ਭਾਰਤ ਲਾਕ ਡਾਊਨ : ''ਭਗਵਾਨ ਰਾਮ'' ਵੀ ਪੂਰੇ ਪਰਿਵਾਰ ਨਾਲ ਦੇਖ ਰਹੇ ਨੇ ''ਰਾਮਾਇਣ''

Tuesday, Mar 31, 2020 - 12:05 PM (IST)

ਭਾਰਤ ਲਾਕ ਡਾਊਨ : ''ਭਗਵਾਨ ਰਾਮ'' ਵੀ ਪੂਰੇ ਪਰਿਵਾਰ ਨਾਲ ਦੇਖ ਰਹੇ ਨੇ ''ਰਾਮਾਇਣ''

ਨੈਸ਼ਨਲ ਡੈਸਕ— ਕੋਰੋਨਾ ਵਾਇਰਸ ਵਿਰੁੱਧ ਜੰਗ ਲਈ ਪੂਰਾ ਦੇਸ਼ ਇਸ ਸਮੇਂ ਲਾਕ ਡਾਊਨ ਹੈ। ਲੋਕ ਘਰਾਂ 'ਚ ਬੰਦ ਹਨ, ਅਜਿਹੇ 'ਚ ਕੇਂਦਰ ਵਲੋਂ ਲੋਕਾਂ ਦੇ ਮਨੋਰੰਜਨ ਦਾ ਪੂਰਾ ਧਿਆਨ ਰੱਖਿਆ ਗਿਆ। ਲਾਕ ਡਾਊਨ 'ਚ ਦੂਰਦਰਸ਼ਨ ਦੇ ਰਾਸ਼ਟਰੀ ਚੈਨਲ 'ਤੇ 33 ਸਾਲ ਬਾਅਦ ਰਾਮਾਨੰਦ ਸਾਗਰ ਵਲੋਂ ਬਣਾਏ ਗਏ ਟੀ. ਵੀ. ਸ਼ੋਅ ਰਾਮਾਇਣ ਦੀ ਵਾਪਸੀ ਹੋਈ ਹੈ। 28 ਮਾਰਚ ਤੋਂ ਰੋਜ਼ਾਨਾ ਸਵੇਰੇ 9 ਵਜੇ ਅਤੇ ਰਾਤ ਨੂੰ 9 ਵਜੇ ਦੂਰਦਰਸ਼ਨ 'ਤੇ ਇਸ ਸ਼ੋਅ ਦਾ ਪ੍ਰਸਾਰਣ ਹੋ ਰਿਹਾ ਹੈ।

PunjabKesari

ਇਸ ਦਰਮਿਆਨ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ 'ਚ ਅਰੁਣ ਗੋਵਿਲ ਆਪਣੇ ਪੂਰੇ ਪਰਿਵਾਰ ਨਾਲ ਰਾਮਾਇਣ ਦੇਖਦੇ ਹੋਏ ਨਜ਼ਰ ਆ ਰਹੇ ਹਨ। ਅਰੁਣ ਦਾ ਪੂਰਾ ਪਰਿਵਾਰ ਇਕੱਠੇ ਬੈਠ ਕੇ ਰਾਮਾਇਣ ਦੇਖ ਰਿਹਾ ਹੈ। ਇਸ ਤਸਵੀਰ ਨੂੰ ਬਹੁਤ ਪਸੰਦ ਅਤੇ ਸ਼ੇਅਰ ਕੀਤਾ ਜਾ ਰਿਹਾ ਹੈ। ਤਸਵੀਰ 'ਤੇ ਲੋਕ ਆਪਣਾ-ਆਪਣਾ ਰਿਐਕਸ਼ਨ ਵੀ ਦੇ ਰਹੇ ਹਨ। ਕਈ ਲੋਕਾਂ ਨੇ ਲਿਖਿਆ ਕਿੰਨਾ ਅਦਭੁੱਤ ਦ੍ਰਿਸ਼ ਹੈ, ਭਗਵਾਨ ਰਾਮ ਆਪਣੇ ਆਪ ਨੂੰ ਦੇਖ ਰਹੇ ਹਨ।

PunjabKesari

ਦੱਸ ਦੇਈਏ ਕਿ ਰਾਮਾਇਣ 'ਚ ਅਰੁਣ ਗੋਵਿਲ ਨੇ ਭਗਵਾਨ ਸ਼੍ਰੀਰਾਮ ਅਤੇ ਦੀਪਿਕਾ ਚਿਖਲਿਆ ਨੇ ਮਾਂ ਸੀਤਾ ਦਾ ਕਿਰਦਾਰ ਨਿਭਾਇਆ ਸੀ। ਦੋਹਾਂ ਨੇ ਆਪਣੇ-ਆਪਣੇ ਕਿਰਦਾਰ ਬਾਖੂਬੀ ਨਿਭਾਏ ਸਨ ਕਿ 90 ਦੇ ਦਹਾਕੇ ਵਿਚ ਘਰ-ਘਰ ਉਨ੍ਹਾਂ ਨੂੰ ਭਗਵਾਨ ਵਾਂਗ ਪੂਜਿਆ ਜਾਂਦਾ ਸੀ। ਉਸ ਸਮੇਂ ਰਾਮਾਇਣ ਨੇ ਟੀ. ਆਰ. ਪੀ. ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ। ਦੱਸਣਯੋਗ ਹੈ ਕਿ ਇਨ੍ਹੀਂ ਦਿਨੀਂ ਦੂਰਦਰਸ਼ਨ 'ਤੇ ਰਾਮਾਇਣ ਤੋਂ ਇਲਾਵਾ ਮਹਾਭਾਰਤ ਦਾ ਵੀ ਰੀ-ਟੈਲੀਕਾਸਟ ਹੋਇਆ ਹੈ।


author

Tanu

Content Editor

Related News