ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਖੂਬ ਟ੍ਰੋਲ ਹੋ ਰਹੇ ਕੇਜਰੀਵਾਲ, ਲੋਕ ਸ਼ੇਅਰ ਕਰ ਰਹੇ ਬਿਨਾਂ ਮਾਸਕ ਵਾਲੀਆਂ ਤਸਵੀਰਾਂ
Tuesday, Jan 04, 2022 - 11:28 AM (IST)
ਨਵੀਂ ਦਿੱਲੀ– ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਖੁਦ ਟਵੀਟ ਕਰਕੇ ਦਿੱਤੀ ਹੈ। ਆਪਣੇ ਟਵੀਟ ’ਚ ਕੇਜਰੀਵਾਲ ਨੇ ਲਿਖਿਆ ਹੈ ਕਿ ਜੋ ਵੀ ਮੇਰੇ ਸੰਪਰਕ ’ਚ ਆਏ ਹਨ ਉਹ ਆਪਣਾ ਟੈਸਟ ਜ਼ਰੂਰ ਕਰਵਾ ਲੈਣ। ਇਸ ਟਵੀਟ ਤੋਂ ਬਾਅਦ ਉਨ੍ਹਾਂ ਨੂੰ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ। ਇਕ-ਦੋ ਦਿਨ ਪਹਿਲਾਂ ਪੰਜਾਬ-ਚੰਡੀਗੜ੍ਹ ’ਚ ਹੋਈਆਂ ਰੈਲੀਆਂ ਦੀਆਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲੋਕ ਲਿਖ ਰਹੇ ਹਨ ਕਿ- ‘Those who come in touch’
ਬਿਨਾਂ ਮਾਸਕ ਦੇ ਦਿਸ ਰਹੇ ਕੇਜਰੀਵਾਲ
ਜਿਨ੍ਹਾਂ ਤਸਵੀਰਾਂ ਨੂੰ ਟਵਿਟਰ ’ਤੇ ਸਾਂਝਾ ਕੀਤਾ ਜਾ ਰਿਹਾ ਹੈ, ਉਹ ਇਕ-ਦੋ ਦਿਨ ਪਹਿਲਾਂ ਮੁੱਖ ਮੰਤਰੀ ਕੇਜਰੀਵਾਲ ਦੀਆਂ ਚੰਡੀਗੜ੍ਹ ਦੀਆਂ ਰੈਲੀਆਂ ਦੀਆਂ ਹਨ। ਇਸ ਵਿਚ ਉਹ ਬਿਨਾਂ ਮਾਸਕ ਦੇ ਦਿਸ ਰਹੇ ਹਨ। ਲੋਕ ਮਜ਼ੇ ਲੈਂਦੇ ਹੋਏ ਲਿਖ ਰਹੇ ਹਨ ਕਿ ਮੁੱਖ ਮੰਤਰੀ ਨੇ ਅਪੀਲ ਕੀਤੀ ਹੈ ਕਿ ਜੋ ਉਨ੍ਹਾਂ ਦੇ ਸੰਪਰਕ ’ਚ ਆਏ ਹਨ, ਉਹ ਕੋਰੋਨਾ ਜਾਂਚ ਕਰਵਾ ਲੈਣ ਪਰ ਤਸਵੀਰਾਂ ’ਚ ਵੇਖਿਆ ਜਾਵੇ ਤਾਂ ਸੀ.ਐੱਮ. ਬਿਨਾਂ ਮਾਸਕ ਦੇ ਹਜ਼ਾਰਾਂ ਦੀ ਭੀੜ ’ਚ ਦਿਸ ਰਹੇ ਹਨ।
ਪੰਜਾਬ ਦੇ ਪਟਿਆਲਾ ’ਚ ਕੱਢਿਆ ਸੀ ਸ਼ਾਂਤੀ ਮਾਰਚ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 31 ਦਸੰਬਰ ਨੂੰ ਪੰਜਾਬ ਦੇ ਪਟਿਆਲਾ ’ਚ ਸ਼ਾਂਤੀ ਮਾਰਚ ਕੱਢਿਆ ਸੀ। ਇਸ ਦੌਰਾਨ ਵੀ ਉਨ੍ਹਾਂ ਮਾਸਕ ਨਹੀਂ ਪਹਿਨਿਆ ਸੀ। ਉਨ੍ਹਾਂ ਦੇ ਆਲੇ-ਦੁਆਲੇ ਹਜ਼ਾਰਾਂ ਦੀ ਭੀੜ ਹੈ। ਇਸ ਭੀੜ ’ਚ ਇਕ-ਦੋ ਨੂੰ ਛੱਡ ਕੇ ਕਿਸੇ ਦੇ ਚਿਹਰੇ ’ਤੇ ਮਾਸਕ ਨਹੀਂ ਹੈ।
ਇਕ ਯੂਜ਼ਰ ਨੇ ਮੁੱਖ ਮੰਤਰੀਆਂ ਦੀਆਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ਦਿੱਲੀ ਦੇ ਸੀ.ਐੱਮ. ਅਰਵਿੰਦ ਕੇਜਰੀਵਾਲ ਦੁਆਰਾ ਪਟਿਆਲਾ ’ਚ ਸ਼ਾਂਤੀ ਮਾਰਚ ਦੌਰਾਨ ਜਿੰਮੇਵਾਰਾਨਾ ਵਿਵਹਾਰ।