ਕੋਰੋਨਾ ''ਤੇ ਬੋਲੇ ਕੇਜਰੀਵਾਲ- ਸਥਿਤੀ ਭਿਆਨਕ ਨਹੀਂ, ਵਧ ਰਹੀ ਹੈ ਠੀਕ ਹੋਣ ਵਾਲਿਆਂ ਦੀ ਗਿਣਤੀ

Wednesday, Jul 01, 2020 - 01:21 PM (IST)

ਕੋਰੋਨਾ ''ਤੇ ਬੋਲੇ ਕੇਜਰੀਵਾਲ- ਸਥਿਤੀ ਭਿਆਨਕ ਨਹੀਂ, ਵਧ ਰਹੀ ਹੈ ਠੀਕ ਹੋਣ ਵਾਲਿਆਂ ਦੀ ਗਿਣਤੀ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਨੇ ਕਿਹਾ ਕਿ ਦਿੱਲੀ 'ਚ ਹੁਣ ਸਥਿਤੀ ਕਾਬੂ 'ਚ ਹੈ ਅਤੇ ਇਹ ਦਿੱਲੀ ਵਾਲਿਆਂ ਦੀ ਮਿਹਨਤ ਦਾ ਨਤੀਜਾ ਹੈ। ਕੇਜਰੀਵਾਲ ਨੇ ਕਿਹਾ ਕਿ ਅੱਜ ਦਿੱਲੀ 'ਚ ਕਰੀਬ 15 ਹਜ਼ਾਰ ਦੇ ਕਰੀਬ ਬੈੱਡ ਹਨ ਅਤੇ ਕਿਸੇ ਤਰ੍ਹਾਂ ਦੀ ਕਮੀ ਨਹੀਂ ਹੈ। ਕੋਰੋਨਾ ਦੀ ਸਥਿਤੀ 'ਤੇ ਕੇਜਰੀਵਾਲ ਨੇ ਕਿਹਾ ਕਿ ਅੱਜ ਮਰੀਜ਼ਾਂ ਦੀ ਗਿਣਤੀ ਘੱਟ ਰਹੀ ਹੈ ਅਤੇ ਠੀਕ ਹੋਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ। ਅੱਜ ਦਿੱਲੀ 'ਚ 67 ਫੀਸਦੀ ਮਰੀਜ਼ ਠੀਕ ਹੋ ਗਏ ਹਨ। ਕੇਜਰੀਵਾਲ ਨੇ ਦੱਸਿਆ ਕਿ ਪਹਿਲਾਂ ਜੇਕਰ 100 ਲੋਕਾਂ ਦਾ ਟੈਸਟ ਹੁੰਦਾ ਸੀ ਤਾਂ 31 ਲੋਕ ਪਾਜ਼ੇਟਿਵ ਆਉਂਦੇ ਹਨ ਪਰ ਅੱਜ 13 ਲੋਕ ਹੀ ਕੋਰੋਨਾ ਪਾਜ਼ੇਟਿਵ ਆ ਰਹੇ ਹਨ। ਹਾਲਾਂਕਿ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਇਸ ਨੂੰ ਦੇਖ ਕੇ ਕਿਸੇ ਨੂੰ ਖੁਸ਼ ਨਹੀਂ ਹੋਣਾ ਹੈ, ਹਾਲੇ ਵੀ ਸਖਤੀ ਵਰਤੀ ਜਾਵੇਗੀ।

