ਕੋਰੋਨਾ ਵੈਕਸੀਨ ਲਈ ਸੂਬਿਆਂ ਵਿਚਾਲੇ ਲੜਾਈ ਨਾਲ ਦੇਸ਼ ਦਾ ਅਕਸ ਹੁੰਦੈ ਖ਼ਰਾਬ: ਕੇਜਰੀਵਾਲ

Thursday, May 13, 2021 - 01:02 PM (IST)

ਕੋਰੋਨਾ ਵੈਕਸੀਨ ਲਈ ਸੂਬਿਆਂ ਵਿਚਾਲੇ ਲੜਾਈ ਨਾਲ ਦੇਸ਼ ਦਾ ਅਕਸ ਹੁੰਦੈ ਖ਼ਰਾਬ: ਕੇਜਰੀਵਾਲ

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਕਿਹਾ ਕਿ ਕੋਵਿਡ ਦੇ ਟੀਕਿਆਂ ਲਈ ਸੂਬਿਆਂ ਦੇ, ਕੌਮਾਂਤਰੀ ਬਾਜ਼ਾਰ ਵਿਚ ਇਕ-ਦੂਜੇ ਨਾਲ ਲੜਨ ਅਤੇ ਮੁਕਾਬਲਾ ਕਰਨ ਨਾਲ ਭਾਰਤ ਦਾ ਅਕਸ ਖਰਾਬ ਹੁੰਦਾ ਹੈ। ਉਨ੍ਹਾਂ ਨੇ ਦਿੱਲੀ ਅਤੇ ਕਈ ਹੋਰ ਸੂਬਿਆਂ ਵਿਚ ਟੀਕਿਆਂ ਦੀਆਂ ਖ਼ੁਰਾਕਾਂ ਦੀ ਘਾਟ ਨੂੰ ਲੈ ਕੇ ਕਿਹਾ ਕਿ ਕੇਂਦਰ ਨੂੰ ਸੂਬਿਆਂ ਵਲੋਂ ਟੀਕਿਆਂ ਦੀ ਖਰੀਦ ਕਰਨੀ ਚਾਹੀਦੀ ਹੈ। 

ਇਹ ਵੀ ਪੜ੍ਹੋ– WHO ਦਾ ਦਾਅਵਾ: ਭਾਰਤ ’ਚ ਕਹਿਰ ਢਾਹ ਰਿਹਾ ਕੋਰੋਨਾ ਦਾ ‘ਟ੍ਰਿਪਲ ਮਿਊਟੈਂਟ’ ਪੂਰੀ ਦੁਨੀਆ ਲਈ ਖ਼ਤਰਾ

PunjabKesari

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ ਕਿ ਭਾਰਤੀ ਸੂਬਿਆਂ ਨੂੰ ਕੌਮਾਂਤਰੀ ਬਾਜ਼ਾਰ ਵਿਚ ਇਕ-ਦੂਜੇ ਨਾਲ ਮੁਕਾਬਲਾ ਕਰਨ ਅਤੇ ਲੜਨ ਲਈ ਛੱਡ ਦਿੱਤਾ ਗਿਆ ਹੈ। ਉੱਤਰ ਪ੍ਰਦੇਸ਼ ਮਹਾਰਾਸ਼ਟਰ ਨਾਲ, ਮਹਾਰਾਸ਼ਟਰ ਓਡੀਸ਼ਾ ਨਾਲ ਅਤੇ ਓਡੀਸ਼ਾ ਦਿੱਲੀ ਨਾਲ ਲੜ ਰਿਹਾ ਹੈ। ਭਾਰਤ ਕਿੱਥੇ ਹੈ? ਭਾਰਤ ਦਾ ਕਿੰਨਾ ਖਰਾਬ ਅਕਸ ਬਣਦਾ ਹੈ। ਭਾਰਤ ਨੂੰ ਇਕ ਦੇਸ਼ ਦੇ ਤੌਰ ’ਤੇ ਸਾਰੇ ਭਾਰਤੀ ਸੂਬਿਆਂ ਵਲੋਂ ਟੀਕਿਆਂ ਦੀ ਖਰੀਦ ਕਰਨੀ ਚਾਹੀਦੀ ਹੈ। 

