ਕਲਾਕਾਰਾਂ ਨੇ ਕਰ ਵਿਖਾਇਆ ਕਮਾਲ, ਕਬਾੜ ਨਾਲ ਬਣਾ ਦਿੱਤੀ 5 ਟਨ ਦੀ 'ਰੁੱਦਰ ਵੀਨਾ'
Sunday, Dec 18, 2022 - 10:19 AM (IST)
ਭੋਪਾਲ, 17 ਦਸੰਬਰ (ਭਾਸ਼ਾ)- ਮੱਧ ਪ੍ਰਦੇਸ਼ ਦੇ ਭੋਪਾਲ ਵਿਚ ਕਲਾਕਾਰਾਂ ਦੇ ਇਕ ਸਮੂਹ ਨੇ ਵਾਹਨਾਂ ਦੀ ਕਬਾੜ ਸਮੱਗਰੀ ਨਾਲ 5 ਟਨ ਭਾਰੀ 28 ਫੁੱਟ ਲੰਬੀ ਅਤੇ 10 ਫੁੱਟ ਚੌੜੀ ‘ਰੁੱਦਰ ਵੀਨਾ’ ਦੀ ਬਣਾਈ ਹੈ। ਭੋਪਾਲ ਨਗਰ ਨਿਗਮ, ਸਵੱਛ ਭਾਰਤ ਮਿਸ਼ਨ ਦੇ ਤਹਿਤ ਕਲਾਕਾਰਾਂ ਦੇ ਇਕ ਸਮੂਹ ਨੂੰ ਵਿੱਤੀ ਤੌਰ ’ਤੇ ਸਪਾਂਸਰ ਕਰਦਾ ਹੈ। ਰਿਲੇਸ਼ਨਸ਼ਿਪ-ਵਨ, ਇਨ ਕਾਰਪੋਰੇਸ਼ਨ (ਆਰ-ਵਨ, ਆਈ. ਐੱਨ. ਸੀ.) ਸਮੂਹ ਦੇ ਮੁੱਖ ਡਿਜ਼ਾਈਨਰ ਪਵਨ ਦੇਸ਼ਪਾਂਡੇ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਸ ਰੁੱਦਰ ਵੀਨਾ ਨੂੰ ਭੋਪਾਲ ਸਮਾਰਟ ਸਿਟੀ ਪ੍ਰਾਜੈਕਟ ਦੇ ਹਿੱਸੇ ਅਟਲ ਪਥ ’ਤੇ ਸਥਾਪਤ ਕੀਤਾ ਜਾਏਗਾ। ਇਸ ਨੂੰ ਬਣਾਉਣ ਵਿਚ ਲਗਭਗ 12 ਲੱਖ ਰੁਪਏ ਦਾ ਖਰਚਾ ਆਇਆ ਹੈ ਪਰ ਭੋਪਾਲ ਨਗਰ ਨਿਗਮ ਨੇ ਸਵੱਛ ਭਾਰਤ ਮੁਹਿੰਮ ਦੇ ਅਧੀਨ ਵਿੱਤੀ ਮਨਜ਼ੂਰੀ ਦਿੱਤੀ।
ਉਨ੍ਹਾਂ ਕਿਹਾ ਕਿ ਇਸ ਨੂੰ ਬਣਾਉਣ ਵਾਲੇ ਸਮੂਹ 'ਚ 12 ਵਿਅਕਤੀ ਸ਼ਾਮਲ ਹੋ, ਜੋ ਕਿ ਕਲਾ ਦੇ ਵੱਖ-ਵੱਖ ਰੂਪਾਂ 'ਚ ਨਿਪੁੰਨ ਹਨ। ਦੇਸ਼ਪਾਂਡੇ ਅਨੁਸਾਰ ਸਮੂਹ ਨੇ ਸਭ ਤੋਂ ਪਹਿਲਾਂ 2016 'ਚ ਇਕ ਰੇਡੀਓ ਪੀਸ ਬਣਾਇਆ ਸੀ, ਜਿਸ ਨੂੰ ਇੱਥੇ ਰੁਝੇ ਚੌਹਾਰੇ ਰੋਸ਼ਨਪੁਰਾ 'ਤੇ ਲਗਾਇਆ ਗਿਆ ਹੈ। ਜਦੋਂ ਕਿ ਹੋਰ ਰਚਨਾਵਾਂ 'ਚ ਗਿਟਾਰ, ਕੋਰੋਨਾ ਵਾਇਰਸ ਦੀ ਥੀਮ ਅਤੇ ਭੋਪਾਲ ਨਗਰ ਨਿਗਮ ਦਾ ਲੋਗੋ ਵੀ ਸ਼ਾਮਲ ਹੈ। ਦੇਸ਼ਪਾਂਡੇ ਨੇ ਕਿਹਾ ਕਿ ਭੋਪਾਲ ਦੇ ਮਨੁੱਖੀ ਮਿਊਜ਼ੀਅਮ ਅਤੇ ਉਜੈਨ ਦੇ ਤ੍ਰਿਵੇਣੀ ਮਿਊਜ਼ੀਅਮ 'ਚ ਵੀ ਸਮੂਹ ਨੇ ਕੰਮ ਕੀਤਾ ਹੈ ਪਰ ਉੱਥੇ ਤਾਜ਼ੀ ਸਮੱਗਰੀ ਨਾਲ ਕੰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਮੂਹ ਵਲੋਂ ਭੋਪਾਲ ਸਥਿਤ ਰਾਜ ਸਕੱਤਰੇਤ ਭਵਨ ਦੀ ਐਨੇਕਸੀ 'ਚ ਬਾਘ ਪ੍ਰਿੰਟ ਦੇ ਪੈਨਲ ਅਤੇ ਮਹਾਨ ਗਾਇਕ ਕਿਸ਼ੋਰ ਕੁਮਾਰ ਅਤੇ ਬਾਂਧਵਗੜ੍ਹ ਦੇ ਜੰਗਲ ਦੇ ਚਿੱਤਰ ਵੀ ਬਣਾਏ ਗਏ ਹਨ।