''ਹਰ FIR ਮੇਰੇ ਲਈ ਇਕ ''ਮੈਡਲ''..!'' ਪ੍ਰਦਰਸ਼ਨਾਂ ''ਚ FIR ਦਰਜ ਹੋਣ ''ਤੇ ਰਾਹੁਲ ਗਾਂਧੀ ਦਾ ਵੱਡਾ ਬਿਆਨ
Wednesday, Oct 07, 2026 - 05:47 PM (IST)
ਨਵੀਂ ਦਿੱਲੀ (ਏਜੰਸੀ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਖ਼ਿਲਾਫ਼ ਦਰਜ ਹਰ ਐੱਫਆਈਆਰ ਉਨ੍ਹਾਂ ਲਈ ਇਕ 'ਮੈਡਲ' ਹੈ ਅਤੇ ਸੰਵਿਧਾਨ ਦੀ ਰੱਖਿਆ ਲਈ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ। ਪ੍ਰਦਰਸ਼ਨਾਂ ਵਿਚਾਲੇ ਰਾਹੁਲ ਗਾਂਧੀ ਦਾ ਇਹ ਬਿਆਨ ਸਾਹਮਣੇ ਆਇਆ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਫਿਲਹਾਲ ਉਨ੍ਹਾਂ ਖ਼ਿਲਾਫ਼ 45 ਐੱਫਆਈਆਰ ਦਰਜ ਹਨ ਅਤੇ ਉਨ੍ਹਾਂ ਦਾ ਟੀਚਾ ਇਸ ਗਿਣਤੀ ਦੇ 100 ਤੱਕ ਪਹੁੰਚਣ ਦਾ ਹੈ। ਰਾਹੁਲ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਹਰ ਐੱਫਆਈਆਰ ਮੇਰੇ ਲਈ ਇਕ ਮੈਡਲ ਹੈ।'' ਉਨ੍ਹਾਂ ਕਿਹਾ,''ਅਜੇ 45 ਹਨ, ਮੇਰਾ ਟੀਚਾ 100 ਹੈ- ਉਦੋਂ ਵੀ ਸੰਵਿਧਾਨ ਦੀ ਰੱਖਿਆ ਲਈ ਲੜਦੇ ਰਹਾਂਗੇ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
