ਆਰਤੀ ਬਣੀ ਆਰਮਡ ਫੋਰਸਿਜ਼ ਮੈਡੀਕਲ ਸੇਵਾਵਾਂ ਦੀ ਪਹਿਲੀ ਮਹਿਲਾ ਡਾਇਰੈਕਟਰ ਜਨਰਲ

Wednesday, Oct 02, 2024 - 11:12 AM (IST)

ਨਵੀਂ ਦਿੱਲੀ (ਭਾਸ਼ਾ)- ਸਰਜਨ ਵਾਈਸ ਐਡਮਿਰਲ ਆਰਤੀ ਸਰੀਨ ਨੇ ਮੰਗਲਵਾਰ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ (ਏ. ਐੱਫ. ਐੱਮ. ਐੱਸ.) ਦੇ ਡਾਇਰੈਕਟਰ ਜਨਰਲ ਵਜੋਂ ਅਹੁਦਾ ਸੰਭਾਲ ਲਿਆ। ਇਹ ਅਹੁਦਾ ਸੰਭਾਲਣ ਵਾਲੀ ਉਹ ਪਹਿਲੀ ਮਹਿਲਾ ਅਧਿਕਾਰੀ ਹੈ। ਰੱਖਿਆ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ ਹੈ। ਏ. ਐੱਫ. ਐੱਮ. ਐੱਸ. ਦਾ ਡਾਇਰੈਕਟਰ ਜਨਰਲ ਹਥਿਆਰਬੰਦ ਫੋਰਸਾਂ ਨਾਲ ਸਬੰਧਤ ਸਮੁੱਚੇ ਮੈਡੀਕਲ ਨੀਤੀ ਮਾਮਲਿਆਂ ਲਈ ਰੱਖਿਆ ਮੰਤਰਾਲਾ ਕੋਲ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੁੰਦਾ ਹੈ।

ਰੱਖਿਆ ਮੰਤਰਾਲਾ ਦੀ ਰਿਲੀਜ਼ ਅਨੁਸਾਰ ਨਵਾਂ ਅਹੁਦਾ ਸੰਭਾਲਣ ਤੋਂ ਪਹਿਲਾਂ ਆਰਤੀ ਨੇ ਡੀ. ਜੀ. ਮੈਡੀਕਲ ਸੇਵਾਵਾਂ (ਨੇਵੀ), ਡੀ. ਜੀ. ਮੈਡੀਕਲ ਸੇਵਾਵਾਂ (ਏਅਰ ਫੋਰਸ) ਅਤੇ ਆਰਮਡ ਫੋਰਸਿਜ਼ ਮੈਡੀਕਲ ਕਾਲਜ ਪੁਣੇ ਦੇ ਡਾਇਰੈਕਟਰ ਤੇ ਕਮਾਂਡੈਂਟ ਦੇ ਵੱਕਾਰੀ ਅਹੁਦਿਆਂ ’ਤੇ ਕੰਮ ਕੀਤਾ ਹੈ। ਉਹ ਏ.ਐੱਫ.ਐੱਮ.ਐੱਸ. ਪੁਣੇ ਦੀ ਸਾਬਕਾ ਵਿਦਿਆਰਣ ਹੈ। ਉਹ ਦਸੰਬਰ 1985 ’ਚ ਆਰਮਡ ਫੋਰਸਿਜ਼ ਮੈਡੀਕਲ ਸੇਵਾਵਾਂ ’ਚ ਸ਼ਾਮਲ ਹੋਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News