ਵੀਰ ਸਪੂਤਾਂ ਨੂੰ ਨਮਨ: ਬਰਫ਼ੀਲੇ ਤੂਫ਼ਾਨ ਦੀ ਲਪੇਟ ’ਚ ਆਏ ਫ਼ੌਜ ਦੇ 7 ਜਵਾਨ ਸ਼ਹੀਦ, PM ਮੋਦੀ ਨੇ ਜਤਾਇਆ ਦੁੱਖ

Wednesday, Feb 09, 2022 - 12:44 PM (IST)

ਨਵੀਂ ਦਿੱਲੀ— ਅਰੁਣਾਚਲ ਪ੍ਰਦੇਸ਼ ਦੇ ਕਾਮੇਂਗ ਸੈਕਟਰ ਦੇ ਉੱਚਾਈ ਵਾਲੇ ਹਿੱਸੇ ’ਚ ਬਰਫ਼ੀਲੇ ਤੂਫ਼ਾਨ ’ਚ ਲਾਪਤਾ ਹੋਏ ਭਾਰਤੀ ਫ਼ੌਜ ਦੇ 7 ਜਵਾਨਾਂ ਸ਼ਹੀਦ ਹੋ ਗਏ ਹਨ। ਫ਼ੌਜ ਮੁਤਾਬਕ ਪਿਛਲੇ ਦੋ ਦਿਨਾਂ ਤੋਂ ਇਹ ਜਵਾਨ ਬਰਫ਼ ’ਚ ਫਸੇ ਸਨ। ਸ਼ਹੀਦ 7 ਜਵਾਨਾਂ ਦੀਆਂ ਲਾਸ਼ਾਂ ਬਰਫ਼ ਵਾਲੀ ਥਾਂ ਤੋਂ ਕੱਢੀਆਂ ਗਈਆਂ ਹਨ। ਇਹ ਸਾਰੇ ਫ਼ੌਜੀ ਇਕ ਗਸ਼ਤ ਟੀਮ ’ਚ ਸ਼ਾਮਲ ਸਨ। ਐਤਵਾਰ ਨੂੰ ਆਏ ਬਰਫ਼ੀਲੇ ਤੂਫ਼ਾਨ ਵਿਚ 7 ਜਵਾਨ ਫਸ ਗਏ ਸਨ। 

ਇਹ ਵੀ ਪੜ੍ਹੋ : ਅਰੁਣਾਚਲ ਪ੍ਰਦੇਸ਼ 'ਚ ਡਿੱਗੇ ਬਰਫ਼ ਦੇ ਤੋਦੇ, ਲਪੇਟ 'ਚ ਆਏ ਫ਼ੌਜ ਦੇ 7 ਜਵਾਨ

PunjabKesari

ਦੱਸ ਦੇਈਏ ਕਿ ਕਾਮੇਂਗ ਸੈਕਟਰ ’ਚ 14,500 ਫੁੱਟ ਦੀ ਉੱਚਾਈ ’ਤੇ ਦੇਸ਼ ਦੀ ਹਿਫਾਜ਼ਤ ਕਰ ਰਹੇ ਲਾਪਤਾ ਜਵਾਨਾਂ ਦੇ ਸ਼ਹੀਦ ਹੋਣ ਦਾ ਦੁਖ਼ਦ ਸਮਾਚਾਰ ਮਿਲਿਆ। ਫ਼ੌਜ ਨੇ ਖੋਜ ਅਤੇ ਬਚਾਅ ਟੀਮ ਨੂੰ ਘਟਨਾ ਵਾਲੀ ਥਾਂ ਲਈ ਏਅਰਲਿਫਟ ਕੀਤਾ ਸੀ। ਇਸ ਤੋਂ ਪਹਿਲਾਂ ਫ਼ੌਜ ਨੇ ਸੋਮਵਾਰ ਨੂੰ ਅਧਿਕਾਰਤ ਤੌਰ ’ਤੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਸੀ ਕਿ ਅਰੁਣਾਚਲ ’ਚ ਫ਼ੌਜ ਦੀ ਇਕ ਗਸ਼ਤ ਟੀਮ ਬਰਫ਼ੀਲੇ ਤੂਫ਼ਾਨ ਦੀ ਲਪੇਟ ’ਚ ਆ ਗਈ ਹੈ। ਜਿਸ ਤੋਂ ਬਾਅਦ ਫ਼ੌਜ ਦਾ ਰੈਸਕਿਊ ਆਪਰੇਸ਼ਨ ਚਲਿਆ। ਹਾਲਾਂਕਿ ਦੋ ਦਿਨ ਦੇ ਰੈਸਕਿਊ ਆਪਰੇਸ਼ਨ ਤੋਂ ਬਾਅਦ ਵੀ ਕਿਸੇ ਜਵਾਨ ਨੂੰ ਬਚਾਇਆ ਨਹੀਂ ਜਾ ਸਕਿਆ। 

