ਕੋਰੋਨਾ ਨਾਲ ਲੜਾਈ ’ਚ ਫੌਜ ਨੇ ਸੰਭਾਲੀ ਕਮਾਨ, ਰਾਜਨਾਥ ਸਿੰਘ ਬੋਲੇ- ਲੋਕਾਂ ਦੀਆਂ ਪ੍ਰੇਸ਼ਾਨੀਆਂ ਦੂਰ ਕਰਨ ਲਈ ਜੁਟੇ ਜਵਾਨ

Friday, May 07, 2021 - 01:03 PM (IST)

ਨਵੀਂ ਦਿੱਲੀ– ਭਾਰਤੀ ਫੌਜ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਨਾਲ ਨਜਿੱਠਣ ਲਈ ਨਾਗਰਿਕ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਮਦਦ ਕਰਨ ਲਈ ਇਕ ‘ਕੋਵਿਡ ਮੈਨੇਜਮੈਂਟ ਸੈੱਲ’ ਸਥਾਪਿਤ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੈੱਲ ਦਾ ਕਰਤਵ ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਮਦਦ ਦੀ ਮੰਗ ’ਤੇ ਫੌਜ ਦੀ ਪ੍ਰਤੀਕ੍ਰਿਆ ਨੂੰ ਤਾਲਮੇਲ ਕਰਨ ਵਿਚ ਵੱਡੀ ਸਮਰੱਥਾ ਲਿਆਉਣ ਦੀ ਹੈ। ਫੌਜ ਵੱਖ-ਵੱਖ ਸੂਬਿਆਂ ’ਚ ਨਾਗਰਿਕ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਮਦਦ ਲਈ ਪਹਿਲਾਂ ਹੀ ਆਪਣੇ ਮਹੱਤਵਪੂਰਨ ਮੈਡੀਕਲ ਸਰੋਤ ਤਾਇਨਾਤ ਕਰ ਚੁੱਕੀ ਹੈ। 

PunjabKesari

ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਲਈ ਜੁਟੇ ਰੱਖਿਆ ਸੰਗਠਨ: ਰਾਜਨਾਥ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤੀ ਆਰਮਡ ਫੋਰਸਿਜ਼ ਅਤੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਨੈਸ਼ਨਲ ਕੈਡੇਟ ਕਾਰਪਸ ਵਰਗੇ ਸੰਗਠਨ ਦੇਸ਼ ’ਚ ਕੋਵਿਡ-19 ਦੇ ਵਧਣ ਦੇ ਮੱਦੇਨਜ਼ਰ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ’ਚ ਜੁਟੇ ਹਨ। ਰਾਜਨਾਥ ਨੇ ਆਪਣੇ ਵੈੱਬਸਾਈਟ ’ਤੇ ਬਲਾਗ ਪੋਸਟ ’ਚ ਕੋਵਿਡ ਨਾਲ ਮੁਕਾਬਲਾ ਕਰਨ ਨਾਲ ਸੰਬੰਧਿਤ ਨਵੀਆਂ ਸੁਵਿਧਾਵਾਂ ਸਥਾਪਿਤ ਕਰਨ, ਸਿਹਤ ਪੇਸ਼ੇਵਰਾਂ ਦੀ ਤਾਇਨਾਤੀ ਵਰਗੇ ਕੰਮਾਂ ਦਾ ਜ਼ਿਕਰ ਕੀਤਾ ਜੋ ਰੱਖਿਆ ਮੰਤਰਾਲੇ ਨਾਲ ਜੁੜੇ ਸੰਗਠਨਾਂ ਦੁਆਰਾ ਕੀਤੇ ਗਏ ਹਨ। ਦੱਸ ਦੇਈਏ ਕਿ ਭਾਰਤ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ ਅਤੇ ਕਈ ਸੂਬਿਆਂ ’ਚ ਹਸਪਤਾਲਾਂ ’ਚ ਆਕਸੀਜਨ ਅਤੇ ਦਵਾਈਆਂ, ਉਪਕਰਣਾਂ, ਬਿਸਤਰਿਆਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

PunjabKesari

ਰਾਜਨਾਥ ਸਿੰਘ ਨੇ ਦੱਸਿਆ ਕਿ ਫੌਜ, ਜਲ ਸੈਨਾ ਅਤੇ ਹਵਾਈ ਫੌਜ ਕਿਸ ਤਰ੍ਹਾਂ ਦੇਸ਼ ਵਾਸੀਆਂ ਦੀ ਜਾਨ ਬਚਾਉਣ ’ਚ ਲੱਗੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਵਾਇਰਸ ਨਾਲ ਨਜਿੱਠਣ ਲਈ ਫੌਜ ਨੂੰ ਐਮਰਜੈਂਸੀ ਵਿੱਤੀ ਸ਼ਕਤੀਆਂ ਦਿੱਤੀਆਂ ਗਈਆਂ ਹਨ ਤਾਂ ਜੋ ਕਮਾਂਡਰਾਂ ਨੂੰ ਆਈਸੋਲੇਸ਼ਨ ਕੇਂਦਰ ਤੋਂ ਲੈ ਕੇ ਹਸਪਤਾਲ ਬਣਾਉਣ ਤਕ ਕੋਈ ਵੀ ਸਾਮਾਨ ਖ਼ਰੀਦਣ ਲਈ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਸਿੰਘ ਨੇ ਦੱਸਿਆ ਕਿ ਡੀ.ਆਰ.ਡੀ.ਓ., ਕੰਟੈਂਨਮੈਂਟ ਬੋਰਡ, ਆਰਮਡ ਫੋਰਸਿਜ਼ ਮੈਡੀਕਲ ਸਰਵਿਸ ਵਰਗੇ ਵੱਖ-ਵੱਖ ਰੱਖਿਆ ਸੰਗਠਨਾਂ ਨੇ ਕੋਵਿਡ ਹਸਪਤਾਲ ਸਥਾਪਿਤ ਕੀਤੇ ਹਨ। ਲੋੜ ਦੇ ਹਿਸਾਬ ਨਾਲ ਵੱਡੇ ਸ਼ਹਿਰਾਂ ’ਚ ਆਰਮਡ ਫੋਰਸਿਜ਼ ਨਾਲ ਜੁੜੇ ਹਸਪਤਾਲਾਂ ਦੀਆਂ ਵਿਵਸਥਾਵਾਂ ਵਧਾਈਆਂ ਜਾ ਰਹੀਆਂ ਹਨ। ਦਿੱਲੀ, ਲਖਨਊ, ਬੈਂਗਲੁਰੂ ਅਤੇ ਪਟਨਾ ਤੋਂ ਸ਼ੁਰੂਆਤ ਕੀਤੀ ਗਈ ਹੈ। 


Rakesh

Content Editor

Related News