ਫੌਜ ਨੂੰ ਸਿਆਸਤ ਤੋਂ ਦੂਰ ਰੱਖਿਆ ਜਾਣਾ ਚਾਹੀਦੈ : ਰਾਵਤ

Thursday, Dec 07, 2017 - 03:36 AM (IST)

ਫੌਜ ਨੂੰ ਸਿਆਸਤ ਤੋਂ ਦੂਰ ਰੱਖਿਆ ਜਾਣਾ ਚਾਹੀਦੈ : ਰਾਵਤ

ਨਵੀਂ ਦਿੱਲੀ— ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਅੱਜ ਕਿਹਾ ਕਿ ਫੌਜੀ ਬਲਾਂ ਦਾ ਸਿਆਸੀਕਰਨ ਹੋਇਆ ਹੈ ਪਰ ਫੌਜ ਨੂੰ ਸਿਆਸਤ ਤੋਂ ਦੂਰ ਰੱਖਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜ਼ਰੂਰੀ ਹੈ ਕਿ ਜੀਵੰਤ ਲੋਕਤੰਤਰ ਲਈ ਫੌਜ ਸਿਆਸਤ ਤੋਂ ਦੂਰ ਰਹੇ।  ਯੂਨਾਈਟਿਡ ਸਰਵਿਸ ਇੰਸਟੀਚਿਊਟ ਵੱਲੋਂ ਇਕ ਸਮਾਗਮ ਵਿਚ ਬੋਲਦਿਆਂ ਜਨਰਲ ਰਾਵਤ ਨੇ ਕਿਹਾ ਕਿ 'ਚੰਗੇ-ਪੁਰਾਣੇ ਦਿਨਾਂ' ਵਿਚ ਨਿਯਮ ਸਨ ਕਿ ਫੌਜੀ ਬਲਾਂ ਵਿਚ ਔਰਤ ਅਤੇ ਸਿਆਸਤ ਨੂੰ ਲੈ ਕੇ ਕਦੇ ਚਰਚਾ ਨਹੀਂ ਹੁੰਦੀ ਸੀ। ਫਿਲਹਾਲ ਇਹ ਵਿਸ਼ੇ ਹੌਲੀ-ਹੌਲੀ ਵਿਚਾਰ-ਵਟਾਂਦਰੇ 'ਚ ਆਉਂਦੇ ਗਏ ਅਤੇ ਇਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾਣਾ ਚਾਹੀਦਾ ਹੈ।  ਸ਼ਹੀਦਾਂ ਦੇ ਬੱਚਿਆਂ ਦੇ ਟਿਊਸ਼ਨ ਫੀਸ ਦੀ ਭੁਗਤਾਨ ਦੀ ਹੱਦ 10 ਹਜ਼ਾਰ ਰੁਪਏ ਤੈਅ ਕੀਤੇ ਜਾਣ ਦੇ ਮੁੱਦੇ ਦੇ ਤੂਲ ਫੜਨ ਦਰਮਿਆਨ ਫੌਜ ਮੁਖੀ ਜਨਰਲ ਰਾਵਤ ਨੇ ਕਿਹਾ ਕਿ ਸਰਕਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਅਤੇ ਰੱਖਿਆ ਮੰਤਰੀ ਨੇ ਵੀ ਇਸ ਮੁੱਦੇ ਦਾ ਹੱਲ ਕੱਢਣ ਦਾ ਭਰੋਸਾ ਦਿੱਤਾ ਹੈ।


Related News