ਇਹ ਵੀ ਪੜ੍ਹੋ– ਏਮਜ਼ ਦੇ ਡਾਇਰੈਕਟਰ ਨੇ ਕੀਤਾ ਸਾਵਧਾਨ! ਬੋਲੇ- ਹੁਣ ਵੀ ਨਾ ਸੰਭਲੇ ਤਾਂ ਭੁਗਤਣੇ ਪੈਣਗੇ ਗੰਭੀਰ ਨਤੀਜੇ

 

PunjabKesari

ਇਕ ਹੋਰ ਟਵੀਟ ਵਿਚ ਕੇਜਰੀਵਾਲ ਨੇ ਕਿਹਾ ਕਿ ਭਾਰਤ ਵਲੋਂ ਟੀਕਾ ਉਤਪਾਦਨ ਕਰ ਰਹੇ ਦੇਸ਼ਾਂ ਦਾ ਰੁਖ਼ ਕਰਨ ਨਾਲ ਵੱਧ ਸੌਦੇਬਾਜ਼ੀ ਦੀ ਸ਼ਕਤੀ ਮਿਲੇਗੀ ਬਜਾਏ ਸੂਬਿਆਂ ਵਲੋਂ ਵਿਅਕਤੀਗਤ ਰੂਪ ਨਾਲ ਅਜਿਹਾ ਕਰਨ ਦੇ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਕੋਲ ਅਜਿਹੇ ਦੇਸ਼ਾਂ ਦੇ ਨਾਲ ਕੀਮਤ ਤੈਅ ਕਰਨ ਦੀ ਵਧੇਰੇ ਕੂਟਨੀਤਕ ਸੰਭਾਵਨਾ ਹੈ।

ਇਹ ਵੀ ਪੜ੍ਹੋ– ਕੋਰੋਨਾ ਦੀ ਦੂਜੀ ਲਹਿਰ ਮੱਠੀ ਪਈ ਪਰ ਖ਼ਤਰਾ ਅਜੇ ਟਲਿਆ ਨਹੀਂ, ਪੜ੍ਹੋ ਕੀ ਕਹਿੰਦੇ ਨੇ ਵਿਗਿਆਨੀ

ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਦਿੱਲੀ ਟੀਕਿਆਂ ਲਈ ਗਲੋਬਲ ਟੈਂਡਰ ਕੱਢੇਗੀ, ਜਦਕਿ ਭਾਜਪਾ ਅਗਵਾਈ ਵਾਲੀ ਕੇਂਦਰ ’ਤੇ ਸੂਬਿਆਂ ਨੂੰ ਅਜਿਹਾ ਕਰਨ ਲਈ ਮਜਬੂਰ ਕਰਨ ਦਾ ਦੋਸ਼ ਲਾਇਆ ਸੀ। ਕੋਵੈਕਸੀਨ ਦਾ ਭੰਡਾਰ ਖ਼ਤਮ ਹੋਣ ਤੋਂ ਬਾਅਦ ਦਿੱਲੀ ਵਿਚ ਕਰੀਬ 100 ਟੀਕਾਕਰਨ ਕੇਂਦਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ– ਡਿਪਟੀ ਸੀ. ਐੱਮ. ਸਿਸੋਦੀਆ ਬੋਲੇ- ਭਾਰਤ ਬਾਇਓਟੈਕ ਦਾ ‘ਕੋਵੈਕਸੀਨ’ ਸਪਲਾਈ ਤੋਂ ਇਨਕਾਰ, 100 ਕੇਂਦਰ ‘ਬੰਦ’

 


author

Tanu

Content Editor

Related News