ਜੇਤਲੀ ਦੇ ਪਰਿਵਾਰ ਦੀ ਪੈਨਸ਼ਨ ਲੈਣ ਤੋਂ ਨਾਂਹ, ਲੋੜਵੰਦ ਕਰਮਚਾਰੀਆਂ ਨੂੰ ਕੀਤੀ ਦਾਨ

Tuesday, Oct 01, 2019 - 11:09 AM (IST)

ਜੇਤਲੀ ਦੇ ਪਰਿਵਾਰ ਦੀ ਪੈਨਸ਼ਨ ਲੈਣ ਤੋਂ ਨਾਂਹ, ਲੋੜਵੰਦ ਕਰਮਚਾਰੀਆਂ ਨੂੰ ਕੀਤੀ ਦਾਨ

ਨਵੀਂ ਦਿੱਲੀ— ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਪਰਿਵਾਰ ਨੇ ਮੌਤ ਤੋਂ ਬਾਅਦ ਮਿਲਣ ਵਾਲੀ ਪੈਨਸ਼ਨ ਦਾਨ ਕਰ ਦਿੱਤੀ ਹੈ। ਮਰਹੂਮ ਨੇਤਾ ਦੀ ਪਤਨੀ ਸੰਗੀਤਾ ਜੇਤਲੀ ਨੇ ਇਸ ਬਾਰੇ ਰਾਜ ਸਭਾ ਸਪੀਕਰ ਅਤੇ ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੂੰ ਚਿੱਠੀ ਲਿਖੀ ਹੈ। ਸੰਗੀਤਾ ਜੇਤਲੀ ਨੇ ਆਪਣੇ ਪਤੀ ਦੀ ਪੈਨਸ਼ਨ ਉਨ੍ਹਾਂ ਕਰਮਚਾਰੀਆਂ ਨੂੰ ਦਾਨ ਕਰਨ ਲਈ ਕਿਹਾ ਹੈ, ਜਿਨ੍ਹਾਂ ਦੀ ਤਨਖਾਹ ਘੱਟ ਹੈ। ਜੇਤਲੀ ਪਰਿਵਾਰ ਦੇ ਫੈਸਲੇ ਤੋਂ ਬਾਅਦ ਹੁਣ ਉਨ੍ਹਾਂ ਦੇ ਪੈਨਸ਼ਨ ਰਾਜ ਸਭਾ ਦੇ ਘੱਟ ਤਨਖਾਹ ਵਾਲੇ ਕਰਮਚਾਰੀਆਂ ਨੂੰ ਦਿੱਤੀ ਜਾ ਸਕਦੀ ਹੈ।

ਪੈਨਸ਼ਨ ਦੇ ਰੂਪ 'ਚ ਮਿਲਦੇ ਸਾਲਾਨਾ 3 ਲੱਖ ਰੁਪਏ
ਜ਼ਿਕਰਯੋਗ ਹੈ ਕਿ ਪੈਨਸ਼ਨ ਦੇ ਰੂਪ 'ਚ ਪਰਿਵਾਰ ਨੂੰ ਸਾਲਾਨਾ ਕਰੀਬ 3 ਲੱਖ ਰੁਪਏ ਮਿਲਦੇ। ਜੇਤਲੀ ਦੇ ਪਰਿਵਾਰ 'ਚ ਪਤਨੀ ਸੰਗੀਤਾ ਜੇਤਲੀ ਤੋਂ ਇਲਾਵਾ ਬੇਟੀ ਸੋਨਾਲੀ ਅਤੇ ਬੇਟਾ ਰਹਨ ਹੈ। ਇਹ ਦੋਵੇਂ ਹੀ ਆਪਣੇ ਪਿਤਾ ਦੀ ਤਰ੍ਹਾਂ ਵਕੀਲ ਹੈ। ਵਕਾਲਤ 'ਚ ਇਹ ਜੇਤਲੀ ਪਰਿਵਾਰ ਦੀ ਤੀਜੀ ਪੀੜ੍ਹੀ ਹੈ। ਜੇਤਲੀ ਵਕਾਲਤ ਅਤੇ ਰਾਜਨੇਤਾ ਦੇ ਨਾਲ-ਨਾਲ ਦਿੱਲੀ ਅਤੇ ਜ਼ਿਲਾ ਕ੍ਰਿਕੇਟ ਸੰਘ (ਡੀ.ਡੀ.ਸੀ.ਏ.) ਦੇ ਪ੍ਰਧਾਨ ਵੀ ਰਹੇ।

24 ਅਗਸਤ ਨੂੰ ਹੋਇਆ ਸੀ ਦਿਹਾਂਤ
ਜ਼ਿਕਰਯੋਗ ਹੈ ਕਿ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਅਰੁਣ ਜੇਤਲੀ ਦਾ 24 ਅਗਸਤ ਨੂੰ ਦਿੱਲੀ ਦੇ ਅਖਿਲ ਭਾਰਤੀ ਆਯੂਵਿਗਿਆਨ ਸੰਸਥਾ (ਏਮਜ਼) 'ਚ ਲੰਬੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਸੀ। ਜੇਤਲੀ ਕਾਫੀ ਸਮੇਂ ਤੋਂ ਇਕ ਤੋਂ ਬਾਅਦ ਇਕ ਬੀਮਾਰੀ ਨਾਲ ਲੜ ਰਹੇ ਸਨ। ਇਸੇ ਕਾਰਨ ਉਨ੍ਹਾਂ ਨੇ ਲੋਕ ਸਭਾ ਚੋਣਾਂ 2019 'ਚ ਭਾਜਪਾ  ਨੂੰ ਮਿਲੀ ਬੰਪਰ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਕੈਬਨਿਟ 'ਚ ਸ਼ਾਮਲ ਨਾ ਕਰਨ ਦੀ ਗੁਜਾਰਿਸ਼ ਕੀਤੀ ਸੀ।


author

DIsha

Content Editor

Related News