ਆਖਰਕਾਰ ਜਾਗੀ ਦਿੱਲੀ ਪੁਲਸ, ਮਜਨੂੰ ਕਾ ਟਿੱਲਾ ਗੁਰਦੁਆਰਾ ''ਚੋਂ ਸਕੂਲ ''ਚ ਸ਼ਿਫਟ ਕੀਤੇ 210 ਲੋਕ

04/01/2020 3:00:26 PM

ਨਵੀਂ ਦਿੱਲੀ— ਦਿੱਲੀ ਦੇ ਨਿਜ਼ਾਮੂਦੀਨ ਸਥਿਤ ਤਬਲੀਗੀ ਜਮਾਤ ਦੇ ਮਰਕਜ਼ ਇਮਾਰਤ ਨੂੰ ਖਾਲੀ ਕਰ ਲਿਆ ਗਿਆ ਹੈ। ਦੱਸ ਦੇਈਏ ਕਿ ਇੱਥੋਂ 2361 ਲੋਕਾਂ ਨੂੰ 3 ਦਿਨਾਂ ਤਕ ਚਲੇ ਆਪਰੇਸ਼ਨ ਤੋਂ ਬਾਅਦ ਕੱਢਿਆ ਗਿਆ। ਇਸ ਦਰਮਿਆਨ ਦਿੱਲੀ ਪੁਲਸ ਨੇ ਦਿੱਲੀ ਸਥਿਤ ਮਜਨੂੰ ਕਾ ਟਿੱਲਾ ਗੁਰਦੁਆਰਾ 'ਚ ਫਸੇ ਲੱਗਭਗ 300 ਲੋਕਾਂ ਨੂੰ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਦਰਅਸਲ ਇਸ ਸਮੇਂ ਦੇਸ਼ 'ਚ ਕੋਰੋਨਾ ਤੇਜ਼ੀ ਨਾਲ ਆਪਣਾ ਪੈਰ ਪਸਾਰ ਰਿਹਾ ਹੈ, ਜਿਸ ਕਾਰਨ ਕਿਸੇ ਵੀ ਤਰ੍ਹਾਂ ਦਾ ਰਿਸਕ ਲੈਣਾ ਖਤਰੇ ਤੋਂ ਖਾਲੀ ਨਹੀਂ। ਮਰਕਜ਼ ਕੇਸ ਤੋਂ ਬਾਅਦ ਦਿੱਲੀ ਪੁਲਸ ਨੇ ਗੁਰਦੁਆਰੇ 'ਚ ਫਸੇ ਲੋਕਾਂ ਨੂੰ ਬਾਹਰ ਕੱਢਿਆ। 

PunjabKesari

ਦਿੱਲੀ ਦੇ ਮਜਨੂੰ ਕਾ ਟਿੱਲਾ 'ਚ 300 ਸਿੱਖ ਭਾਈਚਾਰੇ ਦੇ ਲੋਕਾਂ ਫਸੇ ਹਨ। ਇਨ੍ਹਾਂ 'ਚ ਕਈ ਵਿਦੇਸ਼ੀ ਵੀ ਸ਼ਾਮਲ ਹਨ। ਦਿੱਲੀ ਪੁਲਸ ਅਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਵਲੋਂ ਲੋਕਾਂ ਨੂੰ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਬੱਸਾਂ ਦੇ ਜ਼ਰੀਏ ਸਾਰਿਆਂ ਨੂੰ ਦਿੱਲੀ ਦੇ ਨਹਿਰੂ ਵਿਹਾਰ ਦੇ ਇਕ ਸਕੂਲ 'ਚ ਕਰੀਬ 210 ਲੋਕਾਂ ਸ਼ਿਫਟ ਕੀਤਾ ਗਿਆ ਹੈ। ਇਸੇ ਸਕੂਲ ਵਿਚ ਕੁਆਰੰਟੀਨ ਸੈਂਟਰ ਬਣਾਇਆ ਗਿਆ ਹੈ। ਦਰਅਸਲ ਲਾਕ ਡਾਊਨ ਦੀ ਵਜ੍ਹਾ ਕਰ ਕੇ ਇਹ ਸਾਰੇ ਲੋਕ ਵੱਖ-ਵੱਖ ਥਾਵਾਂ ਤੋਂ ਗੁਰਦੁਆਰਾ ਸਾਹਿਬ 'ਚ 28 ਮਾਰਚ ਤੋਂ ਫਸੇ ਹੋਏ ਸਨ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਨ੍ਹਾਂ ਸਾਰਿਆਂ ਨੂੰ ਖਾਣੇ ਤੋਂ ਲੈ ਕੇ ਠਹਿਰਣ ਤਕ ਦੀ ਸਹੂਲਤ ਦਿੱਤੀ ਗਈ ਸੀ। 

PunjabKesari

ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟਵੀਟ ਕਰ ਕੇ ਇਸ ਬਾਬਤ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਵਾਪਸ ਲੈ ਕੇ ਜਾਣ ਲਈ ਬੱਸਾਂ ਦੇਣ ਦੀ ਮੰਗ ਕੀਤੀ। ਇਸ ਦਰਮਿਆਨ ਉਨ੍ਹਾਂ ਨੇ ਗੁਰਦੁਆਰਾ ਅੰਦਰ ਲੋਕਾਂ ਦੀ ਭੀੜ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ। ਇਸ ਦਰਮਿਆਨ 31 ਮਾਰਚ ਨੂੰ ਸਿਰਸਾ ਨੇ ਇਕ ਨਵਾਂ ਟਵੀਟ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਨ੍ਹਾਂ ਲੋਕਾਂ ਦੀ ਮੈਡੀਕਲ ਜਾਂਚ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਸੀ ਕਿ ਇਨ੍ਹਾਂ ਲੋਕਾਂ 'ਚੋਂ ਕੁਝ 'ਚ ਖੰਘ ਅਤੇ ਬੁਖਾਰ ਵੀ ਹੈ।


Tanu

Content Editor

Related News