ਅਰੁਣਾਚਲ ਪ੍ਰਦੇਸ਼ 'ਚ ਅੱਤਵਾਦੀ ਹਮਲਾ, ਐੱਨ.ਪੀ.ਪੀ. ਨੇਤਾ ਸਮੇਤ 11 ਦੀ ਮੌਤ

Tuesday, May 21, 2019 - 04:15 PM (IST)

ਅਰੁਣਾਚਲ ਪ੍ਰਦੇਸ਼ 'ਚ ਅੱਤਵਾਦੀ ਹਮਲਾ, ਐੱਨ.ਪੀ.ਪੀ. ਨੇਤਾ ਸਮੇਤ 11 ਦੀ ਮੌਤ

ਈਟਾਨਗਰ— ਅਰੁਣਾਚਲ ਪ੍ਰਦੇਸ਼ 'ਚ ਅੱਤਵਾਦੀ ਹਮਲੇ 'ਚ ਨੈਸ਼ਨਲ ਪੀਪਲਜ਼ ਪਾਰਟੀ (ਐੱਨ.ਪੀ.ਪੀ.) ਦੇ ਮੌਜੂਦਾ ਵਿਧਾਇਕ ਤਿਰਾਂਗ ਅਬੋ ਅਤੇ 11 ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਹੈਰਾਨ ਕਰਨ ਵਾਲੇ ਹਮਲੇ ਪਿੱਛੇ ਨੈਸ਼ਨਲ ਸੋਸ਼ਲਿਸਟ ਕਾਊਂਸਲ ਆਫ ਨਗਾਲੈਂਡ (ਐੱਨ.ਐੱਸ.ਸੀ.ਐੱਨ.) ਦੇ ਅੱਤਵਾਦੀਆਂ ਦੀ ਸਾਜਿਸ਼ ਦੱਸੀ ਜਾ ਰਹੀ ਹੈ। ਤਿਰਾਂਗ ਅਰੁਣਾਚਲ ਪ੍ਰਦੇਸ਼ ਦੀ ਖੋਂਸਾ ਵੈਸਟ ਸੀਟ ਤੋਂ ਵਿਧਾਇਕ ਸਨ। ਹਮਲੇ 'ਚ ਉਨ੍ਹਾਂ ਦੇ ਪਰਿਵਾਰ ਦੇ ਲੋਕ ਵੀ ਮਾਰੇ ਗਏ।
PunjabKesariਮੁੱਖ ਮੰਤਰੀ ਨੇ ਕੀਤੀ ਨਿੰਦਾ
ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਕਾਨਰਾਡ ਸੰਗਮਾ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕਰ ਕੇ ਹਮਲੇ ਦੀ ਨਿੰਦਾ ਕੀਤੀ। ਉਨ੍ਹਾਂ ਨੇ ਲਿਖਿਆ,''ਐੱਨ.ਪੀ.ਪੀ. ਤਿਰਾਂਗ ਅਬੋ, ਉਨ੍ਹਾਂ ਦੇ ਪਰਿਵਾਰ ਅਤੇ ਸੁਰੱਖਿਆ ਕਰਮਚਾਰੀਆਂ 'ਤੇ ਹੋਏ ਹਮਲੇ ਦੀ ਸਖਤ ਨਿੰਦਾ ਕਰਦਾ ਹੈ। ਐੱਨ.ਪੀ.ਪੀ. ਆਪਣੇ ਵਿਧਾਇਕ ਤਿਰਾਂਗ ਅਬੋ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਕਤਲ ਨਾਲ ਹੈਰਾਨ ਅਤੇ ਦੁਖੀ ਹੈ।''
ਰਾਜਨਾਥ ਸਿੰਘ ਤੇ ਪੀ.ਐੱਮ.ਓ. ਤੋਂ ਕੀਤੀ ਸਖਤ ਕਾਰਵਾਈ ਦੀ ਮੰਗ
ਉਨ੍ਹਾਂ ਨੇ ਅੱਗੇ ਲਿਖਿਆ,''ਅਸੀਂ ਇਸ ਹਮਲੇ ਦੀ ਨਿੰਦਾ ਕਰਦੇ ਹਾਂ ਅਤੇ ਰਾਜਨਾਥ ਸਿੰਘ ਅਤੇ ਪੀ.ਐੱਮ.ਓ. ਤੋਂ ਹਮਲੇ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ।'' ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਉਨ੍ਹਾਂ ਦੇ ਪਰਿਵਾਰ 'ਤੇ ਘਾਤ ਲਗਾ ਕੇ ਹਮਲਾ ਕੀਤਾ ਗਿਆ। ਦੱਸਣਯੋਗ ਹੈ ਕਿ ਅਰੁਣਾਚਲ ਪ੍ਰਦੇਸ਼ 'ਚ ਹਾਲ ਹੀ 'ਚ ਵਿਧਾਨ ਸਭਾ ਚੋਣਾਂ ਖਤਮ ਹੋਈਆਂ ਹਨ, ਜਿਨ੍ਹਾਂ ਦੇ ਨਤੀਜੇ 23 ਮਈ ਨੂੰ ਆਉਣੇ ਹਨ।


author

DIsha

Content Editor

Related News