''ਯੁੱਧ ਨਸ਼ਿਆਂ ਵਿਰੁੱਧ'' ਮੁਹਿੰਮ ਤਹਿਤ ਪੁਲਸ ਦੀ ਕਾਰਵਾਈ ਜਾਰੀ, ਇਕ ਹੋਰ ਤਸਕਰ ਦਾ ਤੋੜਿਆ ਘਰ
Tuesday, Mar 25, 2025 - 03:27 PM (IST)

ਅੰਮ੍ਰਿਤਸਰ- ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲਗਾਤਾਰ ਹੀ ਪੰਜਾਬ ਪੁਲਸ ਐਕਸ਼ਨ ਮੂਡ ਵਿੱਚ ਨਜ਼ਰ ਆ ਰਹੀ ਹੈ ਤੇ ਵੱਡੇ ਨਸ਼ਾ ਤਸਕਰਾਂ 'ਤੇ ਨਕੇਲ ਕੱਸੀ ਜਾ ਰਹੀ ਹੈ। ਦੂਜੇ ਪਾਸੇ ਪੰਜਾਬ ਸਰਕਾਰ ਦੀਆਂ ਸਖ਼ਤ ਹਦਾਇਤਾਂ 'ਤੇ ਨਸ਼ਾ ਤਸਕਰਾਂ ਦੇ ਘਰ ਤੋੜਨ ਦਾ ਸਿਲਸਿਲਾ ਵੀ ਜਾਰੀ ਹੈ ਜਿਸ ਦੇ ਚੱਲਦੇ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਅੰਮ੍ਰਿਤਸਰ ਪੁਲਸ ਦੀ ਨਿਗਰਾਨੀ ਹੇਠ ਚੌਥੀ ਵਾਰ ਨਸ਼ਾ ਤਸਕਰ ਦਾ ਘਰ ਤੋੜਿਆ ਗਿਆ।
ਇਹ ਵੀ ਪੜ੍ਹੋ- Punjab: ਮਾਤਮ 'ਚ ਬਦਲੀਆਂ ਖੁਸ਼ੀਆਂ, ਕੱਲ੍ਹ ਭਰਾ ਅੱਜ ਭੈਣ ਦੀ ਮੌਤ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ ਦੋ ਨਸ਼ਾ ਤਸਕਰ ਜੋ ਕਿ ਆਪਸ ਵਿੱਚ ਮਾਮੇ ਭੂਆ ਦੇ ਪੁੱਤ ਹਨ ਅਤੇ ਇਹ ਨਸ਼ੇ ਦੇ ਕਾਰੋਬਾਰ ਵਿੱਚ ਸਨ ਜਿਸ ਵਿੱਚ ਇੱਕ ਦਾ ਨਾਮ ਅਨਵਰ ਗਿੱਲ ਅਤੇ ਦੂਸਰੇ ਦਾ ਨਾਮ ਅਭੀ ਹੈ ਅਤੇ ਇਹ ਦੋਵੇਂ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਜੇਲ੍ਹ 'ਚ ਹਨ। ਅਨਵਰ ਗਿੱਲ 'ਤੇ ਪੰਜ ਮਾਮਲੇ ਦਰਜ ਹਨ ਜਦਕਿ ਅਭੀ 'ਤੇ ਦੋ ਮਾਮਲੇ ਦਰਜ ਹਨ। ਇਹ ਪਾਕਿਸਤਾਨ ਤੋਂ ਹਥਿਆਰਾਂ ਦੀ ਖੇਪ ਦੇ ਮਾਮਲੇ 'ਚ ਫੜੇ ਗਏ ਸਨ। ਪੰਜਾਬ ਸਰਕਾਰ ਦੇ ਸਖ਼ਤ ਐਕਸ਼ਨ ਤੋਂ ਬਾਅਦ ਅੰਮ੍ਰਿਤਸਰ ਨਗਰ ਨਿਗਮ ਵੱਲੋਂ ਇਹਨਾਂ ਦੀ ਜਾਇਦਾਦ ਨੂੰ ਤੋੜਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਪਿਆਕੜਾਂ ਨੂੰ ਲੱਗੀਆਂ ਮੌਜਾਂ, ਪੰਜਾਬ ਦੇ ਇਸ ਜ਼ਿਲ੍ਹੇ 'ਚ ਸਸਤੀ ਹੋ ਗਈ ਸ਼ਰਾਬ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8