ਭਲਕੇ ਛੱਤੀਸਗੜ੍ਹ ਪਹੁੰਚਣਗੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ, ਵਰਕਰਾਂ ਨਾਲ ਕਰਨਗੇ ਗੱਲਬਾਤ

Saturday, Mar 04, 2023 - 09:33 PM (IST)

ਰਾਏਪੁਰ (ਭਾਸ਼ਾ): ਛੱਤੀਸਗੜ੍ਹ ਵਿਚ ਇਸ ਸਾਲ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਵੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਐਤਵਾਰ ਨੂੰ ਰਾਏਪੁਰ ਵਿਚ ਵਰਕਰਾਂ ਨਾਲ ਗੱਲਬਾਤ ਕਰਨਗੇ। 

ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਦੀ ਹਵੇਲੀ ਪੁੱਜੇ ਗੁਰਦਾਸ ਮਾਨ, ਤਸਵੀਰ ਵੇਖ ਕੇ ਹੋਏ ਭਾਵੁਕ, ਚੌਂਕੇ ’ਤੇ ਬਹਿ ਕੇ ਖਾਧੀ ਰੋਟੀ (ਵੀਡੀਓ)

ਦਿੱਲੀ ਦੇ ਕੈਬਨਿਟ ਮੰਤਰੀ ਤੇ ਸੂਬਾ ਚੋਣ ਇੰਚਾਰਜ ਗੋਪਾਲ ਰਾਏ ਨੇ ਸ਼ਨੀਵਾਰ ਨੂੰ ਰਾਏਪੁਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 'ਆਪ' ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 5 ਮਾਰਚ ਨੂੰ ਰਾਏਪੁਰ ਦੇ ਜੋਰਾ ਪਿੰਡ ਵਿਚ ਇਕ ਜਨਸਭਾ ਵਿਚ ਸੂਬੇ ਭਰ ਤੋਂ ਆਏ ਵਰਕਰਾਂ ਨਾਲ ਗੱਲਬਾਤ ਕਰਨਗੇ। ਰਾਏ ਨੇ ਕਿਹਾ ਕਿ, "ਪਾਰਟੀ ਹਾਈ ਕਮਾਂਡ ਦਾ ਰਾਏਪੁਰ ਆਉਣਾ ਤੇ ਵਰਕਰਾਂ ਨਾਲ ਗੱਲਬਾਤ ਵਿਧਾਨਸਭਾ ਚੋਣ ਦੀਆਂ ਤਿਆਰੀਆਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗਾ ਤੇ ਇਸ ਨਾਲ ਵਰਕਰਾਂ ਦਾ ਉਤਸ਼ਾਹ ਵਧੇਗਾ।"

ਇਹ ਖ਼ਬਰ ਵੀ ਪੜ੍ਹੋ - ਕੰਧ ਟੱਪ ਕੇ ਸ਼ਾਹਰੁੱਖ ਖ਼ਾਨ ਦੇ ਬੰਗਲੇ 'ਮੰਨਤ' 'ਚ ਜਾ ਵੜੇ 2 ਨੌਜਵਾਨ, ਫੜੇ ਜਾਣ 'ਤੇ ਦੱਸੀ ਇਹ ਵਜ੍ਹਾ

ਛੱਤੀਸਗੜ੍ਹ ਵਿਚ ਇਸ ਸਾਲ ਦੇ ਅਖ਼ੀਰ ਵਿਚ ਵਿਧਾਨਸਭਾ ਚੋਣਾ ਹੋਣੀਆਂ ਹਨ। ਸਾਲ 2018 ਵਿਚ ਹੋਈਆਂ ਚੋਣਾਂ ਵਿਚ ਕਾਂਗਰਸ ਨੇ 68 ਸੀਟਾਂ 'ਤੇ ਜਿੱਤ ਹਾਸਲ ਕਰ 15 ਸਾਲ ਸੱਤਾ 'ਚ ਰਹੀ ਭਾਜਪਾ ਨੂੰ ਬੇਦਖ਼ਲ ਕੀਤਾ ਸੀ। ਇਸ ਚੋਣ ਵਿਚ ਭਾਜਪਾ ਨੂੰ 15 ਅਤੇ ਜਨਤਾ ਕਾਂਗਰਸ ਛੱਤੀਸਗੜ੍ਹ (ਜੇ) ਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਨੂੰ 7 ਸੀਟਾਂ ਮਿਲੀਆਂ ਸਨ। ਸਾਲ 2018 ਵਿਚ ਆਮ ਆਦਮੀ ਪਾਰਟੀ ਨੇ ਵੀ ਕਿਸਮਤ ਅਜ਼ਮਾਈ ਸੀ, ਪਰ ਪਾਰਟੀ ਨੂੰ ਸਫ਼ਲਤਾ ਨਹੀਂ ਮਿਲੀ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News