ਬਜ਼ੁਰਗ ਦੇ ਪੈਰ ਵੱਢ ਕੇ ਚਾਂਦੀ ਦੇ ਕੜੇ ਲੁੱਟਣ ਵਾਲਾ ਗ੍ਰਿਫ਼ਤਾਰ, ਬੀਬੀ ਦੀ ਮੌਤ

Tuesday, Oct 11, 2022 - 06:17 PM (IST)

ਬਜ਼ੁਰਗ ਦੇ ਪੈਰ ਵੱਢ ਕੇ ਚਾਂਦੀ ਦੇ ਕੜੇ ਲੁੱਟਣ ਵਾਲਾ ਗ੍ਰਿਫ਼ਤਾਰ, ਬੀਬੀ ਦੀ ਮੌਤ

ਜੈਪੁਰ (ਭਾਸ਼ਾ)- ਜੈਪੁਰ ਪੁਲਸ ਨੇ ਐਤਵਾਰ ਸਵੇਰੇ ਸ਼ਹਿਰ ਦੇ ਗਲਟਾ ਗੇਟ ਥਾਣਾ ਖੇਤਰ 'ਚ 108 ਸਾਲਾ ਬੀਬੀ ਦੇ ਪੈਰ ਵੱਢ ਕੇ ਚਾਂਦੀ ਦੇ ਕੜੇ ਲੁੱਟਣ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਸਟੇਸ਼ਨ ਅਧਿਕਾਰੀ ਮੁਕੇਸ਼ ਖਰੜੀਆ ਨੇ ਮੰਗਲਵਾਰ ਨੂੰ ਦੱਸਿਆ ਕਿ ਦੋਸ਼ੀ ਪ੍ਰਕਾਸ਼ ਪ੍ਰਜਾਪਤ (27) ਨੂੰ ਸੋਮਵਾਰ ਰਾਤ ਜਮਵਰਮਗੜ੍ਹ ਦੇ ਟੋਡਾ ਮੀਨਾ (ਜੈਪੁਰ) ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਲੁੱਟੇ ਗਏ ਕੜੇ ਬਰਾਮਦ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਐਤਵਾਰ ਸਵੇਰੇ ਮੁਲਜ਼ਮਾਂ ਨੇ ਮੀਨਾ ਕਾਲੋਨੀ ਦੀ ਰਹਿਣ ਵਾਲੀ 108 ਸਾਲਾ ਜਮੁਨਾ ਦੇਵੀ ਦੇ ਪੈਰ ਤੇਜ਼ਧਾਰ ਹਥਿਆਰ ਨਾਲ ਵੱਢ ਕੇ ਚਾਂਦੀ ਦੇ ਕੜੇ ਲੁੱਟ ਲਏ।

ਇਹ ਵੀ ਪੜ੍ਹੋ : ਬਦਮਾਸ਼ਾਂ ਨੇ 108 ਸਾਲਾ ਬਜ਼ੁਰਗ ਬੀਬੀ ਦੇ ਪੈਰ ਵੱਢ ਕੇ ਚਾਂਦੀ ਦੇ ਕੜੇ ਲੁੱਟੇ

ਉਨ੍ਹਾਂ ਦੱਸਿਆ ਕਿ ਗੰਭੀਰ ਰੂਪ ਨਾਲ ਜ਼ਖ਼ਮੀ ਜਮੁਨਾ ਦੇਵੀ ਦੀ ਮੰਗਲਵਾਰ ਦੁਪਹਿਰ ਇਕ ਵਜੇ ਜੈਪੁਰ ਦੇ ਸਵਾਈ ਮਾਨਸਿੰਘ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਦੋਸ਼ੀ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 407, 397, 452, 302 ਅਤੇ 4/25 ਹਥਿਆਰ ਕਾਨੂੰਨ ਦੇ ਅਧੀਨ ਮਾਮਲਾ ਦਰਜ ਕਰ ਕੇ ਜਾਂਚ ਅਤੇ ਦੋਸ਼ੀ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਥਾਣਾ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਬਜ਼ੁਰਗ ਬੀਬੀ ਦਾ ਪੁਰਾਣਾ ਕਿਰਾਏਦਾਰ ਸੀ। ਪੁਲਸ ਨੇਦੱਸਿਆ ਕਿ ਸ਼ੁਰੂਆਤੀ ਪੁੱਛ-ਗਿੱਛ 'ਚ ਦੋਸ਼ੀ ਨੇ ਦੱਸਿਆ ਕਿ ਕਰਜ਼ ਚੁਕਾਉਣ ਲਈ ਉਸ ਨੇ ਬਜ਼ੁਰਗ ਬੀਬੀ ਨਾਲ ਲੁੱਟਖੋਹ ਕੀਤੀ ਅਤੇ ਉਸ ਦੇ ਪੈਰ ਵੱਢ ਦਿੱਤੇ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News