ਅਰਸ਼ ਡੱਲਾ ਦੇ ਨੈੱਟਵਰਕ ’ਤੇ ਨਕੇਲ ਲਈ ਛਾਪੇਮਾਰੀ

Tuesday, Aug 25, 2026 - 12:12 PM (IST)

ਅਰਸ਼ ਡੱਲਾ ਦੇ ਨੈੱਟਵਰਕ ’ਤੇ ਨਕੇਲ ਲਈ ਛਾਪੇਮਾਰੀ

ਨਵੀਂ ਦਿੱਲੀ (ਏਜੰਸੀ)- ਖਾਲਿਸਤਾਨ ਸਮਰਥਕ ਅੱਤਵਾਦੀ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਦੇ ਅੰਤਰਰਾਸ਼ਟਰੀ ਨਾਰਕੋ-ਟੈਰਰ ਮਾਡਿਊਲ ਦਾ ਪਰਦਾਫਾਸ਼ ਕਰਨ ਤੋਂ ਬਾਅਦ ਕ੍ਰਾਈਮ ਬ੍ਰਾਂਚ ਨੇ ਦਿੱਲੀ-ਐੱਨ.ਸੀ.ਆਰ. ਤੋਂ ਲੈ ਕੇ ਪੰਜਾਬ ਤੱਕ ਛਾਪੇਮਾਰੀ ਕੀਤੀ। ਕੋਰੀਅਰ ਰਾਹੀਂ ਅਫ਼ੀਮ ਭੇਜਣ ਅਤੇ ਉਸ ਦੇ ਬਦਲੇ ਸਰਹੱਦ ਪਾਰੋਂ ਹਥਿਆਰ ਮੰਗਵਾਉਣ ਵਾਲੇ ਇਸ ਖਤਰਨਾਕ ਗਿਰੋਹ ਦੇ ਬਚੇ ਹੋਏ ਗੁਰਗਿਆਂ ਨੂੰ ਦਬੋਚਣ ਲਈ ਪੁਲਸ ਨੇ ਬੇਹੱਦ ਹਮਲਾਵਰ ਰੁਖ ਅਪਣਾਇਆ ਹੋਇਆ ਹੈ।

ਕੈਨੇਡਾ ਦੇ ਗੁਰਗਿਆਂ ਨਾਲ ਸੰਪਰਕ ਰੱਖਣ ਵਾਲੇ ਰਾਡਾਰ ’ਤੇ

ਕ੍ਰਾਈਮ ਬ੍ਰਾਂਚ ਹੁਣ ਉਨ੍ਹਾਂ ਲੋਕਾਂ ’ਤੇ ਸ਼ਿਕੰਜਾ ਕੱਸ ਰਹੀ ਹੈ ਜਿਨ੍ਹਾਂ ਨੇ ਇਸ ਗਿਰੋਹ ਦੇ ਫੜੇ ਗਏ 4 ਮੁੱਖ ਮੁਲਜ਼ਮਾਂ ਸਿਮਰਨਜੀਤ, ਹਰਦੀਪ, ਯਾਦਵਿੰਦਰ ਅਤੇ ਜੀਵਨ ਨੂੰ ਫਰਜ਼ੀ ਬੈਂਕ ਖਾਤੇ ਅਤੇ ਹੋਰ ਮਦਦ ਮੁਹੱਈਆ ਕਰਵਾਈ ਸੀ। ਇਸ ਤੋਂ ਇਲਾਵਾ ਕੈਨੇਡਾ ’ਚ ਬੈਠੇ ਡੱਲਾ ਨੈੱਟਵਰਕ ਦੇ ਗੁਰਗਿਆਂ ਦੇ ਸੰਪਰਕ ’ਚ ਰਹਿਣ ਵਾਲਿਆਂ ’ਤੇ ਵੀ ਪੁਲਸ ਦੀ ਤਿੱਖੀ ਨਜ਼ਰ ਹੈ। ਪੁਲਸ ਦੀ ਤਕਨੀਕੀ ਜਾਂਚ ਟੀਮ ਇਸ ਸਮੇਂ ਕਈ ਅਜਿਹੇ ਮੋਬਾਈਲ ਨੰਬਰਾਂ ਅਤੇ ਆਈ. ਪੀ. ਐਡਰੈੱਸ ਨੂੰ ਖੰਗਾਲ ਰਹੀ ਹੈ, ਜਿਨ੍ਹਾਂ ’ਤੇ ਪਿਛਲੇ ਕੁਝ ਮਹੀਨਿਆਂ ’ਚ ਕੈਨੇਡਾ ਤੋਂ ਲਗਾਤਾਰ ਕਾਲ ਜਾਂ ਇਨਕ੍ਰਿਪਟਡ ਮੈਸੇਜ ਆਏ ਹਨ।

ਕੁਝ ਹੋਰ ਡਿਸਪੈਚਰ ਲੁਕੇ ਹੋਣ ਦਾ ਖਦਸ਼ਾ

ਪੁਲਸ ਨੂੰ ਖਦਸ਼ਾ ਹੈ ਕਿ ਗਿਰੋਹ ਦੇ ਕੁਝ ਹੋਰ ਡਿਸਪੈਚਰ ਅਤੇ ਪੈਕਰਜ਼ ਅਜੇ ਵੀ ਲੁਕੇ ਹੋਏ ਹਨ, ਜੋ ਨਾਂ ਬਦਲ ਕੇ ਕੋਰੀਅਰ ਕੰਪਨੀਆਂ ਰਾਹੀਂ ਇਸ ਕਾਲੇ ਕਾਰੋਬਾਰ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ’ਚ ਹਨ। ਪੁਲਸ ਦਾ ਕਹਿਣਾ ਹੈ ਕਿ ਇਸ ਤਲਾਸ਼ੀ ਮੁਹਿੰਮ ਤੋਂ ਬਾਅਦ ਛੇਤੀ ਹੀ ਕੁਝ ਹੋਰ ਵੱਡੀਆਂ ਗ੍ਰਿਫ਼ਤਾਰੀਆਂ ਅਤੇ ਵਿੱਤੀ ਜਾਇਦਾਦਾਂ ਦੀ ਜ਼ਬਤੀ ਹੋ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News