ਕੇਜਰੀਵਾਲ ਬੋਲੇ- ‘ਕੋਰੋਨਾ ਦੀ ਤੀਜੀ ਲਹਿਰ ਤੋਂ ਬਚਣ ਲਈ ਟੀਕਾ ਲਗਵਾਉਣਾ ਜ਼ਰੂਰੀ ਹੈ’

05/08/2021 6:15:54 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਯਾਨੀ ਕਿ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਨੇ ਕਿਹਾ ਕਿ ਦਿੱਲੀ ’ਚ ਟੀਕਾਕਰਨ ਮੁਹਿੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਜੇਕਰ ਅਸੀਂ ਸਾਰਿਆਂ ਨੂੰ ਵੈਕਸੀਨ ਲੱਗਾ ਦਿੱਤੀ ਤਾਂ ਅਸੀਂ ਕੋਰੋਨਾ ਦੀ ਤੀਜੀ ਲਹਿਰ ਨੂੰ ਦਿੱਲੀ ’ਚ ਆਉਣ ਤੋਂ ਰੋਕ ਲਵਾਂਗੇ। ਉਨ੍ਹਾਂ ਨੇ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ 3 ਮਹੀਨਿਆਂ ਵਿਚ ਵੈਕਸੀਨ ਲਾਉਣ ਦਾ ਟੀਚਾ ਪੂਰਾ ਕਰਨ ਦਾ ਨਿਰਦੇਸ਼ ਦਿੱਤਾ। ਦਿੱਲੀ ਅੰਦਰ ਮੌਟੇ ਤੌਰ ’ਤੇ ਇਕ ਲੱਖ ਵੈਕਸੀਨ ਰੋਜ਼ਾਨਾ ਲੱਗ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਬਹੁਤ ਸਾਰੇ ਲੋਕ ਗਾਜ਼ੀਆਬਾਦ, ਨੋਇਡਾ ਤੋਂ ਆ ਕੇ ਵੀ ਦਿੱਲੀ ’ਚ ਵੈਕਸੀਨ ਲਗਵਾਉਣ ਰਹੇ ਹਨ। ਲੋਕ ਕੋਵਿਡ-19 ਦੀ ਤੀਜੀ ਲਹਿਰ ਨੂੰ ਲੈ ਕੇ ਚਿੰਤਤ ਹਨ, ਤੀਜੀ ਲਹਿਰ ਤੋਂ ਬਚਣ ਲਈ ਟੀਕਾ ਲਗਵਾਉਣਾ ਜ਼ਰੂਰੀ ਹੈ। ਕੇਂਦਰ ਤੋਂ ਬੱਚਿਆਂ ਲਈ ਵੀ ਕੋਈ ਟੀਕਾ ਉਪਲੱਬਧ ਕਰਾਉਣ ਦੀ ਬੇਨਤੀ ਕੀਤੀ ਹੈ, ਕਿਉਂਕਿ ਅਸੀਂ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਾਂ। 

ਇਹ ਵੀ ਪੜ੍ਹੋ– ਕੋਰੋਨਾ: ਬੱਚੇ ਹੋ ਸਕਦੇ ਹਨ ਤੀਜੀ ਲਹਿਰ ਦੇ ਸ਼ਿਕਾਰ! ਹੁਣ ਤੋਂ ਹੀ ਵਰਤੋ ਇਹ ਸਾਵਧਾਨੀਆਂ

