ਅਰੁਣਾਚਲ ਦੇ ਭਾਜਪਾ ਵਿਧਾਇਕ ਨੇ ਚੀਨ ਵੱਲੋਂ ਬਣਾਏ ਜਾ ਰਹੇ ਡੈਮ ’ਤੇ ਪ੍ਰਗਟਾਈ ਚਿੰਤਾ
Saturday, Jul 20, 2024 - 12:09 PM (IST)
ਈਟਾਨਗਰ (ਭਾਸ਼ਾ)- ਅਰੁਣਾਚਲ ਪ੍ਰਦੇਸ਼ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਨਿਨੋਂਗ ਏਰਿੰਗ ਨੇ ਸੂਬੇ ਦੀ ਸਰਹੱਦ ਨੇੜੇ ਚੀਨ ਵਲੋਂ ਬਣਾਏ ਜਾ ਰਹੇ ਵਿਸ਼ਾਲ ਡੈਮ ’ਤੇ ਸ਼ੁੱਕਰਵਾਰ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਨਾਲ ਹੜ੍ਹ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ।
ਉਨ੍ਹਾਂ ਕੇਂਦਰ ਨੂੰ ਇਹ ਮੁੱਦਾ ਚੀਨ ਕੋਲ ਉਠਾਉਣ ਦੀ ਅਪੀਲ ਕੀਤੀ। ਚੀਨ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਮੇਡੋਗ ’ਚ ਯਾਰਲੁੰਗ ਸਾਂਗਪੋ ਨਦੀ ਉੱਤੇ 60 ਹਜ਼ਾਰ ਮੈਗਾਵਾਟ ਦੀ ਬਿਜਲੀ ਉਤਪਾਦਨ ਸਮਰੱਥਾ ਵਾਲਾ ਇਕ ਵਿਸ਼ਾਲ ਡੈਮ ਬਣਾ ਰਿਹਾ ਹੈ।
ਸਾਂਗਪੋ ਨਦੀ ਨੂੰ ਅਰੁਣਾਚਲ ਪ੍ਰਦੇਸ਼ ’ਚ ਸਿਆਂਗ ਤੇ ਆਸਾਮ ਚ ਬ੍ਰਹਮਪੁੱਤਰ ਵਜੋਂ ਜਾਣਿਆ ਜਾਂਦਾ ਹੈ। ਜਦੋਂ ਇਸ ਨਦੀ ਦੀ ਮੁੱਖ ਧਾਰਾ ਬੰਗਾਲ ਦੀ ਖਾੜੀ ਨੂੰ ਮਿਲਣ ਤੋਂ ਪਹਿਲਾਂ ਬੰਗਲਾਦੇਸ਼ ’ਚ ਦਾਖਲ ਹੁੰਦੀ ਹੈ, ਤਾਂ ਇਸ ਨੂੰ ਯਮੁਨਾ ਵਜੋਂ ਜਾਣਿਆ ਜਾਂਦਾ ਹੈ। ਵਿਧਾਨ ਸਭਾ ’ਚ ਰਾਜਪਾਲ ਦੇ ਭਾਸ਼ਣ ’ਤੇ ਧੰਨਵਾਦ ਦੇ ਮਤੇ ’ਤੇ ਹਾਊਸ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਕੇਂਦਰੀ ਮੰਤਰੀ ਏਰਿੰਗ ਨੇ ਕਿਹਾ ਕਿ ਅਸੀਂ ਆਪਣੇ ‘ਗੁਆਂਢੀ’ ’ਤੇ ਭਰੋਸਾ ਨਹੀਂ ਕਰ ਸਕਦੇ। ਸਾਨੂੰ ਨਹੀਂ ਪਤਾ ਕਿ ਉਹ ਕਦੋਂ ਕੀ ਕਰੇਗਾ?
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e