ਧਾਰਾ 370 ਰੱਦ: ਲੱਦਾਖ ਦੇ ਸ਼ੀਆ ਭਾਈਚਾਰੇ ਨੂੰ ਮਿਲੀ ਧਾਰਮਿਕ ਆਜ਼ਾਦੀ

08/13/2020 1:52:07 PM

ਲੱਦਾਖ— ਧਾਰਮਿਕ ਆਜ਼ਾਦੀ ਅਤੇ ਬਰਾਬਰ ਦਾ ਅਧਿਕਾਰ ਲੱਦਾਖ ਵਿਚ ਰਹਿਣ ਵਾਲੇ ਸ਼ੀਆ ਭਾਈਚਾਰੇ ਲਈ ਹੁਣ ਸ਼ਰਤਾਂ ਨਹੀਂ ਹਨ। ਦਰਅਸਲ ਧਾਰਾ 370 ਰੱਦ ਕੀਤੇ ਜਾਣ ਅਤੇ ਜੰਮੂ-ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਵੰਡਣ ਮਗਰੋਂ ਸ਼ੀਆ ਭਾਈਚਾਰੇ ਦੇ ਲੋਕ ਹੁਣ ਆਪਣੇ ਧਰਮ ਦਾ ਪਾਲਣ ਕਰਨ 'ਚ ਸਮਰੱਥ ਹਨ। ਉਹ ਹੁਣ ਦੇਸ਼ ਦੇ ਨਾਗਰਿਕਾਂ ਵਾਂਗ ਬਰਾਬਰ ਅਧਿਕਾਰ ਪ੍ਰਾਪਤ ਕਰਨ, ਸਿੱਖਿਆ ਦੇ ਨਵੇਂ ਰਾਹ ਖੁੱਲ੍ਹਣ ਅਤੇ ਵਿਕਾਸ ਨੂੰ ਹੁਲਾਰਾ ਦੇਣ ਯੋਗ ਹਨ। ਸਾਲ 2019 ਵਿਚ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵੰਡਣੇ ਜਾਣ ਤੋਂ ਪਹਿਲਾਂ ਜੰਮੂ-ਕਸ਼ਮੀਰ ਵਿਚ ਲੱਦਾਖ ਦੇ ਸ਼ੀਆ ਘੱਟ ਗਿਣਤੀ ਵਿਚ ਸਨ।

ਓਧਰ ਲੇਹ ਦੇ ਸ਼ੀਆ ਭਾਈਚਾਰੇ ਦੇ ਪ੍ਰਧਾਨ ਅਸ਼ਰਫ ਅਲੀ ਬਾਚਾ ਨੇ ਕਿਹਾ ਕਿ ਭਾਰਤੀ ਸੰਵਿਧਾਨ ਉਨ੍ਹਾਂ ਨੂੰ ਸਾਰੇ ਦੇਸ਼ ਵਿਚ ਪੂਰੀ ਧਾਰਮਿਕ ਆਜ਼ਾਦੀ ਦਿੰਦਾ ਹੈ। ਲੱਦਾਖ 'ਚ ਵੀ ਅਸੀਂ ਇਸ ਤਰ੍ਹਾਂ ਦੀ ਆਜ਼ਾਦੀ ਮਾਣਦੇ ਹਾਂ ਅਤੇ ਸਾਨੂੰ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਲੱਦਾਖ 'ਚ ਲੋਕ ਆਜ਼ਾਦੀ ਨਾਲ ਆਪਣੇ ਸਾਰੇ ਤਿਉਹਾਰਾਂ ਨੂੰ ਰੀਤੀ-ਰਿਵਾਜਾਂ ਮੁਤਾਬਕ ਮਨਾਉਂਦੇ ਹਨ। ਕਾਰਗਿਲ ਜੋ ਲੇਹ ਮਗਰੋਂ ਲੱਦਾਖ 'ਚ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ, ਉਸ 'ਚ ਸ਼ੀਆ ਦੀ ਆਬਾਦੀ 80 ਫੀਸਦੀ ਹੈ। 

ਕਾਰਗਿਲ 'ਚ ਸ਼ੀਆ ਭਾਈਚਾਰੇ ਨਾਲ ਸੰਬੰਧਤ ਇਕ ਸਮਾਜ ਸੇਵੀ ਮੁਹੰਮਦ ਸੁਭਾਨ ਜਾਫਰੀ ਨੇ ਕਿਹਾ ਕਿ ਉਨ੍ਹਾਂ ਦਾ ਭਾਈਚਾਰਾ ਧਰਮ ਮੁਤਾਬਕ ਰੀਤੀ-ਰਿਵਾਜ ਮਨਾਉਂਦਾ ਹੈ। ਭਾਰਤ 'ਚ ਖ਼ਾਸ ਕਰ ਕੇ ਕਾਰਗਿਲ 'ਚ ਸਾਨੂੰ ਪੂਰੀ ਆਜ਼ਾਦੀ ਹੈ। ਅਸੀਂ ਆਪਣੀਆਂ ਰਸਮਾਂ ਮੁਤਾਬਕ ਨਮਾਜ਼ ਅਤੇ ਪ੍ਰਾਰਥਨਾ ਕਰਦੇ ਹਾਂ। ਅਸੀਂ ਖੁਸ਼ਕਿਸਮਤ ਮਹਿਸੂਸ ਕਰਦੇ ਹਾਂ ਕਿ ਅਸੀਂ ਭਾਰਤ ਦੇ ਕਾਰਗਿਲ 'ਚ ਪੈਦਾ ਹੋਏ ਹਾਂ ਅਤੇ ਇੱਥੇ ਰਹਿ ਰਹੇ ਹਾਂ। ਕਾਰਗਿਲ 'ਚ ਸ਼ੀਆ ਭਾਈਚਾਰੇ ਦੇ ਇਕ ਸੀਨੀਅਰ ਨਾਗਰਿਕ ਮੁਹੰਮਦ ਸ਼ਫੀ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਕਿਸੀ ਪਾਬੰਦੀ ਦਾ ਸਾਹਮਣਾ ਨਹੀਂ ਕੀਤਾ ਹੈ। ਭਾਰਤ ਵਿਚ ਅਸੀਂ ਆਜ਼ਾਦੀ ਨਾਲ ਰਹੇ ਹਾਂ। ਅਸੀਂ ਬਿਨਾਂ ਕਿਸੇ ਸਮੱਸਿਆ ਦੇ ਸਾਰੇ ਸ਼ੀਆ ਤਿਉਹਾਰ ਅਤੇ ਸੰਸਕਾਰ ਬਿਨਾਂ ਕਿਸੇ ਮੁਸ਼ਕਲ ਦੇ ਕਰਦੇ ਹਾਂ।


Tanu

Content Editor

Related News