ਕੇਜਰੀਵਾਲ ਨੇ ਦਿੱਲੀ 'ਚ ਸ਼ੁਰੂ ਕੀਤੀਆਂ ਇਹ 'ਅਲਟਰਾ ਮਾਡਰਨ ਬੱਸਾਂ'

Saturday, Oct 26, 2019 - 04:52 PM (IST)

ਕੇਜਰੀਵਾਲ ਨੇ ਦਿੱਲੀ 'ਚ ਸ਼ੁਰੂ ਕੀਤੀਆਂ ਇਹ 'ਅਲਟਰਾ ਮਾਡਰਨ ਬੱਸਾਂ'

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਸ਼ਟਰੀ ਰਾਜਧਾਨੀ 'ਚ ਡੀ.ਟੀ.ਸੀ. ਅਤੇ ਕਲਸਟਰ ਬੱਸਾਂ 'ਚ ਔਰਤਾਂ ਲਈ ਯਾਤਰਾ ਮੁਫ਼ਤ ਕੀਤੇ ਜਾਣ ਤੋਂ 4 ਦਿਨ ਪਹਿਲਾਂ ਸ਼ੁੱਕਰਵਾਰ ਨੂੰ 104 ਨਵੀਆਂ ਬੱਸਾਂ ਨੂੰ ਹਰੀ ਝੰਡੀ ਦਿਖਾਈ। ਕੇਜਰੀਵਾਲ ਨੇ ਦਵਾਰਕਾ ਸੈਕਟਰ 22 ਸਥਿਤ ਇਕ ਬੱਸ ਡਿਪੋ 'ਚ ਬੱਸਾਂ ਨੂੰ ਹਰੀ ਝੰਡੀ ਦਿਖਾਉਂਦੇ ਹੋਏ ਕਿਹਾ ਕਿ ਇਹ ਕਦਮ ਦਿੱਲੀ 'ਚ ਜਨਤਕ ਆਵਾਜਾਈ ਪ੍ਰਣਾਲੀ ਨੂੰ ਮਜ਼ਬੂਤ ਕਰੇਗਾ। ਅਗਸਤ 'ਚ ਕੇਜਰੀਵਾਲ ਨੇ ਔਰਤਾਂ ਲਈ 29 ਅਕਤੂਬਰ, ਭਾਈ ਦੂਜ ਤੋਂ ਡੀ.ਟੀ.ਸੀ. ਬੱਸਾਂ ਅਤੇ ਕਲਸਟਰ ਬੱਸਾਂ 'ਚ ਔਰਤਾਂ ਲਈ ਮੁਫ਼ਤ ਯਾਤਰਾ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ 'ਆਪ' ਸਰਕਾਰ ਅਗਲੇ ਹਫਤੇ ਤੱਕ ਸ਼ਹਿਰਾਂ ਦੀਆਂ ਬੱਸਾਂ 'ਚ ਔਰਤਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਬੱਸਾਂ 'ਚ ਮਾਰਸ਼ਲ ਦੀ ਨਿਯੁਕਤੀ ਕਰੇਗੀ। ਬੱਸਾਂ ਆਧੁਨਿਕ (ਮਾਡਰਨ) ਤਕਨੀਕ ਨਾਲ ਲੈੱਸ ਹਨ, ਜਿਸ 'ਚ ਸੀ.ਸੀ.ਟੀ.ਵੀ. ਕੈਮਰੇ ਅਤੇ ਔਰਤਾਂ ਦੀ ਸੁਰੱਖਿਆ ਲਈ ਪੈਨਿਕ ਬਟਨ, ਅਸਮਰੱਥ ਯਾਤਰੀਆਂ ਲਈ ਹਾਈਡ੍ਰੋਲਿਕ ਲਿਫਟ ਸ਼ਾਮਲ ਹੈ।PunjabKesari
ਕੇਜਰੀਵਾਲ ਨੇ ਕਿਹਾ,''ਇਨ੍ਹਾਂ ਬੱਸਾਂ ਤੋਂ ਇਲਾਵਾ ਕਲਸਟਰ ਯੋਜਨਾ 'ਚ ਇਕ ਹਜ਼ਾਰ ਲੋਫਲੋਰ ਏ.ਸੀ. ਬੱਸਾਂ ਵੀ ਸ਼ਾਮਲ ਕੀਤੀਆਂ ਜਾਣਗੀਆਂ। ਇਹ ਬੱਸਾਂ ਅਸਮਰੱਥ ਵਿਅਕਤੀਆਂ, ਬਜ਼ੁਰਗਾਂ, ਬੱਚਿਆਂ ਅਤੇ ਔਰਤਾਂ ਦੇ ਸਵਾਰ ਹੋਣ ਅਤੇ ਉਤਰਨ ਦੇ ਅਨੁਕੂਲ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਤਿੰਨ ਕਲਸਟਰਾਂ ਲਈ 650 ਲੋਫਲੋਰ ਬੱਸਾਂ ਲਈ ਟੈਂਡਰ ਆਵਾਜਾਈ ਵਿਭਾਗ ਵਲੋਂ ਪਹਿਲਾਂ ਹੀ ਪ੍ਰਦਾਨ ਕੀਤਾ ਜਾ ਚੁਕਿਆ ਹੈ ਅਤੇ ਇਹ ਬੱਸਾਂ ਜਨਵਰੀ 2020 ਤੋਂ ਸ਼ੁਰੂ ਹੋਣਗੀਆਂ। ਕੇਜਰੀਵਾਲ ਨੇ ਕਿਹਾ ਕਿ ਬਾਕੀ 350 ਬੱਸਾਂ ਲਈ ਟੈਂਡਰ ਜਲਦ ਜਾਰੀ ਕੀਤਾ ਜਾਵੇਗਾ। ਦਿੱਲੀ ਸਰਕਾਰ ਨਾਲ ਹੀ ਚਰਨਬੱਧ ਤਰੀਕੇ ਨਾਲ ਇਕ ਹਜ਼ਾਰ ਇਲੈਕਟ੍ਰਿਕ ਬੱਸਾਂ ਵੀ ਸ਼ਾਮਲ ਕਰੇਗੀ।PunjabKesari


author

DIsha

Content Editor

Related News