ਅੱਜ ਦੇ ਦਿਨ ਜੇਤਲੀ ਨੇ ਇਸ ਫਾਨੀ ਸੰਸਾਰ ਨੂੰ ਕਿਹਾ ਸੀ ਅਲਵਿਦਾ, PM ਮੋਦੀ ਨੇ ਇੰਝ ਕੀਤਾ ਯਾਦ

08/24/2020 10:48:58 AM

ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਪਹਿਲੀ ਬਰਸੀ 'ਤੇ ਉਨ੍ਹਾਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਅਰੁਣ ਜੇਤਲੀ ਨੇ ਤਨਦੇਹੀ ਨਾਲ ਦੇਸ਼ ਦੀ ਸੇਵਾ ਕੀਤੀ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਕਿ ਪਿਛਲੇ ਸਾਲ ਅੱਜ ਦੇ ਹੀ ਦਿਨ ਅਸੀਂ ਅਰੁਣ ਜੇਤਲੀ ਜੀ ਨੂੰ ਗੁਆ ਦਿੱਤਾ ਸੀ। ਆਪਣੇ ਦੋਸਤ ਦੀ ਮੈਨੂੰ ਬਹੁਤ ਯਾਦ ਆਉਂਦੀ ਹੈ। ਅਰੁਣ ਜੀ ਨੇ ਤਨਦੇਹੀ ਨਾਲ ਦੇਸ਼ ਦੀ ਸੇਵਾ ਕੀਤਾ। ਉਨ੍ਹਾਂ ਦੀ ਹਾਜ਼ਰ ਜਵਾਬੀ, ਬੁੱਧੀ, ਕਾਨੂੰਨੀ ਸਮਝ ਅਤੇ ਸ਼ਾਨਦਾਰ ਸ਼ਖਸੀਅਤ ਸਨ। ਜੇਤਲੀ ਦਾ ਲੰਬੀ ਬੀਮਾਰੀ ਤੋਂ ਬਾਅਦ 24 ਅਗਸਤ 2019 ਨੂੰ ਨਵੀਂ ਦਿੱਲੀ ਵਿਚ ਦਿਹਾਂਤ ਹੋ ਗਿਆ ਸੀ। ਟਵੀਟ ਵਿਚ ਪ੍ਰਧਾਨ ਮੰਤਰੀ ਨੇ ਰਾਜਧਾਨੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ 'ਚ ਪਿਛਲੇ ਸਾਲ ਜੇਤਲੀ ਦੀ ਯਾਦ 'ਚ ਆਯੋਜਿਤ ਸ਼ਰਧਾਂਜਲੀ ਸਭਾ 'ਚ ਦਿੱਤੇ ਗਏ ਆਪਣੇ ਭਾਸ਼ਣ ਦਾ ਵੀਡੀਓ ਵੀ ਸਾਂਝਾ ਕੀਤਾ।

14 ਮਿੰਟ ਦੇ ਇਸ ਵੀਡੀਓ ਕਲਿੱਪ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਜੇਤਲੀ ਨੂੰ ਅੰਤਿਮ ਵਿਦਾਈ ਨਾ ਦੇਣ ਦਾ ਦੁੱਖ ਹੈ। ਦੱਸ ਦੇਈਏ ਕਿ ਜੇਤਲੀ ਦਾ ਦਿਹਾਂਤ ਹੋਇਆ ਸੀ ਤਾਂ ਮੋਦੀ ਸੰਯੁਕਤ ਅਰਬ ਅਮੀਰਾਤ ਦੇ ਦੌਰ 'ਤੇ ਸਨ। ਜੇਤਲੀ ਨੇ ਅੱਜ ਦੇ ਦਿਨ ਦਿੱਲੀ ਵਿਖੇ ਏਮਸ 'ਚ ਆਖਰੀ ਸਾਹ ਲਿਆ ਸੀ। ਦੱਸ ਦੇਈਏ ਕਿ ਜੇਤਲੀ ਭਾਜਪਾ ਦੇ ਮੁੱਖ ਰਣਨੀਤੀਕਾਰਾਂ ਵਿਚ ਸ਼ੁਮਾਰ ਸਨ। ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ 'ਚ ਉਨ੍ਹਾਂ ਨੂੰ ਵਿੱਤ ਮੰਤਰਾਲਾ ਦੇ ਨਾਲ-ਨਾਲ ਕਈ ਮੌਕਿਆਂ 'ਤੇ ਰੱਖਿਆ ਮੰਤਰਾਲਾ ਦਾ ਕੰਮ ਵੀ ਸੰਭਾਲਿਆ ਸੀ। 

PunjabKesari

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇ. ਪੀ. ਨੱਢਾ ਸਮੇਤ ਪਾਰਟੀ ਦੇ ਹੋਰ ਨੇਤਾਵਾਂ ਨੇ ਇਸ ਮੌਕੇ 'ਤੇ ਜੇਤਲੀ ਨੂੰ ਯਾਦ ਕੀਤਾ। ਸ਼ਾਹ ਨੇ ਟਵੀਟ ਕੀਤਾ ਕਿ ਇਕ ਬਿਹਤਰੀਨ ਰਾਜਨੇਤਾ, ਸ਼ਾਨਦਾਰ ਬੁਲਾਰਾ ਅਤੇ ਮਹਾਨ ਵਿਅਕਤੀ ਅਰੁਣ ਜੇਤਲੀ ਜੀ ਨੂੰ ਸ਼ਰਧਾਂਜਲੀ। ਉਹ ਯਾਰਾਂ ਦੇ ਯਾਰ ਸਨ। ਉਹ ਆਪਣੇ ਕੰਮਾਂ ਲਈ ਹਮੇਸ਼ਾ ਯਾਦ ਕੀਤੇ ਜਾਣਗੇ।


Tanu

Content Editor

Related News