ਅਸੀਂ ਹਾਰ ਨਹੀਂ ਮੰਨੀ ਅਤੇ ਕੰਮ ਕੀਤਾ- ਕੇਜਰੀਵਾਲ
ਕੇਜਰੀਵਾਲ ਨੇ ਕਿਹਾ ਕਿ ਕੁਝ ਮਾਹਰ ਕਹਿ ਰਹੇ ਹਨ ਕਿ ਦਿੱਲੀ 'ਚ ਕੋਰੋਨਾ ਦਾ ਪੀਕ ਆ ਕੇ ਚੱਲਾ ਗਿਆ ਪਰ ਮੈਂ ਲੋਕਾਂ ਨੂੰ ਕਹਾਂਗਾ, ਇਸ 'ਤੇ ਧਿਆਨ ਨਾ ਦਿਓ। ਹਾਲੇ ਵੀ ਲੋਕ ਮਾਸਕ ਪਹਿਨਣ, ਹੱਥ ਧੋਣ ਅਤੇ ਨਿਯਮਾਂ ਦਾ ਪਾਲਣ ਕਰਨ, ਕਿਉਂਕਿ ਅਸੀਂ ਨਹੀਂ ਚਾਹੁੰਦੇ ਹਾਂ ਕਿ ਪਹਿਲੇ ਵਰਗੀ ਸਥਿਤੀ ਵਾਪਸ ਆਏ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜਿਸ ਵੈੱਬਸਾਈਟ ਤੋਂ ਅਸੀਂ ਅਨੁਮਾਨ ਲਗਾਇਆ ਸੀ, ਉਸ ਅਨੁਸਾਰ ਸੀ ਕਿ 30 ਜੂਨ ਤੱਕ ਇਕ ਲੱਖ ਮਾਮਲੇ ਹੋਣਗੇ। ਇਸ 'ਚ 60 ਹਜ਼ਾਰ ਸਰਗਰਮ ਮਾਮਲੇ ਹੋਣਗੇ ਯਾਨੀ ਸਥਿਤੀ ਗੰਭੀਰ ਸੀ। ਇਸ ਦੌਰਾਨ ਅਸੀਂ ਹਾਰ ਨਹੀਂ ਮੰਨੀ ਅਤੇ ਕੰਮ ਕੀਤਾ।

ਸਾਡੀ ਸਰਕਾਰ ਨੇ ਸਾਰਿਆਂ ਤੋਂ ਮੰਗੀ ਮਦਦ- ਕੇਜਰੀਵਾਲ
ਕੇਜਰੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਨੇ ਹਸਪਤਾਲਾਂ, ਬੈਂਕਟ ਹਾਲ ਸਮੇਤ ਕਾਫ਼ੀ ਸੰਸਥਾਵਾਂ ਨਾਲ ਗੱਲ ਬੀਤੀ ਹੈ। ਕੇਂਦਰ ਸਰਕਾਰ ਤੋਂ ਵੀ ਮਦਦ ਮੰਗੀ ਅਤੇ ਹਰ ਕਿਸੇ ਨੂੰ ਸਾਥ ਲਿਆ। ਇਕ ਮਹੀਨੇ 'ਚ ਜੋ ਭਿਆਨਕ ਸਥਿਤੀ ਦਿੱਸ ਰਹੀ ਸੀ, ਅੱਜ ਸਾਨੂੰ ਅਜਿਹੀ ਸਥਿਤੀ ਨਹੀਂ ਦਿੱਸ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲੇ ਅਨੁਮਾਨ ਸੀ ਕਿ 30 ਜੂਨ ਤੱਕ 15 ਹਜ਼ਾਰ ਬੈੱਡਾਂ ਦੀ ਲੋੜ ਹੋਵੇਗੀ। ਅੱਜ ਦਿੱਲੀ 'ਚ ਸਿਰਫ਼ 5800 ਦੇ ਕਰੀਬ ਮਰੀ ਹਸਪਤਾਲਾਂ 'ਚ ਹਨ। ਜ਼ਿਆਦਾਤਰ ਮਰੀਜ਼ਾਂ ਦਾ ਘਰ 'ਚ ਇਲਾਜ ਹੋ ਰਿਹਾ ਹੈ, ਕਾਫ਼ੀ ਮਰੀਜ਼ ਠੀਕ ਹੋ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ 23 ਜੂਨ ਨੂੰ ਕਰੀਬ 4 ਹਜ਼ਾਰ ਮਾਮਲੇ ਆਏ ਅਤੇ ਕੱਲ 2200 ਮਾਮਲੇ ਆਏ ਯਾਨੀ ਇਕ ਹਫ਼ਤੇ 'ਚ ਮਾਮਲੇ ਘੱਟ ਹੋਏ ਹਨ।


author

DIsha

Content Editor

Related News