ਕੇਜਰੀਵਾਲ ਨੇ ਕਿਹਾ ਕਿ ਅੱਜ ਸਾਡੇ ਸਾਹਮਣੇ ਸਭ ਤੋਂ ਵੱਡੀ ਅੜਚਨ ਵੈਕਸੀਨ ਦੀ ਘਾਟ ਹੈ। ਵੈਕਸੀਨ ਉੱਚਿਤ ਮਾਤਰਾ ਵਿਚ ਮਿਲੇ ਤਾਂ 3 ਮਹੀਨਿਆਂ ਦੇ ਅੰਦਰ ਦਿੱਲੀ ਨੂੰ ਵੈਕਸੀਨੇਸ਼ਨ ਕੀਤਾ ਜਾਵੇਗਾ। ਦਿੱਲੀ ਨੂੰ 18 ਸਾਲ ਤੋਂ ਉੱਪਰ ਵਾਲੇ ਲੋਕਾਂ ਦੇ ਟੀਕਾਕਰਨ ਲਈ 3 ਕਰੋੜ ਵੈਕਸੀਨ ਚਾਹੀਦੀ ਹੈ। ਕੇਂਦਰ ਤੋਂ 3 ਕਰੋੜ ਵਿਚੋਂ ਹੁਣ ਤੱਕ 40 ਲੱਖ ਵੈਕਸੀਨ ਮਿਲੀਆਂ ਹਨ। ਦਿੱਲੀ ਸਰਕਾਰ 30 ਲੱਖ ਵੈਕਸੀਨ ਰੋਜ਼ਾਨਾ ਲਾ ਸਕਦੀ ਹੈ। ਜੇਕਰ 80-85 ਵੈਕਸੀਨ ਪ੍ਰਤੀ ਮਹੀਨਾ ਮਿਲੇ, ਅਗਲੇ 3 ਮਹੀਨਿਆਂ ਦੇ ਅੰਦਰ ਅਸੀਂ ਪੂਰੀ ਦਿੱਲੀ ਨੂੰ ਵੈਕਸੀਨੇਸ਼ਨ ਕਰ ਦੇਵਾਂਗੇ।

ਇਹ ਵੀ ਪੜ੍ਹੋ– ਕੋਰੋਨਾ ਦੀ ਹਾਹਾਕਾਰ; ਮੌਤਾਂ ਦਾ ਟੁੱਟਿਆ ਰਿਕਾਰਡ, ਇਕ ਦਿਨ 4,187 ਮਰੀਜ਼ਾਂ ਨੇ ਤੋੜਿਆ ਦਮ

ਸਾਡੀ ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਵੈਕਸੀਨ ਉਪਲੱਬਧ ਕਰਵਾਈ ਜਾਵੇ। ਉਮੀਦ ਹੈ ਕਿ ਛੇਤੀ ਹੀ ਵੈਕਸੀਨ ਮੁਹੱਈਆ ਕਰਵਾਈ ਜਾਵੇਗੀ। ਅੱਜ ਦੀ ਤਾਰੀਖ਼ ਤੋਂ ਸਾਡੇ ਕੋਲ 5 ਤੋਂ 6 ਦਿਨ ਲਈ ਵੈਕਸੀਨ ਬਚੀ ਹੈ। ਕੇਜਰੀਵਾਲ ਨੇ ਕਿਹਾ ਕਿ 250-300 ਸਕੂਲਾਂ ਦਾ ਟੀਕਾਕਰਨ ਕੇਂਦਰ ਦੇ ਤੌਰ ’ਤੇ ਇਸਤੇਮਾਲ ਕੀਤਾ ਜਾਵੇਗਾ। ਅਨੁਮਾਨ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਵੀ ਆ ਸਕਦੀ ਹੈ। ਤੀਜੀ ਲਹਿਰ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੀ ਚਿੰਤਾ ਜ਼ਾਹਰ ਕੀਤੀ ਹੈ। ਤੀਜੀ ਲਹਿਰ ਤੋਂ ਬਚਣ ਲਈ ਟੀਕਾ ਲਗਵਾਉਣਾ ਬਹੁਤ ਜ਼ਰੂਰੀ ਹੈ। 

ਇਹ ਵੀ ਪੜ੍ਹੋ–  ਕੋਰੋਨਾ ਦੇ ਨਵੇਂ ਰੂਪਾਂ ਨੇ ਭਾਰਤ ’ਚ ਵੰਡਿਆ ਆਪਣਾ-ਆਪਣਾ ਇਲਾਕਾ, ਸਭ ਤੋਂ ਭਿਆਨਕ ਹੈ ਇਹ 'ਵੇਰੀਐਂਟ'


Tanu

Content Editor

Related News