ਧਾਰਾ 370 ਹੱਟਣ ਪਿੱਛੋਂ ਜੰਮੂ-ਕਸ਼ਮੀਰ ''ਚ ਇਤਿਹਾਸ ਦੇ ਸਭ ਤੋਂ ਵੱਡੇ ਨਿਵੇਸ਼ ਨੇ ਫੜਿਆ ਜ਼ੋਰ
Friday, Nov 22, 2019 - 12:01 PM (IST)
ਸ਼੍ਰੀਨਗਰ— ਧਾਰਾ-370 ਹਟਣ ਤੋਂ ਬਾਅਦ ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਚੁਕੇ ਜੰਮੂ-ਕਸ਼ਮੀਰ 'ਚ ਵੱਡੇ ਉਦਯੋਗਪਤੀਆਂ ਨੇ ਨਿਵੇਸ਼ ਦੀ ਇੱਛਾ ਜ਼ਾਹਰ ਕੀਤੀ ਹੈ। ਜੰਮੂ-ਕਸ਼ਮੀਰ ਸਟੇਟ ਇੰਡਸਟਰੀਅਲ ਡੈਵਲਪਮੈਂਟ ਕਾਰਪੋਰੇਸ਼ਨ (ਸਿਡਕੋ) ਨੂੰ 43 ਕੰਪਨੀਆਂ ਨੇ 60 ਥਾਂਵਾਂ 'ਤੇ ਉਦਯੋਗ ਸਥਾਪਤ ਕਰਨ ਲਈ ਲਿਖਤੀ ਅਰਜ਼ੀ ਦਿੱਤੀ ਹੈ। ਇਨ੍ਹਾਂ 'ਚੋਂ ਕੁਝ ਕੰਪਨੀਆਂ ਦੇ ਪ੍ਰਤੀਨਿਧੀ-ਮੁਆਇਨਾ ਵੀ ਕਰ ਚੁਕੇ ਹਨ, ਜਿੱਥੇ ਉਹ ਉਦਯੋਗ ਲਗਾਉਣਾ ਚਾਹੁੰਦੇ ਹਨ। ਸਿਡਕੋ ਦੇ ਐੱਮ.ਡੀ. ਰਵਿੰਦਰ ਕੁਮਾਰ ਨੇ ਦੱਸਿਆ ਕਿ ਜਲਦ ਹੀ ਇਨ੍ਹਾਂ ਕੰਪਨੀਆਂ ਦੇ ਮੁਖੀ ਜੰਮੂ-ਕਸ਼ਮੀਰ ਦਾ ਦੌਰਾ ਕਰਨਗੇ। ਉਸ ਤੋਂ ਬਾਅਦ ਇਨਵੈਸਟਰ ਸਮਿਟ ਦੀ ਤਾਰੀਕ ਤੈਅ ਕੀਤੀ ਜਾਵੇਗੀ। ਰਵਿੰਦਰ ਕੁਮਾਰ ਨੇ ਦੱਸਿਆ ਕਿ 43 ਕੰਪਨੀਆਂ ਨੇ 13,700 ਕਰੋੜ ਦੇ ਨਿਵੇਸ਼ ਦੀ ਇੱਛਾ ਜ਼ਾਹਰ ਕੀਤੀ ਹੈ। ਇਹ ਕੰਪਨੀਆਂ ਆਈ.ਟੀ., ਨਿਰਮਾਣ, ਹੈਲਥਕੇਅਰ, ਐਜ਼ੂਕੇਸ਼ਨ, ਹਸਪਤਾਲ ਵਰਗੇ 10 ਸੈਕਟਰਾਂ ਦੀਆਂ ਹਨ।
ਦੁਬਈ ਦੀ ਵੱਡੀ ਕੰਪਨੀ ਨੇ ਵੀ ਦਿੱਤਾ ਨਿਵੇਸ਼ ਦਾ ਪ੍ਰਸਤਾਵ
70 ਹਜ਼ਾਰ ਕਰੋੜ ਰੁਪਏ ਦੇ ਟਰਨਓਵਰ ਵਾਲੀ ਡਾਲਮੀਆ ਸੀਮੈਂਟਸ ਅਤੇ ਕੋਲਕਾਤਾ ਬੇਸਟ ਸ਼੍ਰੀ ਸੀਮੈਂਟ ਘਾਟੀ 'ਚ ਪਲਾਂਟ ਲਗਾਉਣਾ ਚਾਹੁੰਦੀ ਹੈ। ਇੰਡੀਅਨ ਸਕੂਲ ਆਪ ਬਿਜ਼ਨੈੱਸ ਇੱਥੇ ਕੈਂਪਸ ਖੋਲ੍ਹਣ ਦੀ ਇਛੁੱਕ ਹੈ। ਦੂਜੇ ਪਾਸੇ ਦੁਬਈ ਦੀ ਵੱਡੀ ਕੰਪਨੀ ਲੁਲੁ ਗਰੁੱਪ ਨੇ ਵੀ ਨਿਵੇਸ਼ ਦਾ ਪ੍ਰਸਤਾਵ ਦਿੱਤਾ ਹੈ।
ਸੁਰੱਖਿਆ ਕਾਰਨਾਂ ਕਰ ਕੇ ਨਹੀਂ ਦੱਸੀ ਤਾਰੀਕ
ਸਿਡਕੋ ਦੇ ਐੱਮ.ਡੀ. ਰਵਿੰਦਰ ਕੁਮਾਰ ਨੇ ਦੱਸਿਆ,''ਅਸੀਂ ਇਛੁੱਕ ਕੰਪਨੀਆਂ ਨੂੰ ਪੂਰੀ ਪ੍ਰਾਜੈਕਟ ਰਿਪੋਰਟ ਦੇ ਨਾਲ ਬੁਲਾਇਆ ਹੈ। ਸੁਰੱਖਿਆ ਕਾਰਨਾਂ ਕਰ ਕੇ ਤਾਰੀਕ ਨਹੀਂ ਦੱਸੀ ਜਾ ਸਕਦੀ ਪਰ ਤੈਅ ਹੈ ਕਿ ਕੰਪਨੀਆਂ ਦੇ ਪ੍ਰਮੁੱਖ ਕਸ਼ਮੀਰ ਆਉਣਗੇ।