ਦੇਸ਼ 'ਚੋਂ ਹਾਲੇ ਜਾਣ ਵਾਲਾ ਨਹੀਂ ਹੈ ਕੋਰੋਨਾ ਵਾਇਰਸ : ਕੇਜਰੀਵਾਲ

05/25/2020 1:37:19 PM

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਰਾਸ਼ਟਰੀ ਰਾਜਧਾਨੀ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਵਧਦੇ ਹਨ ਤਾਂ ਉਨ੍ਹਾਂ ਦੀ ਸਰਕਾਰ ਇਸ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਹਾਲਾਂਕਿ ਉਨ੍ਹਾਂ ਲੋਕਾਂ ਨੂੰ ਅਲਰਟ ਵੀ ਕੀਤਾ ਕਿ ਦੇਸ਼ ਤੋਂ ਕੋਰੋਨਾ ਵਾਇਰਸ ਹਾਲੇ ਇੰਨੀ ਜਲਦੀ ਜਾਣ ਵਾਲਾ ਨਹੀਂ ਹੈ। ਆਨਲਾਈਨ ਪ੍ਰੈੱਸ ਵਾਰਤਾ 'ਚ ਉਨ੍ਹਾਂ ਨੇ ਕਿਹਾ ਕਿ ਲਾਕਡਾਊਨ ਦਾ ਚੌਥਾ ਪੜਾਅ ਸ਼ੁਰੂ ਹੋਣ ਦੇ ਬਾਅਦ ਤੋਂ ਕੋਵਿਡ-19 ਦੇ ਕਰੀਬ 3500 ਮਾਮਲੇ ਸਾਹਮਣੇ ਆਏ ਹਨ। ਕੇਂਦਰ ਨੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ 25 ਮਈ ਨੂੰ ਰਾਸ਼ਟਰਵਿਆਪੀ ਲਾਕਡਾਊਨ ਦਾ ਐਲਾਨ ਕੀਤਾ ਸੀ ਅਤੇ 18 ਮਈ ਨੂੰ ਇਸ ਦਾ ਚੌਥਾ ਪੜਾਅ ਸ਼ੁਰੂ ਹੋ ਗਿਆ ਸੀ।

ਕੇਜਰੀਵਾਲ ਨੇ ਕਿਹਾ,''ਦਿੱਲੀ 'ਚ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਕੋਲ ਕੋਵਿਡ-19 ਮਰੀਜ਼ਾਂ ਲੀ 4500 ਬੈੱਡ ਹਨ ਅਤੇ ਇਨ੍ਹਾਂ 'ਚੋਂ ਸਿਰਫ਼ 2 ਹਜ਼ਾਰ ਭਰੇ ਹੋਏ ਹਨ।'' ਉਨ੍ਹਾਂ ਕਿਹਾ ਕਿ ਕੋਰੋਨਾ ਮਰੀਜ਼ਾਂ ਲਈ ਸੋਮਵਾਰ ਤੋਂ ਨਿੱਜੀ ਹਸਪਤਾਲਾਂ 'ਚ 2 ਹਜ਼ਾਰ ਨਵੇਂ ਬੈੱਡ ਉਪਲੱਬਧ ਹੋਣਗੇ। ਸਿਹਤ ਮੰਤਰੀ ਸਤੇਂਦਰ ਜੈਨ ਨੇ ਐਤਵਾਰ ਨੂੰ ਕਿਹਾ ਕਿ ਦਿੱਲੀ ਸਰਕਾਰ ਨੇ ਨਿੱਜੀ ਹਸਪਤਾਲਾਂ ਅਤੇ ਨਰਸਿੰਗ ਹੋਮ ਜਿਨ੍ਹਾਂ ਕੋਲ 50 ਬੈੱਡ ਜਾਂ ਉਸ ਤੋਂ ਵਧ ਦੀ ਸਮਰੱਥਾ ਹੈ, ਉਨ੍ਹਾਂ ਨੂੰ ਆਦੇਸ਼ ਦਿੱਤਾ ਕਿ ਉਹ ਕੋਰੋਨਾ ਵਾਇਰਸ ਮਰੀਜ਼ਾਂ ਲਈ ਕੁੱਲ ਬੈੱਡ ਸਮਰੱਥਾ 'ਚੋਂ 20 ਫੀਸਦੀ ਰਿਜ਼ਰਵ ਰੱਖਣ। ਮੁੱਖ ਮੰਤਰੀ ਨੇ ਕਿਹਾ ਕਿ 3,314 ਕੋਰੋਨਾ ਮਰੀਜ਼ਾਂ ਦਾ ਇਲਾਜ ਉਨ੍ਹਾਂ ਦੇ ਘਰ ਚੱਲ ਰਿਹਾ ਹੈ, ਜਦੋਂ ਕਿ ਹਜ਼ਾਰ ਹਸਪਤਾਲ 'ਚ ਭਰਤੀ ਹਨ। ਉਨ੍ਹਾਂ ਕਿਹਾ,''ਦਿੱਲੀ 'ਚ ਹੁਣ ਤੱਕ 13,418 ਮਾਮਲੇ ਸਾਹਮਣੇ ਆਏ ਹਨ ਅਤੇ ਇਨ੍ਹਾਂ 'ਚੋਂ 6,510 ਸਿਹਤਮੰਦ ਹੋ ਗਏ ਹਨ।''


DIsha

Content Editor

Related News