ਲਘੂ ਕਲਾਕਾਰ ਨੇ ‘ਸੁਰਾਂ ਦੀ ਮਲਿਕਾ’ ਲਤਾ ਦੀਦੀ ਨੂੰ ਅਨੋਖੇ ਢੰਗ ਨਾਲ ਦਿੱਤੀ ਸ਼ਰਧਾਂਜਲੀ

Saturday, Feb 12, 2022 - 12:55 PM (IST)

ਲਘੂ ਕਲਾਕਾਰ ਨੇ ‘ਸੁਰਾਂ ਦੀ ਮਲਿਕਾ’ ਲਤਾ ਦੀਦੀ ਨੂੰ ਅਨੋਖੇ ਢੰਗ ਨਾਲ ਦਿੱਤੀ ਸ਼ਰਧਾਂਜਲੀ

ਭੁਵਨੇਸ਼ਵਰ- ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਅੱਜ ਭਾਵੇਂ ਵੀ ਸਾਡੇ ਦਰਮਿਆਨ ਨਹੀਂ ਰਹੀ ਪਰ ਉਨ੍ਹਾਂ ਦੀਆਂ ਯਾਦਾਂ ਹਮੇਸ਼ਾ ਯਾਦ ਰਹਿਣਗੀਆਂ। ਬੀਤੀ 6 ਫਰਵਰੀ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਣ ਵਾਲੀ ਲਤਾ ਦੀ ਸੁਰੀਲੀ ਆਵਾਜ਼ ਅਤੇ ਖੂਬਸੂਰਤ ਗੀਤ ਲੋਕਾਂ ਦੇ ਦਿਲਾਂ ’ਚ ਹਮੇਸ਼ਾ ਜ਼ਿੰਦਾ ਰਹਿਣਗੇ। ਲਤਾ ਜੀ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਵੱਖ-ਵੱਖ ਢੰਗ ਨਾਲ ਸ਼ਰਧਾਂਜਲੀ ਭੇਟ ਕਰ ਰਹੇ ਹਨ। 

PunjabKesari

ਭੁਵਨੇਸ਼ਵਰ ਸਥਿਤ ਇਕ ਲਘੂ ਕਲਾਕਾਰ ਨੇ ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਨੂੰ ਵੱਖਰੇ ਢੰਗ ਨਾਲ ਸ਼ਰਧਾਂਜਲੀ ਦਿੱਤੀ। ਇਸ ਕਲਾਕਾਰ ਦਾ ਨਾਂ ਐੱਲ. ਈਸ਼ਵਰ ਰਾਵ ਹੈ। ਈਸ਼ਵਰ ਨੇ ਲਤਾ ਜੀ ਨੂੰ ਸ਼ਰਧਾਂਜਲੀ ਦੇ ਰੂਪ ’ਚ ਇਕ ਕੱਚ ਦੀ ਬੋਤਲ ਦੇ ਅੰਦਰ ਇਕ ਫੋਟੋ ਫਰੇਮ ਬਣਾਇਆ। ਉਨ੍ਹਾਂ ਨੇ ਦੱਸਿਆ ਕਿ ਇਸ ਫੋਟੋ ਫਰੇਮ ਨੂੰ ਬਣਾਉਣ ਲਈ ਮੈਂ ਇਕ ਕੱਚ ਦਾ ਟੁਕੜਾ, ਪੇਪਰ ਅਤੇ ਸਿਤਾਰ ਦਾ ਇਸਤੇਮਾਲ ਕੀਤਾ ਹੈ। ਫੋਟੋ ਫਰੇਮ ਦਾ ਆਧਾਰ ਬਣਾਉਣਾ, ਫੋਟੋ ਚਿਪਕਾਉਣਾ ਅਤੇ ਬੋਤਲ ਦੇ ਅੰਦਰ ਠੀਕ ਕਰਨ ’ਚ ਮੈਨੂੰ 4 ਦਿਨ ਦਾ ਸਮਾਂ ਲੱਗਾ।

PunjabKesari

ਦੱਸ ਦੇਈਏ ਕਿ 6 ਫਰਵਰੀ ਨੂੰ 92 ਸਾਲ ਦੀ ਉਮਰ ’ਚ ਲਤਾ ਮੰਗੇਸ਼ਕਰ ਨੇ ਆਖਰੀ ਸਾਹ ਲਿਆ। ਲਤਾ ਦੀਦੀ ਦੀ ਆਵਾਜ਼ ਹੀ ਉਨ੍ਹਾਂ ਦੀ ਪਹਿਚਾਣ ਬਣੀ। ਸੁਰੀਲੇ ਗੀਤਾਂ ਜ਼ਰੀਏ ਸੰਗੀਤ ਪ੍ਰੇਮੀਆਂ ਦੇ ਦਿਲਾਂ ’ਚ ਲਤਾ ਦੀਦੀ ਹਮੇਸ਼ਾ ਅਮਰ ਰਹੇਗੀ। ਉਨ੍ਹਾਂ ਨੇ ਹਰ ਮਨੁੱਖ ਦੀ ਹਰ ਭਾਵਨਾ ਨੂੰ ਆਪਣੀ ਆਵਾਜ਼ ਜ਼ਰੀਏ ਸੰਗੀਤ ਪ੍ਰੇਮੀਆਂ ਦੇ ਦਿਲਾਂ ਤੱਕ ਪਹੁੰਚਾਇਆ। ਲਤਾ ਜੀ ਨੂੰ ਕੋਰੋਨਾ ਹੋ ਗਿਆ ਸੀ ਅਤੇ ਕਰੀਬ 28 ਦਿਨਾਂ ਤੱਕ ਮੁੰਬਈ ਦੇ ਬ੍ਰੀਚ ਕ੍ਰੈਂਡੀ ਹਸਪਤਾਲ ’ਚ ਦਾਖ਼ਲ ਰਹੀ। ਉਨ੍ਹਾਂ ਨੂੰ ਆਈ. ਸੀ. ਯੂ. ’ਚ ਰੱਖਿਆ ਗਿਆ ਸੀ। ਸਿਹਤ ਜ਼ਿਆਦਾ ਖਰਾਬ ਹੋ ਕਾਰਨ ਲਤਾ ਦੀਦੀ ਨੇ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ।


author

Tanu

Content Editor

Related News