ਕੇਜਰੀਵਾਲ ਨੇ ਮਰਹੂਮ ਕੋਰੋਨਾ ਯੋਧਾ ਦੇ ਪਰਿਵਾਰ ਨੂੰ ਦਿੱਤੀ ਇਕ ਕਰੋੜ ਦੀ ਮੁਆਵਜ਼ਾ ਰਾਸ਼ੀ

Saturday, Mar 13, 2021 - 04:37 PM (IST)

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਵਿਡ-19 ਕਾਰਨ ਜਾਨ ਗਵਾਉਣ ਵਾਲੇ, ਸਰਕਾਰੀ ਹਸਪਤਾਲ ਦੇ ਲੈਬ ਟੈਕਨੀਸ਼ੀਅਨ ਦੇ ਪਰਿਵਾਰ ਨਾਲ ਸ਼ਨੀਵਾਰ ਨੂੰ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦਿੱਤੀ। ਕੇਜਰੀਵਾਲ ਨੇ ਉੱਤਰੀ ਦਿੱਲੀ ਦੇ ਹਿੰਦੂ ਰਾਵ ਹਸਪਤਾਲ 'ਚ ਕੰਮ ਕਰਨ ਵਾਲੇ ਰਾਕੇਸ਼ ਜੈਨ ਦੀ ਮਮਾਂ, ਪਤਨੀ ਅਤੇ ਬੱਚਿਆਂ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਦਫ਼ਤਰ ਵਲੋਂ ਜਾਰੀ ਇਕ ਬਿਆਨ ਅਨੁਸਾਰ, ਕੇਜਰੀਵਾਲ ਨੇ ਕਿਹਾ,''ਕੋਵਿਡ ਡਿਊਟੀ ਦੌਰਾਨ ਜੈਨ ਇਨਫੈਕਟਡ ਹੋ ਗਏ ਸਨ। ਉਨ੍ਹਾਂ ਨੂੰ ਮੈਟਰੋ ਹਸਪਤਾਲ ਰੈਫਰ ਕੀਤਾ ਗਿਆ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਉਹ ਸ਼ਹੀਦ ਹੋਏ ਪਰ ਆਪਣੇ ਆਖਰੀ ਸਾਹ ਤੱਕ ਦਿੱਲੀ ਵਾਸੀਆਂ ਦੀ ਸੇਵਾ ਕਰਦੇ ਰਹੇ। ਦਿੱਲੀ ਸਰਕਾਰ ਸ਼ਹਿਰ ਦੇ ਲੋਕਾਂ ਦੀ ਅਥੱਕ ਸੇਵਾ ਕਰਨ ਵਾਲੇ ਅਜਿਹੇ ਕੋਰੋਨਾ ਯੋਧਿਆਂ ਨੂੰ ਸਲਾਮ ਕਰਦੀ ਹੈ।''

PunjabKesari

ਇਹ ਵੀ ਪੜ੍ਹੋ : ਕੇਜਰੀਵਾਲ ਨੇ ਕੋਰੋਨਾ ਨਾਲ ਜਾਨ ਗਵਾਉਣ ਵਾਲੇ ਡਾਕਟਰ ਦੇ ਘਰ ਜਾ ਕੇ ਪਰਿਵਾਰ ਨੂੰ ਸੌਂਪੀ ਮੁਆਵਜ਼ਾ ਰਾਸ਼ੀ

