ਅਰੁਣ ਜੇਤਲੀ ਮਾਣਹਾਨੀ ਮਾਮਲਾ: ਕੇਜਰੀਵਾਲ ਨੂੰ ਹਾਈ ਕੋਰਟ ਵੱਲੋਂ ਝਟਕਾ

10/20/2016 10:18:35 AM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬੁੱਧਵਾਰ ਨੂੰ ਵੱਡਾ ਝਟਕਾ ਲੱਗਾ, ਜਦੋਂ ਦਿੱਲੀ ਹਾਈ ਕੋਰਟ ਨੇ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਉਨ੍ਹਾਂ ਦੇ ਅਤੇ ''ਆਪ'' ਦੇ ਹੋਰ ਨੇਤਾਵਾਂ ਦੇ ਖਿਲਾਫ ਦਾਇਰ ਮਾਣਹਾਨੀ ਦੇ ਫੌਜਦਾਰੀ ਮਾਮਲੇ ''ਚ ਹੇਠਲੀ ਅਦਾਲਤ ਦੀ ਕਾਰਵਾਈ ''ਤੇ ਰੋਕ ਲਾਉਣ ਦੀ ਉਨ੍ਹਾਂ ਦੀ ਪਟੀਸ਼ਨ ਖਾਰਜ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਇਸ ''ਚ ਦਮ ਨਹੀਂ ਹੈ।
ਜਸਟਿਸ ਪੀ.ਐੱਸ. ਤੇਜ਼ੀ ਨੇ ਕਿਹਾ,''''ਚੀਫ ਜਸਟਿਸ ਦੇ ਸਾਹਮਣੇ ਅਦਾਲਤ ਦੀ ਕਾਰਵਾਈ ਮੁਲਤਵੀ ਕਰਨ ਦੀ ਪਟੀਸ਼ਨਕਰਤਾ ਦੀ ਅਪੀਲ ਨੂੰ ਖਾਰਜ ਕੀਤਾ ਜਾਂਦਾ ਹੈ, ਕਿਉਂਕਿ ਇਸ ''ਚ ਦਮ ਨਹੀਂ ਹੈ ਅਤੇ ਮੌਜੂਦਾ ਪਟੀਸ਼ਨ ਖਾਰਜ ਕੀਤੀ ਜਾਂਦੀ ਹੈ।'''' ਅਦਾਲਤ ਨੇ ਕਿਹਾ,''''ਇਸ ਅਦਾਲਤ ਦੇ ਸਾਹਮਣੇ ਕੁਝ ਵੀ ਅਜਿਹਾ ਨਹੀਂ ਪੇਸ਼ ਕੀਤਾ ਗਿਆ, ਜਿਸ ਨਾਲ ਇਹ ਲੱਗੇ ਕਿ ਸੀ.ਐੱਮ.ਐੱਮ. ਦੇ ਸਾਹਮਣੇ ਫੌਜਦਾਰੀ ਕਾਰਵਾਈ ਕਾਨੂੰਨੀ ਪ੍ਰਕਿਰਿਆ ਦੀ ਗਲਤ ਵਰਤੋਂ ਹੈ ਅਤੇ ਨਿਆਂ ਲਈ ਇਸ ਅਦਾਲਤ ਦੇ ਆਦੇਸ਼ ਦੀ ਲੋੜ ਹੈ।'''' ਅਦਾਲਤ ਨੇ ਕੇਜਰੀਵਾਲ ਦੀ ਪਟੀਸ਼ਨ ''ਤੇ 25 ਜੁਲਾਈ ਨੂੰ ਸੁਣਵਾਈ ਪੂਰੀ ਕੀਤੀ ਸੀ।
ਕੇਜਰੀਵਾਲ ਅਤੇ ''ਆਪ'' ਦੇ 5 ਹੋਰ ਨੇਤਾ ਰਾਘਵ ਚੱਡਾ, ਕੁਮਾਰ ਵਿਸ਼ਵਾਸ, ਆਸ਼ੂਤੋਸ਼, ਸੰਜੇ ਸਿੰਘ ਅਤੇ ਦੀਪਕ ਵਾਜਪੇਈ ''ਤੇ ਦਿੱਲੀ ਜ਼ਿਲਾ ਕ੍ਰਿਕੇਟ ਐਸੋਸੀਏਸ਼ਨ (ਡੀ.ਡੀ.ਸੀ.ਏ.) ਵਿਵਾਦ ''ਚ ਜੇਤਲੀ ਦੀ ਮਾਣਹਾਨੀ ਕਰਨ ਦਾ ਦੋਸ਼ ਹੈ।


Disha

News Editor

Related News