ਹਵਾਈ ਫੌਜ ਲਈ ਬਣਾਏ ਜਾਣਗੇ 16 ਤੇਜਸ ਜਹਾਜ਼
Friday, Feb 22, 2019 - 12:16 AM (IST)

ਬੇਂਗਲੁਰੂ–ਹਿੰਦੋਸਤਾਨ ਏਅਰੋਨਾਟਿਕਸ ਲਿਮਟਿਡ ਭਾਰਤੀ ਹਵਾਈ ਫੌਜ ਲਈ 16 ਤੇਜਸ ਜਹਾਜ਼ ਬਣਾਵੇਗੀ, ਨਾਲ ਹੀ ਉਸ ਨੇ ਭਾਰਤੀ ਫੌਜ ਬਲਾਂ ਦੀ ਜੰਗੀ ਸਮਰੱਥਾ ਨੂੰ ਵਧਾਉਣ ਲਈ ਫਰਾਂਸ ਦੀ ਏਅਰੋਸਪੇਸ ਅਤੇ ਰੱਖਿਆ ਖੇਤਰ ਦੀ ਕੰਪਨੀ ਥੇਲਸ ਨੂੰ 2.75 (70 ਐੱਮ. ਐੱਮ.) ਇੰਚ ਦੇ 135 ਰਾਕੇਟ ਲਾਂਚਰਾਂ ਦੀ ਸਪਲਾਈ ਦਾ ਕਰਾਰ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਥੇਲਸ ਦਾ ਪੂਰੀ ਤਰ੍ਹਾਂ ਪ੍ਰਮਾਣਿਤ, ਦਕਸ਼, ਮੁਕਾਬਲੇਬਾਜ਼ ਰਾਕੇਟ ਲਾਂਚਰ ਹਲਕੇ ਅਤੇ ਲੜਾਕੂ ਦੋਵਾਂ ਤਰ੍ਹਾਂ ਦੇ ਹੈਲੀਕਾਪਟਰਾਂ 'ਤੇ ਵਰਤਣ ਲਈ ਢੁੱਕਵੇਂ ਹਨ।