ਉਨ੍ਹਾਂ ਕਿਹਾ,''ਦਿੱਲੀ ਸਰਕਾਰ ਵਲੋਂ ਅੱਜ ਮੈਂ ਰਾਕੇਸ਼ ਜੈਨ ਦੇ ਪਰਿਵਾਰ ਨੂੰ ਇਕ ਕੋੜ ਰੁਪਏ ਦਾ ਚੈੱਕ ਦਿੱਤਾ।' ਮੁੱਖ ਮੰਤਰੀ ਨੇ ਕਿਹਾ,''ਕਿਸੇ ਦੇ ਜੀਵਨ ਦੇ ਬਦਲੇ 'ਚ ਕੋਈ ਮੁਆਵਜ਼ਾ ਨਹੀਂ ਹੁੰਦਾ ਪਰ ਮੈਂ ਉਮੀਦ ਕਰਦਾ ਹਾਂ ਕਿ ਵਿੱਤੀ ਮਦਦ ਨਾਲ ਪਰਿਵਾਰ ਨੂੰ ਕੁਝ ਰਾਹਤ ਮਿਲੇਗੀ।'' ਪਿਛਲੇ ਇਕ ਸਾਲ 'ਚ ਵੱਡੀ ਗਿਣਤੀ 'ਚ ਡਾਕਟਰ, ਨਰਸ, ਹੋਰ ਸਿਹਤ ਕਰਮੀ ਅਤੇ ਮੋਹਰੀ ਮੋਰਚੇ ਦੇ ਕਰਮੀ ਪੀੜਤ ਹੋਏ ਅਤੇ ਉਨ੍ਹਾਂ 'ਚੋਂ ਕੁਝ ਦੀ ਜਾਨ ਵੀ ਚੱਲੀ ਗਈ। ਕੇਜਰੀਵਾਲ ਨੇ ਕਿਹਾ,''ਉਨ੍ਹਾਂ ਦਾ (ਰਾਕੇਸ਼ ਜੈਨ ਦਾ) ਵੱਡਾ ਪੁੱਤ ਨੌਕਰੀ ਦੀ ਤਲਾਸ਼ 'ਚ ਹੈ। ਦਿੱਲੀ ਸਰਕਾਰ ਉਨ੍ਹਾਂ ਦੇ ਪੁੱਤ ਨੂੰ ਨੌਕਰੀ ਵੀ ਦੇਵੇਗੀ। ਮੈਂ ਰਾਕੇਸ਼ ਜੈਨ ਦੇ ਪਰਿਵਾਰ ਨੂੰ ਭਰੋਸਾ ਦਿੰਦਾ ਹਾਂ ਕਿ ਦਿੱਲੀ ਸਰਕਾਰ ਭਵਿੱਖ 'ਚ ਵੀ ਜ਼ਰੂਰਤ ਦੇ ਸਮੇਂ ਉਨ੍ਹਾਂ ਨਾਲ ਰਹੇਗੀ।'' ਕੋਵਿਡ-19 ਮਰੀਜ਼ਾਂ ਦੀ ਸੇਵਾ ਦੌਰਾਨ ਪੀੜਤ ਹੋਏ ਜੈਨ ਨੂੰ ਪ੍ਰੀਤ ਵਿਹਾਰ ਸਥਿਤ ਮੈਟਰੋ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਅਗਲੇ ਹੀ ਦਿਨ ਉਨ੍ਹਾਂ ਦੀ ਮੌਤ ਹੋ ਗਈ ਸੀ। ਦਿੱਲੀ ਦੇ ਰਹਿਣ ਵਾਲੇ ਜੈਨ ਨੇ 1988 'ਚ ਸੇਵਾ ਸ਼ੁਰੂ ਕੀਤੀ ਸੀ ਅਤੇ 2022 'ਚ ਰਿਟਾਇਰਡ ਹੋਣ ਵਾਲੇ ਸਨ। ਬਿਆਨ ਅਨੁਸਾਰ, ਉਨ੍ਹਾਂ ਦੇ ਪਰਿਵਾਰ 'ਚ ਮਾਂ, ਪਤਨੀ ਅਤੇ 2 ਬੱਚੇ ਹਨ। ਪਤਨੀ ਗ੍ਰਹਿਣੀ ਹੈ, ਵੱਡਾ ਪੁੱਤ ਨੌਕਰੀ ਦੀ ਭਾਲ 'ਚ ਹੈ ਅਤੇ ਛੋਟਾ ਪੁੱਤ ਗਰੈਜੂਏਸ਼ਨ ਦੀ ਪੜ੍ਹਾਈ ਕਰ ਰਿਹਾ ਹੈ।

PunjabKesari

ਇਹ ਵੀ ਪੜ੍ਹੋ : ਦਿੱਲੀ ਦੰਗਿਆਂ ਨੂੰ ਇਕ ਸਾਲ ਪੂਰਾ, ਪੀੜਤਾਂ ਨੂੰ ਦਿੱਲੀ ਸਰਕਾਰ ਨੇ ਦਿੱਤਾ 26 ਕਰੋੜ ਤੋਂ ਵੱਧ ਮੁਆਵਜ਼ਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor

Related News