੀ ਹੋਇਆ? ਮਨੋਜ ਦਾ ਕਹਿਣਾ ਹੈ ਕਿ ਚੋਣਾਂ ਆਉਣ ਵਾਲੀਆਂ ਹਨ, ਅਜਿਹੇ 'ਚ ਹੁਣ ਕੇਜਰੀਵਾਲ ਹੋਰ ਐਲਾਨ ਕਰਨਗੇ। ਉਨ੍ਹਾਂ ਨੇ ਤੰਜ਼ ਕਰਦੇ ਹੋਏ ਕਿਹਾ ਕਿ ਕੱਲ ਅਜਿਹਾ ਵੀ ਐਲਾਨ ਹੋ ਸਕਦਾ ਹੈ ਕਿ ਸਾਰਿਆਂ ਦੇ ਘਰ ਅੱਗੇ ਬੱਸ ਖੜ੍ਹੀ ਹੋਵੇਗੀ।

ਮਨੋਜ ਤਿਵਾੜੀ ਨੇ ਕਿਹਾ ਕਿ ਕੇਜਰੀਵਾਲ ਨੇ ਵਾਅਦਾ ਕੀਤਾ ਸੀ 500 ਸਕੂਲ ਬਣਾਉਣ ਦਾ ਪਰ ਇਕ ਵੀ ਨਹੀਂ ਬਣਿਆ। ਹੁਣ ਕੇਜਰੀਵਾਲ ਨੇ ਵੋਟ ਖਰੀਦਣ ਦੀ ਅਸਫ਼ਲ ਕੋਸ਼ਿਸ਼ ਕੀਤੀ ਹੈ। ਕੇਜਰੀਵਾਲ ਦਿੱਲੀ 'ਚ ਆਊਸ਼ਮਾਨ ਯੋਜਨਾ ਲਾਗੂ ਕਰਨੀ ਚਾਹੀਦੀ। ਜੇਕਰ ਉਨ੍ਹਾਂ ਨੂੰ ਬਚੇ ਹੋਏ ਸਮੇਂ 'ਚ ਕੁਝ ਕਰਨਾ ਹੈ ਤਾਂ ਆਊਸ਼ਮਾਨ ਯੋਜਨਾ ਨਾਲ ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ ਲਾਗੂ ਕਰਨ। 2022 ਤੱਕ ਭਾਜਪਾ ਕਿਸੇ ਨੂੰ ਬੇਘਰ ਨਹੀਂ ਰਹਿਣ ਦੇਵੇਗੀ। ਨਹੀਂ ਤਾਂ 7 ਮਹੀਨੇ ਬਾਅਦ ਭਾਜਪਾ ਆਏਗੀ ਤਾਂ ਕਰੇਗੀ।


DIsha

Content Editor

Related News