ਪੀ. ਐੱਮ. ਰਿਹਾਇਸ਼ ਤੱਕ ਪਹੁੰਚਿਆ ਕੋਰੋਨਾ, BSF ਜਵਾਨ ਪਾਜ਼ੇਟਿਵ
Friday, May 29, 2020 - 08:37 PM (IST)

ਸੋਨੀਪਤ (ਬਿਊਰੋ)- ਦੇਸ਼ 'ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਨੇ ਹੁਣ ਪੀ. ਐੱਮ. ਦੀ ਰਿਹਾਇਸ਼ ਤੱਕ ਵੀ ਦਸਤਕ ਦੇ ਦਿੱਤੀ ਹੈ। ਸੋਨੀਪਤ 'ਚ ਬੀ. ਐੱਸ. ਐੱਫ. ਦਾ ਇਕ ਜਵਾਨ ਕੋਰੋਨਾ ਪਾਜ਼ੇਟਿਵ ਮਿਲਿਆ ਹੈ ਜੋ ਦਿੱਲੀ ਦੇ ਮੋਤੀਬਾਗ 'ਚ ਤਾਇਨਾਤ ਹੈ ਤੇ ਫਿਲਹਾਲ ਪ੍ਰਧਾਨ ਮੰਤਰੀ ਰਿਹਾਇਸ਼ 'ਤੇ ਉਸਦੀ ਡਿਊਟੀ ਸੀ। 5 ਦਿਨ ਪਹਿਲਾਂ ਹੀ ਜਵਾਨ ਸੋਨੀਪਤ ਆਪਣੇ ਘਰ ਆਇਆ ਸੀ। ਕੋਰੋਨਾ ਦੇ ਲੱਛਣ ਦਿਖੇ ਤਾਂ ਉਸਨੇ ਟੈਸਟ ਕਰਵਾਇਆ ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਰਿਪੋਰਟ ਪਾਜ਼ੇਟਿਵ ਪਾਈ ਗਈ।