ਅਰੁਣ ਜੇਤਲੀ UP ਤੋਂ ਹੋਣਗੇ ਭਾਜਪਾ ਦੇ ਰਾਜਸਭਾ ਉਮੀਦਵਾਰ

Wednesday, Mar 07, 2018 - 06:50 PM (IST)

ਅਰੁਣ ਜੇਤਲੀ UP ਤੋਂ ਹੋਣਗੇ ਭਾਜਪਾ ਦੇ ਰਾਜਸਭਾ ਉਮੀਦਵਾਰ

ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ ਨੇ ਰਾਜਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ 'ਚ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਉਤਰ ਪ੍ਰਦੇਸ਼ ਤੋਂ ਰਾਜਸਭਾ ਭੇਜਣ ਦਾ ਐਲਾਨ ਕੀਤਾ ਗਿਆ ਹੈ। ਦਰਅਸਲ ਯੂ. ਪੀ. 'ਚ 10 ਸੀਟਾਂ ਲਈ ਰਾਜਸਭਾ ਚੋਣਾਂ ਹੋਣੀਆਂ ਹਨ। ਇਨ੍ਹਾਂ 'ਚ 8 ਸੀਟਾਂ 'ਤੇ ਭਾਜਪਾ ਆਰਾਮ ਨਾਲ ਜਿੱਤ ਦਰਜ ਕਰ ਸਕਦੀ ਹੈ। ਉਥੇ ਹੀ ਨੌਵੀ ਸੀਟ ਲਈ ਮੁਕਾਬਲਾ ਜਾਰੀ ਹੈ। ਸਮਾਜਵਾਦੀ ਪਾਰਟੀ ਇਕ ਜਿੱਤ 'ਤੇ ਕਬਜ਼ਾ ਕਰ ਸਕਦੀ ਹੈ। ਉਸ ਦੇ ਲਈ ਉਸ ਨੇ ਜਯਾ ਬਚਨ ਨੂੰ ਮੈਦਾਨ 'ਚ ਉਤਾਰਿਆ ਹੈ।
ਅਰੁਣ ਜੇਤਲੀ ਤੋਂ ਇਲਾਵਾ ਮੱਧ ਪ੍ਰਦੇਸ਼ ਤੋਂ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਥਾਵਰਚੰਦ ਗਹਿਲੋਤ ਦੇ ਨਾਂ ਦਰਜ ਕੀਤੇ ਗਏ ਹਨ। ਮੱਧ ਪ੍ਰਦੇਸ਼ ਦੀਆਂ 5 ਸੀਟਾਂ 'ਤੇ 23 ਮਾਰਚ ਨੂੰ ਚੋਣਾਂ ਹੋਣਗੀਆਂ, ਜਿਨ੍ਹਾਂ 'ਚ ਚਾਰ 'ਤੇ ਸੱਤਾਰੂੜ ਦਲ ਭਾਰਤੀ ਜਨਤਾ ਪਾਰਟੀ ਦੇ ਉਮੀਦਾਵਾਰਾਂ ਦੀ ਜਿੱਤ ਤੈਅ ਹੈ। ਇਕ ਹੋਰ ਸੀਟ ਕਾਂਗਰਸ ਦੇ ਖਾਤੇ 'ਚ ਜਾਣ ਦੀ ਸੰਭਾਵਨਾ ਹੈ। ਇਨ੍ਹਾਂ ਤੋਂ ਇਲਾਵਾ ਮੰਸੁਖ ਲਾਲ ਮੰਦਾਵਿਆ ਅਤੇ ਪੁਰਸ਼ੋਤਮ ਰੂਪਾਲ ਨੂੰ ਗੁਜਰਾਤ ਤੋਂ, ਜੇਪੀ ਨੱਡਾ ਨੂੰ ਹਿਮਾਚਲ ਪ੍ਰਦੇਸ਼ ਤੋਂ, ਰਵੀ ਸ਼ੰਕਰ ਪ੍ਰਸਾਦ ਨੂੰ ਬਿਹਾਰ ਤੋਂ ਅਤੇ ਭੁਪਿੰਦਰ ਯਾਦਵ ਨੂੰ ਰਾਜਸਥਾਨ ਤੋਂ ਭੇਜਣ ਦਾ ਫੈਸਲਾ ਕੀਤਾ ਗਿਆ ਹੈ।


Related News