ਇਹ ਵੀ ਪੜ੍ਹੋ : ਵਰਚੁਅਲ ਰੈਲੀ ’ਚ PM ਮੋਦੀ ਨੇ ਕੀਤਾ ਵਾਅਦਾ- ਜਲਦੀ ਆਵਾਂਗਾ ਪੰਜਾਬ

ਸ਼ਹੀਦ ਹੋਏ ਜਵਾਨਾਂ ਨੂੰ ਨਮਨ—
ਬਰਫ਼ੀਲੇ ਤੂਫ਼ਾਨ ਦੀ ਲਪੇਟ ’ਚ ਆਏ ਜਵਾਨ ਸਨ- ਹੌਲਦਾਰ ਜੁਗਲ ਕਿਸ਼ੋਰ, ਰਾਈਫ਼ਲਮੈਨ ਅਰੁਣ ਕੱਟਲ, ਅਕਸ਼ੈ ਪਠਾਨੀਆ, ਵਿਸ਼ਾਲ ਸ਼ਰਮਾ, ਰਾਕੇਸ਼ ਸਿੰਘ, ਅੰਕੇਸ਼ ਭਾਰਦਵਾਜ ਅਤੇ ਗਨਰ ਗੁਰਬਾਜ਼ ਸਿੰਘ ਸ਼ਹੀਦ ਹੋ ਗਏ ਹਨ। ਜਦੋਂ ਤੱਕ ਉਨ੍ਹਾਂ ਨੂੰ ਲੱਭਿਆ ਗਿਆ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਚੀਨ ਦੀ ਸਰਹੱਦ ਨਾਲ ਲੱਗਦੀ ਹੋਣ ਕਾਰਨ ਉੱਥੇ ਫ਼ੌਜ ਦੇ ਜਵਾਨ ਲਗਾਤਾਰ ਗਸ਼ਤ ਕਰਦੇ ਹਨ। ਫ਼ਿਲਹਾਲ ਸ਼ਹੀਦ ਜਵਾਨਾਂ ਦੇ ਮਿ੍ਰਤਕ ਸਰੀਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। 

PunjabKesari

ਪੀ. ਐੱਮ. ਮੋਦੀ ਅਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਜਤਾਇਆ ਦੁੱਖ—
ਜਵਾਨਾਂ ਦੇ ਸ਼ਹੀਦ ਹੋਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਜਤਾਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਦੇ ਬਰਫ਼ੀਲੇ ਤੂਫ਼ਾਨ ਕਾਰਨ ਭਾਰਤੀ ਫ਼ੌਜ ਦੇ ਜਵਾਨਾਂ ਦੀ ਜਾਨ ਜਾਣ ਤੋਂ ਦੁਖੀ ਹਾਂ। ਅਸੀਂ ਆਪਣੇ ਦੇਸ਼ ਲਈ ਉਨ੍ਹਾਂ ਦੀਆਂ ਬੇਮਿਸਾਲ ਸੇਵਾਵਾਂ ਨੂੰ ਕਦੇ ਨਹੀਂ ਭੁਲਾਂਗੇ। ਪਰਿਵਾਰਾਂ ਪ੍ਰਤੀ ਮੇਰੀ ਹਮਦਰਦੀ। ਓਧਰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਜਵਾਨਾਂ ਦੀ ਸ਼ਹਾਦਤ ’ਤੇ ਡੂੰਘਾ ਦੁੱਖ ਜਤਾਇਆ। ਰਾਸ਼ਟਰਪਤੀ ਨੇ ਕਿਹਾ, ‘‘ਅਰੁਣਚਾਲ ਪ੍ਰਦੇਸ਼ ’ਚ ਬਰਫ਼ੀਲੇ ਤੂਫ਼ਾਨ ਕਾਰਨ ਫ਼ੌਜੀਆਂ ਦੀ ਮੌਤ ਸ਼ਬਦਾਂ ਤੋਂ ਪਰ੍ਹੇ ਇਕ ਤ੍ਰਾਸਦੀ ਹੈ।’’

ਇਹ ਵੀ ਪੜ੍ਹੋ : ਪੰਜਾਬ ਵਰਚੁਅਲ ਰੈਲੀ ’ਚ PM ਮੋਦੀ ਬੋਲੇ- ਸਾਡਾ ਸੰਕਲਪ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ


Tanu

Content Editor

Related News